Friday, March 29, 2024

ਤੰਬਾਕੂ ਦੀ ਵਰਤੋ ਨਾ ਕਰਨ ਸਬੰਧੀ ਵਿਸ਼ੇਸ਼ ਸਹੁੰ ਚੁੱਕ ਸਮਾਰੋਹ

ਪਠਾਨਕੋਟ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੰਤੋਸ਼ ਕੁਮਾਰੀ PPN0311201801ਸੀਨੀਅਰ ਮੈਡੀਕਲ ਅਫਸਰ ਬੁੰਗਲ ਬਧਾਣੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਇੱਕ ਵਿਸ਼ੇਸ਼ ਸਹੁੰ ਚੁੱਕ ਸਮਾਰੋਹ ਤੰਬਾਕੂ ਸਬੰਧੀ ਆਯੋਜਿਤ ਕੀਤਾ ਗਿਆ।
     ਡਾ. ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਸਾਰੇ ਲੋਕ ਤੰਬਾਕੂ ਦਾ ਸੇਵਨ ਛੋਟੀ ਉਮਰ ਵਿੱਚ ਹੀ ਕਰਨਾ ਸੁਰੂ ਕਰ ਦਿੰਦੇ ਹਨ।ਕਿਸ਼ੋਰ ਅਵੱਸਥਾ ਵਿੱਚ ਉਮਰ ਨਾਲੋ ਵਧੇਰੇ ਦਿਖਣ ਦੀ ਚਾਹਤ, ਸਮਾਜਿਕ ਮਹੱਤਵ ਦੀ ਇੱਛਾ ਇੱਕ ਮੁੱਖ ਕਾਰਣ ਹੈ। ਉਨ੍ਹਾਂ ਕਿਹਾ ਕਿ ਬਾਲਗ ਆਪਣੇ ਰੋਜਾਨਾ ਜੀਵਨ ਤੋ ਮੁਕਤੀ ਜਾਂ ਖੁਸ਼ੀ ਪਾਉਣ ਲਈ ਇਸ ਦਾ ਸਹਾਰਾ ਲੈਂਦੇ ਹਨ। ਇਸ ਤੋ ਇਲਾਵਾ ਡਾ. ਗਗਨ ਬਲਾਕ ਨੋਡਲ ਅਫਸਰ ਨੇ ਦੱਸਿਆ ਕਿ  ਜਿਆਦਾਤਰ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ, ਫੇਫੜਿਆ ਦਾ ਕੈਂਸਰ, ਗਲ੍ਹੇ ਦਾ ਕੈਂਸਰ, ਗੁਰਦੇ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਪੇਟ ਦਾ ਕੈਂਸਰ ਆਦਿ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਤੰਬਾਕੂ ਵਿੱਚ 7 ਹਜਾਰ ਰਸਾਇਣਿਕ, 500 ਜ਼ਹਿਰੀਲੇ ਅਤੇ 70 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ।ਕੈਂਸਰ ਦੇ 100 ਰੋਗੀਆਂ ਵਿੱਚੋਂ 40 ਤੰਬਾਕੂ ਦੀ ਵਰਤੋ ਕਾਰਨ ਮਰਦੇ ਹਨ। 95 ਪਰੀਸ਼ਤ ਮੂੰਹ ਦੇ ਕੈਂਸਰ ਤੰਬਾਕੂ ਖਾਣਾ ਵਾਲੇ ਵਿਅਕਤੀਆਂ ਵਿੱਚ ਹੁੰਦੇ ਹਨ। ਇਸ ਤੋ ਇਲਾਵਾ ਉਨ੍ਹਾ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਤੰਬਾਕੂ ਨੂੰ ਛਡਾਉਣ ਲਈ ਤੰਬਾਕੂ ਛੁਡਾੳ ਕੇਂਦਰ ਵੀ ਖੋਲੇ ਗਏ ਹਨ।ਇਸ ਮੋਕੇ ਤੇ ਸਕੂਲ ਦੇ ਬੱਚਿਆ ਅਤੇ ਸਟਾਫ ਤੋ ਇਲਾਵਾ ਡਾ. ਅਰੁਣ, ਡਾ. ਪੂਜਾ, ਰਿੰਪੀ ਬੀ.ਈ.ਈ, ਪ੍ਰਿਸੀਪਲ, ਸੁਸ਼ੀਲਾ ਮੈਡਮ ਇਸ ਸੋਹ ਚੁੱਕ ਸਮਾਗਮ ਦਾ ਹਿੱਸਾ ਰਹੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply