Thursday, March 28, 2024

ਯੂਨੀਵਰਿਸਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਦੋ-ਰੋਜ਼ਾ ਪ੍ਰਦਰਸ਼ਨੀ ‘ਪਰਿਆਸ’ ਦਾ ਆਯੋਜਨ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਸੈਸ਼ਨ PPN31102018192017-18 ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਭਿੰਨ-ਭਿੰਨ ਪ੍ਰਕਾਰ ਦੇ ਗਾਰਮੈਂਟਸ ਅਤੇ ਹੋਰ ਵਸਤੂਆਂ ਦੀ ਦੋ-ਰੋਜਾ ਵਿਸ਼ਾਲ ਪ੍ਰਦਰਸ਼ਨੀ ‘ਪਰਿਆਸ’  ਦਾ ਆਗਾਜ਼ ਕੀਤਾ ਗਿਆ।
ਪ੍ਰਦਰਸ਼ਨੀ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਐਮ.ਵਾਈ.ਏ.ਐਸ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਵਿਭਾਗ ਦੇ ਮੁਖੀ ਡਾ. ਸ਼ਵੇਤਾ ਸ਼ਿਨੋਏ ਵਲੋਂ ਕੀਤਾ ਗਿਆ। ਵਿਭਾਗ ਦੇ ਡਾਇਰੈਕਟਰ ਪ੍ਰੋ. ਮਨਦੀਪ ਕੌਰ ਦੁਆਰਾ ਮੁਖ ਮਹਿਮਾਨ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਪ੍ਰੋ. ਸ਼ਵੇਤਾ ਸ਼ਿਨੋਏ ਦਾ ਪ੍ਰਦਰਸ਼ਨੀ ਵਿੱਚ ਪਹੁੰਚਣ ਤੇ ਫੁੱਲਾ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।ਪ੍ਰੋ. ਮਨਦੀਪ ਕੌਰ ਦੁਆਰਾ ਪ੍ਰਦਰਸ਼ਨੀ ਵਿੱਚ ਪਹੁੰਚੇ ਹੋਏ ਮੁਖ ਮਹਿਮਾਨਾਂ ਨੂੰ ਵਿਦਿਆਰਥਣਾਂ ਦੁਆਰਾ ਤਿਆਰ ਕੀਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ/ਡਿਜਾਇਨਾਂ ਅਤੇ ਕਲਾ ਕ੍ਰਿਤੀਆਂ ਤੋਂ ਜਾਣੂ ਕਰਵਾਇਆ ਗਿਆ।
ਵਾਈਸ ਚਾਂਸਲਰ ਪ੍ਰੋ. ਸੰਧੂ ਵਲੋਂ ਵਿਭਾਗ ਦੁਆਰਾ ਲਗਾਈ ਗਈ ਪ੍ਰਦਰਸ਼ਨੀ ਅਤੇ ਵਿਦਿਆਰਥਣਾਂ ਦੁਆਰਾ ਕੀਤੇ ਗਏ ਕੰਮਾਂ ਦੀ ਸਲਾਘਾ ਕਰਦੇ ਹੋਏ ਭਵਿੱਖ ਮੁਖੀ ਸੁਝਾਅ ਦਿੱਤੇ ਗਏ ਅਤੇ ਵਿਦਿਆਰਥਣਾਂ ਨੂੰ ਇਹੋ-ਜਿਹੇ ਉਸਾਰੂ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਸਲਾਹ ਦਿੱਤੀ ਗਈ ਤਾਂ ਜੋ ਉਹਨਾਂ ਅੰਦਰ ਛੁਪੀ ਹੋਈ ਕਲਾ ਨੂੰ ਹੋਰ ਵੀ ਨਿਖਾਰਿਆ ਜਾ ਸਕੇ।ਵਾਈਸ-ਚਾਂਸਲਰ ਵਲੋਂ ਵਿਭਾਗ ਦੁਆਰਾ ਚਲਾਏ ਜਾਂਦੇ ਸਕਿੱਲ-ਡਿਵੈਲਪਮੈਂਟ ਕੋਰਸ/ਡਿਪਲੋਮਿਆਂ ਲਈ ਯੂਨੀਵਰਸਿਟੀ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ।
ਲੇਡੀ ਵਾਈਸ ਚਾਂਸਲਰ ਪ੍ਰੋ. ਸ਼ਵੇਤਾ ਸ਼ਿਨੋਏ ਵਲੋਂ ਵਿਦਿਆਰਥਣਾਂ ਦੁਆਰਾ ਨਾਂ-ਵਰਤਣਯੋਗ ਵਸਤਾਂ ਤੋਂ ਬਣਾਈਆਂ ਗਈਆਂ ਵੱਖ-ਵੱਖ ਵਸਤੂਆਂ ਦੀ ਤਾਰੀਫ ਕੀਤੀ ਗਈ ਅਤੇ ਅੱਜ ਦੇ ਯੁੱਗ ਵਿਚ ਇਹਨਾਂ ਦੀ ਮਹੱਤਤਾ ਅਤੇ ਜਰੂਰਤ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਪ੍ਰੋਤਸਾਹਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਕਿਹਾ।
 ਵਾਈਸ ਚਾਂਸਲਰ ਵਲੋਂ ਕਿਹਾ ਗਿਆ ਕਿ ਪ੍ਰੋਫੈਸਰ ਮਨਦੀਪ ਕੌਰ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਅਤੇ ਸਮੂਹ ਸਟਾਫ ਲਗਾਈ ਗਈ ਪ੍ਰਦਰਸ਼ਨੀ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਤੇ ਪ੍ਰੋ. ਗੀਤਾ ਹੁੰਦਲ, ਪ੍ਰੋ. ਹਰਦੀਪ ਸਿੰਘ, ਪ੍ਰੋ. ਸੁਖਪ੍ਰੀਤ ਸਿੰਘ, ਪ੍ਰੋ. ਐਮ.ਐਲ ਸਿੰਘ, ਮਿਸਜ ਤੇਜਪਾਲ ਕੌਰ, ਮਿਸਜ ਪਰਮਜੀਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਆਦਿ ਹਾਜਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply