Thursday, March 28, 2024

ਮਾਤ ਭਾਸ਼ਾ ਪੰਜਾਬੀ ਦੀ ਨਿਘਰਦੀ ਹਾਲਤ `ਤੇ ਲੇਖਕ ਭਾਈਚਾਰ ਨੇ ਜਤਾਈ ਚਿੰਤਾ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਅੱਜ ਜਦੋਂ ਪੰਜਾਬੀ ਸੂਬੇ ਨੇ ਹੋਂਦ ਵਿਚ ਆਇਆਂ ਅੱਧੀ ਸਦੀ ਤੋਂ ਵੀ ਉਪਰ ਦਾ ਪੈਂਡਾ ਤਹਿ ਕਰ ਲਿਆ punjabi-languageਹੈ ਤਾਂ ਇਸ ਖਿੱਤੇ ਦੇ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਦੀ ਹਾਲਤ ਸਰਕਾਰੇ ਦਰਬਾਰੇ ਹੋਰ ਨਿਘਰਦੀ ਜਾਂਦੀ ਹੈ।ਪੰਜਾਬ ਦਿਵਸ ਤੇੇ ਅੱਜ ਇਥੋਂ ਜਾਰੀ ਬਿਆਨ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਦੇ ਹਵਾਲੇ ਨਾਲ ਦੱਸਿਆ ਕਿ ਨਿਰੋਲ ਭਾਸ਼ਾ ਦੇ ਆਧਾਰ ਤੇ ਬਣੇ ਪੰਜਾਬੀ ਸੂਬੇ ਨੂੰ 52 ਵਰ੍ਹੇ ਹੋ ਗਏ ਹਨ, ਪਰ ਅਜੇ ਤੀਕ ਪੰਜਾਬੀ ਸੂਬੇ ਨੂੰ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਹਾਈਕੋਰਟ ਨਸੀਬ ਹੋਈ ਹੈ। ਉਨ੍ਹਾਂ ਰਾਜਨੀਤਕ ਧਿਰਾਂ ਦੀ ਕਾਰਗੁਜਾਰੀ ਤੇ ਉਂਗਲ ਧਰਦਿਆਂ ਕਿਹਾ ਕਿ ਜਿਹੜੀ ਭਾਸ਼ਾ ਵਿਚ ਵੋਟਾਂ ਵੇਲੇ ਲੋਕਾਂ ਵਿਚ ਲੱਛੇਦਾਰ ਭਾਸ਼ਣ ਕੀਤਾ ਜਾਂਦਾ ਹੈ, ਉਸ ਭਾਸ਼ਾ ਦੀ ਬੇਹਤਰੀ ਵਿਚ ਸਾਰੀਆਂ ਰਾਜਨੀਤਕ ਧਿਰਾਂ ਨੂੰ ਪਹਿਲ ਕਦਮੀਂ ਕਰਨੀ ਚਾਹੀਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਾਸ਼ਾ ਐਕਟ ਵਿਚ ਚੋਰ ਮੋਰੀਆਂ ਹੋਣ ਕਰਕੇ ਅਫਸਰਸ਼ਾਹੀ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਦਫਤਰਾਂ ਦਾ ਕੰਮਕਾਜ ਪੰਜਾਬੀ ਵਿਚ ਨਹੀਂ ਕਰਦੀ। ਲੇਖਕ ਆਗੂਆਂ ਨੇ ਪੰਜਾਬੀ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਿਆਂ ਕਿਹਾ ਕਿ ਜਿਥੇ ਪੰਜਾਬ ਦੇ ਸਕੂਲਾਂ ਦਾ ਮਾਧਿਅਮ ਪੰਜਾਬੀ ਵਿਚ ਹੋਣਾ ਚਾਹੀਦਾ ਹੈ, ਉਥੇ ਸਾਇੰਸ, ਕਾਨੂੰਨ ਅਤੇ ਹੋਰਨਾਂ ਵਿਸ਼ਿਆਂ ਵਿਚ ਉਚੇਰੀ ਸਿਖਿਆ ਹਾਸਲ ਕਰਨ ਲਈ ਪੁਸਤਕਾਂ  ਅਤੇ ਹੋਰ ਪੜਣ ਸਮੱਗਰੀ ਦਾ ਬੰਦੋਬਸਤ ਮਾਤ ਭਾਸ਼ਾ ਵਿਚ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਵਿਚ ਪੰਜਾਬੀ ਦੀਆਂ ਆਸਾਮੀਆਂ ਪੱਕੇ ਤੌਰ ਤੇ ਭਰ ਕੇ ਮਾਤ ਭਾਸ਼ਾ ਵਿਚ ਰੁਜ਼ਗਾਰ ਦੇ ਵਸੀਲੇ ਕਾਇਮ ਕਰਨ ਲਈ ਵਿਸ਼ੇਸ਼ ਧਿਆਨ ਦੇਣੇ ਚਾਹੀਦੇ ਹਨ।ਉਨ੍ਹਾਂ ਮੰਗ ਕੀਤੀ ਕਿ ਜਿਥੇ ਪੰਜਾਬ ਦੀਆਂ ਜਰਨੈਲੀ ਸੜਕਾਂ ਤੇ ਹੋਰਨਾਂ ਥਾਵਾਂ ਨੂੰ ਦਰਸਾਉਂਦੇ ਮੀਲ ਪੱਥਰ ਮਾਤ ਭਾਸ਼ਾ ਵਿਚ ਪਹਿਲ ਦੇ ਆਧਾਰ ਤੇ ਕਰਨ ਦੇ ਨਾਲ ਨਾਲ ਸਰਕਾਰ ਵਲੋਂ ਬੰਦ ਕੀਤੇ ਜਾ ਰਹੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੀ ਬਜਾਏ ਸਿਖਿਆ ਨੀਤੀ ਵਿਚ ਹੋਰ ਸੁਧਾਰ ਲਿਆਉਣ ਦੀ ਲੋੜ ਹੈ।
ਅੱਜ ਦੇ ਇਸ ਬਿਆਨ ਵਿਚ ਸਥਾਨਕ ਸਾਹਿਤ ਸਭਾਵਾਂ ਦੇ ਆਗੂਆਂ ਜਿਨ੍ਹਾਂ ਵਿਚ ਦੇਵ ਦਰਦ, ਡਾ. ਹਜ਼ਾਰਾ ਸਿੰਘ ਚੀਮਾ, ਹਰਜੀਤ ਸੰਧੂ, ਅਰਤਿੰਦਰ ਸੰਧੂ, ਨਿਰਮਲ ਅਰਪਨ, ਡਾ. ਜਗਦੀਸ਼ ਸਚਦੇਵਾ, ਡਾ. ਮਹਿਲ ਸਿੰਘ, ਸ੍ਰੀ ਕੇਵਲ ਧਾਲੀਵਾਲ, ਡਾ. ਡਾ. ਹਰਭਜਨ ਸਿੰਘ ਭਾਟੀਆ, ਡਾ. ਦਰਿਆ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਸਰਬਜੀਤ ਸੰਧੂ, ਧਰਵਿੰਦਰ ਔਲਖ, ਗੁਰਬਾਜ਼ ਛੀਨਾ, ਸ਼ੇਲਿੰਦਰਜੀਤ ਰਾਜਨ, ਜਗਤਾਰ ਗਿੱਲ, ਮਨਮੋਹਨ ਸਿੰਘ ਢਿੱਲੋਂ, ਜਸਬੀਰ ਸਿੰਘ ਸੱਗੂ, ਸੁਰਿੰਦਰ ਚੌਹਕਾ, ਮਨਮੋਹਨ ਬਾਸਰਕੇ, ਜਸਬੀਰ ਝਬਾਲ, ਚੰਨ ਅਮਰੀਕ, ਡਾ. ਆਤਮ ਰੰਧਾਵਾ ਅਤੇ ਡਾ. ਹੀਰਾ ਸਿੰਘ ਆਦਿ ਸਾਹਿਤਕ ਲੇਖਕਾਂ ਨੇ ਭਾਸ਼ਾ ਦੀ ਬੇਹਤਰੀ ਲਈ ਸਾਰਥਿਕ ਕਦਮ ਚੁੱਕਣ ਦੀ ਅਪੀਲ ਵੀ ਕੀਤੀ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply