Friday, April 19, 2024

ਡੀ.ਏ.ਵੀ ਪਬਲਿਕ ਸਕੂਲ ਦੇ 25 ਵਿਦਿਆਰਥੀਆਂ ਨੂੰ ਮਿਲੇ ਐਨ.ਸੀ.ਸੀ ਏ-ਸਰਟੀਫਿਕੇਟ

PPN0211201810ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਐਨ.ਸੀ.ਸੀ ਏਅਰਵਿੰਗ ਦੇ 25 ਕੈਡਿਟਾਂ ਨੂੰ ਏ-ਸਰਟੀਫਿਕੇਟ ਫ਼ਲਾਇੰਗ ਕਲਰ ਦੇ ਪ੍ਰਾਪਤ ਹੋਏ ਅਤੇ ਇਹ ਸਰਟੀਫਿਕੇਟ ਭਾਰਤ ਰੱਖਿਆ ਵਿਭਾਗ ਵੱਲੋਂ ਦਿੱਤੇ ਗਏ । ਏ-ਸਰਟੀਫੀਕੇਟ ਪ੍ਰਾਪਤ ਕਰਨ ਵਾਲੇ ਕੈੋਡਟਾਂ ਵਿੱਚ  ਆਦਿਤਿਆ ਸ਼ਰਮਾ, ਧੈਰਿਆ ਖੰਨਾ, ਰਾਹਿਲ ਸ਼ਰਮਾ, ਵੰਸ਼ ਕੰਵਲ, ਵਸਵ ਮਹਾਜਨ, ਰਸਿ਼ਤ ਨਾਗਪਾਲ, ਗੁਰਨੂਰ ਸਿੰਘ, ਪ੍ਰਭਜੋਤ ਸਿੰਘ, ਭਵਿਅੰਸ਼ ਸ਼ਰਮਾ, ਕਵਿਸ਼ ਭਾਟੀਆ, ਅੰਕੁਸ਼ ਚੌਧਰੀ, ਰੁਸਿ਼ਲ ਮੋਹਲਾ, ਪਾਹੁਲਪ੍ਰੀਤ ਸਿੰਘ, ਸਮੀਰ ਸਿੰਘ, ਪ੍ਰਣੇ ਕੁਮਾਰ, ਆਰਿਅਨ ਅਗਰਵਾਲ, ਨੇਹਲ, ਅਨੰਨਿਆ ਭਾਰਦਵਾਜ, ਕ੍ਰਿਤੀ ਦੇਵਗਨ, ਪ੍ਰਗਤੀ ਸ਼ਰਮਾ, ਮਹਿਕ ਗੁਪਤਾ, ਵੰਸਿ਼ਕਾ ਸ਼ਰਮਾ, ਦਸਵੀਂ ਜਮਾਤ ਦੀ ਵਿਧਿਸ਼ਾ ਸਿੰਘ, ਗਿਆਰ੍ਹਵੀਂ ਜਮਾਤ ਦੀ ਪਾਇਲ ਸ਼ਰਮਾ ਅਤੇ ਬਾਰ੍ਹਵੀਂ ਜਮਾਤ ਦੀ ਅਨੰਨਿਆ ਤਿਵਾੜੀ ਆਦਿ ਸ਼ਾਮਲ ਹਨ।।  
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਸ਼ਕਾਮਨਾਵਾਂ ਭੇਜੀਆਂ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਇੰਨ੍ਹਾਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਐਨ.ਸੀ.ਸੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply