Tuesday, November 20, 2018
ਤਾਜ਼ੀਆਂ ਖ਼ਬਰਾਂ

ਪਾਣੀ ਦੀ ਸੰਭਾਲ ਤੇ ਦਰਿਆਵਾਂ ਦੀ ਸਫਾਈ ਬਾਰੇ ਸਰਕਾਰੀਆ ਵਲੋਂ ਪੁਰਤਗਾਲ ਦੇ ਜਲ ਸਰੋਤ ਸੈਕਟਰੀ ਨਾਲ ਮੁਲਾਕਾਤ

ਲਿਸਬਨ/ ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ, ਜਲ ਸਰੋਤ ਅਤੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਪੁਰਤਗਾਲ PPN0211201802ਸਰਕਾਰ ਦੇ ਜਲ ਸਰੋਤਾਂ ਬਾਰੇ ਸੈਕਟਰੀ ਆਫ ਸਟੇਟ ਡਾ. ਕਾਰਲੌਸ ਮਾਰਟਿਨਜ਼ ਨਾਲ ਮੁਲਾਕਾਤ ਦੌਰਾਨ ਜਲ ਪ੍ਰਬੰਧਨ, ਦਰਿਆਵਾਂ ਦੀ ਸਫਾਈ ਅਤੇ ਜਲ ਸੰਭਾਲ ਸਬੰਧੀ ਵਿਸਥਾਰਿਤ ਵਿਚਾਰ-ਚਰਚਾ ਕੀਤੀ ਗਈ।ਉਹ ਭਾਰਤ ਦੀ ਅੰਬੈਸੀ ਵਲੋਂ ਦਿੱਤੇ ਗਏ ਸੱਦੇ `ਤੇ ਦੋ ਦਿਨਾਂ ਪੁਰਤਗਾਲ ਦੌਰੇ `ਤੇ ਹਨ।
    ਇਸ ਦੌਰਾਨ ਡਾ. ਮਾਰਟਿਨਜ਼ ਨੇ ਪੁਰਤਗਾਲ ਸਰਕਾਰ ਵਲੋਂ ਕੁਦਰਤੀ ਜਲ ਸਰੋਤ ਟੈਗਸ ਦੀ ਸਫਲਤਾਪੂਰਵਕ ਕੀਤੀ ਗਈ ਸਫਾਈ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਟੈਗਸ ਕੁਦਰਤੀ ਜਲ ਸਰੋਤ ਪੱੱਛਮੀ ਯੂਰਪ ਦਾ ਸਭ ਤੋਂ ਵੱਡਾ ਜਲ ਸਰੋਤ ਹੈ ਜਿਸ ਦੇ ਕੰਢੇ ਉੱਤੇ 19 ਨਗਰ ਕੌਂਸਲਾਂ ਪੈਂਦੀਆਂ ਹਨ ਅਤੇ 28 ਲੱਖ ਲੋਕ ਵੱਸਦੇ ਹਨ।ਉਨ੍ਹਾਂ ਦੱਸਿਆ ਕਿ ਇੱਕ ਸਮੇਂ ’ਤੇ ਟੈਗਸ ਪੱਛਮੀ ਯੂਰਪ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਸੀ, ਜਿਸ ਨੂੰ ਹੁਣ ਪ੍ਰਦੂਸ਼ਣ ਮੁਕਤ ਕਰ ਦਿੱਤਾ ਗਿਆ ਹੈ ਅਤੇ ਇਸ ਦੇ 35 ਕੰਢਿਆਂ `ਤੇ ਬੀਚਾਂ ਬਣਾਈਆਂ ਗਈਆਂ ਹਨ, ਜੋ ਕਿ ਏਨੀਆਂ ਸਾਫ-ਸੁਥਰੀਆਂ ਅਤੇ ਸਵੱਛ ਪਾਣੀ ਵਾਲੀਆਂ ਹਨ ਕਿ ਉਥੇ ਲੋਕ ਨਹਾ ਵੀ ਸਕਦੇ ਹਨ।
    ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਦੂਸ਼ਣ ਕਾਰਣ ਇਸ ਪਾਣੀ ਵਿਚ ਜੀਵ-ਜੰਤੂਆਂ ਦੀ ਹੋਂਦ ਸੰਭਵ ਨਹੀਂ ਸੀ, ਪਰ ਹੁਣ ਡੌਲਫਿਨ ਮੱਛੀਆਂ ਵੱਡੀ ਗਿਣਤੀ ਵਿਚ ਦੇਖੀਆਂ ਜਾ ਸਕਦੀਆਂ ਹਨ।ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਪਾਣੀ ਕਿੰਨਾ ਸਾਫ ਤੇ ਸ਼ੁੱਧ ਹੈ। ਪਾਣੀ ਨੂੰ ਸਾਫ ਕਰਨ ਦੀ ਲੋੜ ਅਨੁਸਾਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਯੋਜਨਾਬੱਧ ਤਰੀਕੇ ਨਾਲ ਸਥਾਪਿਤ ਕੀਤੇ ਗਏ ਹਨ।ਇਸ ਤੋਂ ਇਲਾਵਾ ਸਾਫ ਕੀਤੇ ਪਾਣੀ ਦੀ ਮੁੜ ਵਰਤੋਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਵਿਕਾਸ ਦੇ ਰਸਤੇ ਵਿਚ ਆਧੁਨਿਕ ਤਕਨੀਕਾਂ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਇਸ ਦਾ ਵਾਤਾਵਰਣ ’ਤੇ ਘੱਟ ਤੋਂ ਘੱਟ ਮਾੜਾ ਅਸਰ ਪਵੇ।
     ਸਰਕਾਰੀਆ ਨੇ ਪੁਰਤਗਾਲ ਸਰਕਾਰ ਵਲੋਂ ਦਰਿਆਵਾਂ ਦੀ ਸਫਲਤਾਪੂਰਵਕ ਕੀਤੀ ਸਫਾਈ ਪ੍ਰਤੀ ਭਰਪੂਰ ਰੁਚੀ ਵਿਖਾਈ ਅਤੇ ਡਾ. ਮਾਰਟਿਨਜ਼ ਨੂੰ ਬੇਨਤੀ ਕੀਤੀ ਕਿ ਉਹ ਮਾਹਿਰਾਂ ਦੀ ਇਕ ਟੀਮ ਨੂੰ ਪੰਜਾਬ ਭੇਜਣ ਤਾਂ ਜੋ ਇਸ ਤਰ੍ਹਾਂ ਦੇ ਪ੍ਰੋਜੈਕਟ ਦੀਆਂ ਪੰਜਾਬ ਵਿਚ ਵੀ ਸੰਭਾਵਨਾਵਾਂ ਲੱਭੀਆਂ ਜਾ ਸਕਣ।ਉਨ੍ਹਾਂ ਇਹ ਵੀ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਆਧੁਨਿਕ ਤਕਨੀਕਾਂ ਪੰਜਾਬ ਨਾਲ ਸਾਂਝੀਆਂ ਕੀਤੀਆਂ ਜਾਣ।
    ਸਰਕਾਰੀਆ ਨਾਲ ਪੁਰਤਗਾਲ ਵਿਚ ਭਾਰਤ ਦੀ ਰਾਜਦੂਤ ਸ੍ਰੀਮਤੀ ਕੇ. ਨੰਦਿਨੀ ਸਿੰਗਲਾ,  ਪੁਰਤਗਾਲ ਵਿਚ ਭਾਰਤੀ ਅੰਬੈਸੀ ਦੇ ਫਸਟ ਸੈਕਟਰੀ ਅਮਰਾਰਾਮ ਗੁਰਜਰ ਅਤੇ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>