Thursday, March 28, 2024

ਖੇਡਾਂ ਸਾਨੂੰ ਨਸ਼ੇ ਤੋਂ ਦੂਰ ਕਰ ਕੇ ਨੌਜਵਾਨਾਂ ਲਈ ਏਕਤਾ ਤੇ ਅਨੁਸਾਸ਼ਨ ਦਾ ਰਾਹ ਦਸੇਰਾ ਬਣਦੀਆਂ ਹਨ – ਸੋਨੀ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਤੀਸਰਾ ਇੰਟਰਨੈਸ਼ਨਲ ਕਰਾਟੇ ਟੂਰਨਾਮੈਂਟ ਗੋਲਬਾਗ ਵਿਖੇ 26 ਅਕਤੂਬਰ ਤੋਂ 28 ਅਕਤੂਬਰ ਤੱਕ PPN0111201804ਛੋਟੋਕੈਨ ਕਰਾਟੇ ਡੂ ਇੰਟਰਨੈਸ਼ਨਲ ਯੂਰਪੀਨ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਇਆ ਗਿਆ ਸੀ ਜਿਸ ਵਿੱਚ ਵੱਖ-ਵੱਖ ਰਾਜਾਂ ਦੇ 1000 ਖਿਡਾਰੀਆਂ ਨੇ ਭਾਗ ਲਿਆ।ਓਮ ਪ੍ਰਕਾਸ਼ ਸੋਨੀ ਸਿਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸੋਨੀ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ।ਸੋਨੀ ਨੇ ਕਿਹਾ ਕਿ ਖੇਡਾਂ ਸਾਨੂੰ ਨਸ਼ੇ ਤੋਂ ਦੂਰ ਕਰਦੀਆਂ,  ਏਕਤਾ, ਅਨੁਸਾਸ਼ਨ ਦਾ ਰਾਹ ਦਸੇਰਾ ਕਰਦੀਆਂ ਹਨ।ਸੋਨੀ ਨੇ ਦੱਸਿਆ ਕਿ ਇਸ ਕਰਾਟੇ ਟੂਰਨਾਮੈਂਟ ਵਿੱਚ ਭਾਰਤ ਦੇ 23 ਰਾਜਾਂਅਤੇ 19 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਹੈ।ਸੋਨੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ।ਕਰਾਟੇ ਟੂਰਨਾਮੈਂਟ ਵਿੱਚ ਜਪਾਨ ਦੇ ਮਾਸਟਰ ਸੈਂਸੀ ਸੀਜੀ ਨਿਸ਼ਾਮੂਰਾ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ।ਇਸ ਟੂਰਨਾਮੈਂਟ ਵਿੱਚ ਅਸਾਮ ਰਾਈਫਲਜ਼ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਵੀ ਭਾਗ ਲਿਆ।ਬਾਹਰਲੇ ਮੁਲਕਾਂ ਤੋਂ ਨੇਪਾਲ, ਇੰਡੋਨੇਸ਼ੀਆ, ਸ੍ਰੀਲੰਕਾ, ਬੰਗਲਾ ਦੇਸ਼, ਸਿੰਗਾਘੁਰ, ਜਪਾਨ, ਮਲੇਸ਼ੀਆ ਭੁਟਾਨ ਦੇਸ਼ ਸ਼ਾਮਲ ਸਨ। ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਮਿਸਜ ਅੰਜਨਾ ਸੇਠ ਚੀਫ ਪੈਟਰਨ, ਸ੍ਰੀਮਤੀ ਰਸਮੀ ਸ਼ਰਮਾ ਪੈਟਰਨ, ਵਿਕਰਮ ਸੇਠ ਪ੍ਰਧਾਨ, ਡਾ: ਨਵੀਨ ਸੀਨੀਅਰ ਵਾਈਸ ਪ੍ਰਧਾਨ, ਸੁਨੀਲ ਸਰੀਨ ਜਨਰਲ ਸਕੱਤਰ, ਸਦਾਨੰਦ ਜਾਇੰਟ ਸਕੱਤਰ, ਗੁਰਪ੍ਰੀਤ ਸਿੰਘ ਤੋਂ ਇਲਾਵਾ ਫੈਡਰੇਸ਼ਨ ਦੇ ਨੁਮਾਇੰਦੇ ਵੀ ਸ਼ਾਮਲ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply