Thursday, April 25, 2024

ਸਰਦਾਰ ਪਟੇਲ ਦੇ ਜਨਮ ਦਿਵਸ ਮੌਕੇ ਡੀ.ਸੀ ਨੇ ਸਟਾਫ ਤੋਂ ਲਿਆ ਰਾਸ਼ਟਰੀ ਏਕਤਾ ਦਾ ਵਚਨ

ਖੇਡ ਵਿਭਾਗ ਨੇ ਕਰਵਾਈ ‘ਏਕਤਾ ਦੌੜ’
ਅੰਮ੍ਰਿਤਸਰ, 31  ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਮੌਕੇ ਅੱਜ ਜਿਲ੍ਹੇ ਭਰ PPN3110201818ਵਿਚ ਵੱਖ-ਵੱਖ ਥਾਵਾਂ ’ਤੇ ਸਮਾਗਮ ਕਰਵਾਏ ਗਏ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਵਚਨ ਲਿਆ ਗਿਆ।ਪੰਜਾਬ ਪੁਲਿਸ ਵੱਲੋਂ ਸਵੇਰੇ ਏਕਤਾ ਦੌੜ ਪੁਲਿਸ ਲਾਇਨ ਤੋਂ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਕਮਿਸ਼ਨਰ ਐਸ. ਸ੍ਰੀਵਾਸਤਵਾ ਦੀ ਅਗਾਵਈ ਹੇਠ ਦੌੜ ਵਿਚ ਹਿੱਸਾ ਲਿਆ।ਉਨਾਂ ਇਸ ਮੌਕੇ ਸਾਰੇ ਜਵਾਨਾਂ ਤੇ ਅਧਿਕਾਰੀਆਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਵਚਨ ਲਿਆ।
         ਉਪਰੰਤ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਵਿਚ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸਹੁੰ ਚੁੱਕ ਸਮਾਗਮ ਕਰਵਾਏ ਗਏ।ਮੁੱਖ ਸਮਾਗਮ ਜਿਲ੍ਹਾ ਪ੍ਰੀਸ਼ਦ ਹਾਲ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਉਨਾਂ ਡਿਪਟੀ ਕਮਿਸ਼ਨਰ ਦਫਤਰ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਦੇਸ਼ ਵਾਸੀਆਂ ਵਿਚ ਇਹ ਸੰਦੇਸ਼ ਫੈਲਾਉਣ ਲਈ ਯਤਨ ਕਰਨ ਦਾ ਵਚਨ ਲਿਆ।ਉਨਾਂ ਕਿਹਾ ਕਿ ਸਰਦਾਰ ਪਟੇਲ ਨੇ ਦੇਸ਼ ਨੂੰ ਇਕ ਕਰਨ ਲਈ ਜੋ ਵੱਡਮੁੱਲਾ ਯੋਗਦਾਨ ਪਾਇਆ, ਉਹ ਕਦੇ ਭੁਲਾਇਆ ਨਹੀਂ ਜਾ ਸਕਦਾ।ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ, ਜਿਲ੍ਹਾ ਮਾਲ ਅਧਿਕਾਰੀ ਮੁਕੇਸ਼ ਸ਼ਰਮਾ, ਡਿਪਟੀ ਡਾਇਰੈਕਟਰ ਛੋਟੀਆਂ ਬਚਤਾਂ ਗੁਲਸ਼ਨ ਸੰਜੋਤਰਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
        ਸ਼ਾਮ ਨੂੰ ਖੇਡ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸੰਘਾ ਦੀਆਂ ਹਦਾਇਤਾਂ ’ਤੇ ਏਕਤਾ ਲਈ ਦੌੜ ਕਰਵਾਈ ਗਈ, ਇਸ ਦੌੜ ਵਿਚ ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ, ਕੋਚ, ਖਿਡਾਰੀ, ਵਿਦਿਆਰਥੀ ਅਤੇ ਪੰਜਾਬ ਪੁਲਿਸ ਦੇ ਜਵਾਨ ਸ਼ਾਮਿਲ ਹੋਏ।ਪਹਿਲਾਂ ਸਾਰਿਆਂ ਨੇ ਖਾਲਸਾ ਕਾਲਜ ਸਕੂਲ ਦੇ ਫੁੱਟਬਾਲ ਮੈਦਾਨ ਵਿਚ ਇਕੱਠੇ ਹੋ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਹਲਫ ਲਿਆ।ਉਪਰੰਤ ਦੌੜ ਵਿਚ ਹਿੱਸਾ ਲਿਆ। ਰਿਆੜ ਨੇ ਕਿਹਾ ਕਿ ਖਿਡਾਰੀ, ਜੋ ਕਿ ਇਕ ਟੀਮ ਵਜੋਂ ਵਿਚਰਦੇ ਹੋਏ ਆਪਣੀ ਟੀਮ ਦੀ ਜਿੱਤ ਲਈ ਸਾਰੀ ਵਾਹ ਲਗਾ ਦਿੰਦਾ ਹੈ, ਉਹ ਏਕਤਾ ਦਾ ਅਰਥ ਜਿੰਨਾ ਵਧੀਆ ਸਮਝ ਸਕਦਾ ਹੈ, ਉਨਾਂ ਸ਼ਾਇਦ ਹੀ ਕੋਈ ਹੋਰ ਸਮਝੇ।ਉਨਾਂ ਸਾਰੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਵਿਚ ਇਕ ਟੀਮ ਦੀ ਤਰਾਂ ਵਿਚਰਨ ਤਾਂ ਜੋ ਲੋਕ ਉਨਾਂ ਕੋਲੋਂ ਏਕਤਾ ਦਾ ਸਬਕ ਲੈ ਸਕਣ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply