Friday, March 29, 2024

ਪੰਜਾਬ ਨਾਟਸ਼ਾਲਾ ’ਚ ਬਾਲ ਕਲਾਕਾਰ ‘ਸ਼ਾਇਸ਼ਾ’ ਦਾ ਸਨਮਾਨ

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸ੍ਰੀ ਗੁਰੂ ਰਾਮ ਦਾਸ ਅਵਤਾਰ ਪੁਰਬ ਕਮੇਟੀ ਵੱਲੋਂ ਨਗਰ ਪੱਧਰੀ ਗੁਰਪੁਰਬ ਸਮਾਗਮ ਦੋਰਾਨ ਪੰਜਾਬ PPN0111201805ਨਾਟਸ਼ਾਲਾ ਵਿਖੇ ਜੇ.ਐਸ ਬਾਵਾ ਲਿਖਤ ਅਤੇ ਜਸਵੰਤ ਸਿੰਘ ਮਿੰਟੂ ਨਿਰਦੇਸ਼ਤ ਨਾਟਕ ‘ਓੜਕ ਸਚਿ ਰਹੀ’ ਨਾਟਕ ਦੇ ਮੰਚਨ ਦੌਰਾਨ ਬੱਚਿਆਂ ਵਲੋਂ ਕੀਤੀ ਗਈ ਪੇਸ਼ਕਾਰੀ ਵਿਚ ਸਾਇਸ਼ਾ ਮਹਾਜਨ ਦੀ ਸ਼ਾਨਦਾਰ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ।ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ `ਚ ਪੜਦੀ ਦੂਸਰੀ ਕਲਾਸ ਦੀ ਵਿਦਿਆਰਥਣ ਸਾਇਸ਼ਾ ਦੇ ਪਿਤਾ ਦਿਨੇਸ਼ ਅਤੇ ਮਾਂ ਰੇਖਾ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਨਾਟਸ਼ਾਲਾ ਵਿਖੇ ਪਹਿਲੀ ਵਾਰ ਨਾਟਕ ਵਿਚ ਕੰਮ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸਾਇਸ਼ਾ ਅਲ਼ਫਾਜ ਐਕਟਿੰਗ ਅਕੈਡਮੀ ਦੇ ਸੰਚਾਲਕ ਤੇ ਅਦਾਕਾਰ ਸੁਦੇਸ਼ ਵਿੰਕਲ ਤੇ ਅਸ਼ੋਕ ਅਜੀਜ ਤੋਂ ਐਕਟਿੰਗ, ਜਦ ਕਿ ਸ਼ਿਵਾਲਾ ਬਾਗ ਭਾਈਆਂ ਵਿਖੇ ਸਥਿਤ ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਤੋਂ ਡਾਂਸ ਸਿੱਖ ਰਹੀ ਹੈ।ਪੰਜਾਬ ਨਾਟਸ਼ਾਲਾ ਦੇੇ ਸੰਸਥਾਪਕ ਜਤਿੰਦਰ ਬਰਾੜ, ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਬਸਰਾ, ਜੇ.ਐਸ ਬਾਵਾ, ਜਸਵੰਤ ਮਿੰਟੂ, ਅਸ਼ੋਕ ਅਜੀਨ ਨੇ ਵੀ ਸਾਇਸ਼ਾ ਨੂੰ ਆਪਣਾ ਅਸ਼ੀਰਵਾਦ ਦਿੱਤਾ।
 ਜਿਕਰਯੋਗ ਹੈ ਕਿ ਸੀ੍ਰ ਗੁਰੂ ਰਾਮ ਦਾਸ ਅਵਤਾਰ ਪੁਰਬ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਬਸਰਾ, ਜਨਰਲ ਸਕੱਤਰ ਪ੍ਰਿੰ. ਜੇ.ਐਸ ਬਾਵਾ ਅਤੇ ਸਮੂਹ ਪ੍ਰਬੰਧਕੀ ਟੀਮ ਦੇ ਉਪਰਾਲੇ ਸਦਕਾ ਆਯੋਜਿਤ ਕੀਤੇ ਗਏ ਇਸ ਗੁਰਪੁਰਬ ਸਮਾਗਮ ਵਿੱਚ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਮੁੱਖ ਮਹਿਮਾਨ ਵਜੋ ਸਿੱਖਿਆ, ਵਾਤਾਵਰਣ ਅਤੇ ਸੁਤੰਤਰਤਾ ਸੰਗਰਾਮੀ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿਰਕਤ ਕੀਤੀ, ਜਦ ਕਿ ਜਸਵਿੰਦਰ ਸਿੰਘ ਦੀਨਪੁਰ ਮੈਨੇਜਰ ਸੀ੍ਰ ਦਰਬਾਰ ਸਾਹਿਬ ਵਿਸੇਸ ਮਹਿਮਾਨ ਵਜੋ ਪੁੱਜ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply