Friday, April 19, 2024

ਭੁੱਲਰ ਸਕੂਲ ਵਿਖੇ ਕਰਵਾਏੇ ਗਏ ਸੁੰਦਰ ਲਿਖਾਈ ਮੁਕਾਬਲੇ

ਬਟਾਲਾ, 1 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹਾਨਤਾ ਸਮਝਾਉਣ ਅਤੇ ਪੰਜਾਬੀ PPN0111201807ਭਾਸ਼ਾ ਪ੍ਰਤੀ ਪਿਆਰ ਸਤਿਕਾਰ ਪੇਦਾ ਕਰਨ ਲਈ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ (ਗੁਰਦਾਸਪੁਰ) ਵਿਖੇ ਵੀ ਵਿਦਿਆਰਥੀਆ ਦੀ ਪ੍ਰਤਿਭਾ ਨੂੰ ਨਿਖਾਰਣ ਵਾਸਤੇ ਸੁੰਦਰ ਲਿਖਾਈ ਮੁਕਾਬਲਿਆ ਵਿਚ ਮਿਡਲ ਵਿੰਗ ਅਤੇ ਹਾਈ ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਨਰਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਵਲੋਂ ਲਿਖਾਈ ਤੇ ਸ਼ਬਦ ਜੋੜਾਂ ਨੂੰ ਮੁੱਖ ਰੱਖਦਿਆ ਨਤੀਜਾ ਤਿਆਰ ਕੀਤਾ ਗਿਆ।ਛੇਵੀ ਜਮਾਤ ਦੀ ਕਿਰਨਪ੍ਰੀਤ ਕੌਰ, ਸੱਤਵੀ ਦੇ ਹਰਮਨਜੀਤ ਸਿੰਘ, ਅੱਠਵੀ ਦੀ ਲੜਕੀ ਅਰਵਿੰਦਰ ਕੌਰ, ਨੌਵੀ ਜਮਾਤ ਦੇ ਵਿਦਿਅਵਾਰਥੀ ਬਲਵਿੰਦਰ ਸਿੰਘ ਤੇ ਦਸਵੀ ਜਮਾਤ ਦੇ ਕਰਨਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਆਪਣੇ ਸੰਬੋਧਨ `ਚ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸਿਖਿਆ ਲਏ ਬਗੈਰ ਕਿਸੇ ਵੀ ਭਾਸ਼ਾ ਨੂੰ ਨਹੀ ਸਿਖਿਆ ਜਾ ਸਕਦਾ।ਉਨਾਂ ਕਿਹਾ ਕਿ ਜਿਸ ਵਿਦਿਆਰਥੀ ਦੀ ਲਿਖਾਈ ਸਾਫ ਤੇ ਸੁੰਦਰ ਹੁੰਦੀ ਹੈ, ਉਹ ਵਿਦਿਆਰਥੀ ਅੱਵਲ ਆਉਂਦਾ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਵੀ ਵੰਡੀ ।
 ਇਸ ਮੌਕੇ ਦਵਿੰਦਰ ਸਿੰਘ, ਪਰਵਿੰਦਰ ਕੌਰ, ਕੰਵਲਪ੍ਰੀਤ ਕੋਰ, ਪਿਆਰਾ ਲਾਲ, ਅਰੁਣ ਕੁਮਾਰ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਪੂਜਾ ਭਾਰਤੀ ਆਦਿ ਸਮੁਹ ਸਟਾਫ ਮੈਂਬਰ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply