Saturday, April 20, 2024

ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੇ ਵਾਤਾਵਰਨ ਦੀ ਸ਼ੁੱਧਤਾ ਲਈ ਭਰੀ ਹਾਮੀ – ਐਮ.ਪੀ ਔਜਲਾ

 ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ ਵਿਚ ਔਜਲਾ ਨੇ ਕੀਤੀ ਭਾਰਤ ਦੀ ਪ੍ਰਤੀਨਿਧਤਾ
ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਸਵਿਟਰਜਲੈਂਡ ਦੇ ਸ਼ਹਿਰ ਜੈਨੇਵਾ ਵਿਖੇ ਵਿਸ਼ਵ ਸਿਹਤ ਸੰਗਠਨ ਵਲੋਂ ‘ਹਵਾ ਪ੍ਰਦੂਸ਼ਣ ਦੇ ਸਿਹਤ PPN0311201808ਤੇ ਪ੍ਰਭਾਵ ’ ਸੰਬੰਧੀ ਕਰਵਾਏ ਕੌਮਾਂਤਰੀ ਸੈਮਨਾਰ ਵਿੱਚ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਚੁੱਕੇ ਮੁਦਿਆਂ ਨੂੰ ਲੈ ਕੇ ਸੰਗਠਨ ਦੇ ਡਾਇਰੈਕਟਰ ਜਨਰਲ ਡਾ: ਟੈਡਰੋਸ ਅਧਾਨੌਮ ਘੇਬਰਿਅਸਸ ਵਲੋਂ ਔਜਲਾ ਨਾਲ ਵਿਸੇਸ਼ ਮੁਲਾਕਾਤ ਕਰਕੇ ਜਮੀਨੀ ਹਕੀਕਤ ਸੰਬੰਧੀ ਜਾਣਕਾਰ ਹਾਸਲ ਕੀਤੀ।
ਇਥੇ ਜਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ.ਪੀ ਨੱਢਾ, ਵਾਤਾਵਰਨ ਮੰਤਰੀ ਡਾ: ਹਰਸ਼ਵਰਧਨ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਸਮੇਤ ਗੁਰਜੀਤ ਸਿੰਘ ਔਜਲਾ ਨੂੰ ਸੱਦਾ ਦਿਤਾ ਗਿਆ ਸੀ ਸਿਰਫ ਅਖਬਾਰੀ ਬਿਆਨਬਾਜੀ ਵਿੱਚ ਸਵੱਛ ਭਾਰਤ ਨੂੰ ਦਿਖਾੳੇਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕੇਂਦਰੀ ਮੰਤਰੀਆਂ ਵਲੋਂ ਸਰਦਾਰ ਪਟੇਲ ਦੀ ਮੂਰਤੀ ਸਥਾਪਨਾ ਨੂੰ ਪਹਿਲ ਦਿੰਦਿਆਂ ਮਨੁਖਤਾ ਲਈ ਜਰੂਰੀ ਸੈਮੀਨਾਰ ਨੂੰ ਹਿੱਸਾ ਨਾ ਲਿਆ।ਜਿਸ ਕਾਰਨ ਔਜਲਾ ਨੇ ਇਸ ਸੈਮੀਨਾਰ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਸੈਮੀਨਾਰ ਵਿੱਚ ਦੇਸ਼ ਅੰਦਰ ਹਵਾ ਅਤੇ ਪਾਣੀ ਦੇ ਪ੍ਰਦੂਸ਼ਿਤ ਹੋਣ ਸੰਬੰਧੀ ਆਪਣੇ ਵਿਚਾਰ ਵਿਸਥਾਰ ਨਾਲ  ਪੇਸ਼ ਕੀਤੇ। ਅਮਰੀਕਾ ਦੀ ਨਾਮਵਾਰ ਅਖਬਾਰ ਨਿਊਯਾਰਕ ਟਾਈਮਜ਼ ਵਿੱਚ ਛਪੇ ਲੇਖ ਕਿ ਪੰਜਾਬ ਅਤੇ ਦਿੱਲੀ ਦੀ ਹਵਾ ਸਾਹ ਲੈਣ ਯੋਗ ਨਹੀਂ ਹੈ, ਕਾਰਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਵਿਸੇਸ਼ ਤੌਰ ਤੇ ਗੁਰਜੀਤ ਸਿੰਘ ਔਜਲਾ ਅਤੇ ਪਾਕਿਸਤਾਨ ਦੇ ਨੁਮਾਇੰਦਿਆਂ ਨਾਲ ਇਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ।
ਸੰਗਠਨ ਦੇ ਡਾਇਰੈਕਟਰ ਜਨਰਲ ਨਾਲ ਮੀਟਿੰਗ ਦੌਰਾਨ ਔਜਲਾ ਨੇ ਦੱਸਿਆ ਕਿ ਪੰਜਾਬ ਖੇਤੀ ਪ੍ਰਧਾਨ ਰਾਜ ਹੋਣ ਕਾਰਨ ਕਿਸਾਨਾਂ ਵਲੋਂ ਨਾੜ ਅਤੇ ਪਰਾਲੀ ਨੂੰ ਵੱਡੇ ਪੱਧਰ ਤੇ ਅੱਗ ਲਗਾਉਣ ਦਾ ਸਿਲਸਿਲਾ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਹੈ ਇਸ ਸਿਲਸਲੇ ਨੂੰ ਤੋੜਨ ਲਈ ਔਜਲਾ ਨੇ ਵਿਸ਼ਵ ਸਿਹਤ ਸੰਗਠਨ ਨੂੰ ਘੱਟ ਜਮੀਨ ਤੇ ਮਾਲਿਕਾਂ ਕਿਸਾਨਾਂ ਨੂੰ ਸਸਤੇ ਰੇਟ ਤੇ ਨਵੀਨਤਮ ਤਕਨਾਲੋਜੀ ਮੁਹੱਈਆ ਕਰਵਾਉਣ ਲਈ ਫੰਡ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ।ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ਤੇ ਇਕ ਬਰਸਾਤੀ ਨਾਲਾ ਹੁੰਦਾ ਸੀ ਜਿਸਨੂੰ ਤੁੰਗ ਢਾਬ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਅਤੇ ਇਸਦਾ ਪਾਣੀ ਬਹੁਤ ਸਾਫ ਹੁੰਦਾ ਸੀ ਇਸ ਵਿੱਚ ਕਾਰਖਾਨਿਆਂ, ਸੀਵਰੇਜ ਅਤੇ ਦਾ ਪਾਣੀ ਪਾਏ ਜਾਣ ਕਾਰਨ ਇਸਨੂੰ ਗੰਦਾ ਨਾਲਾ ਨਾਂਅ ਨਾਲ ਜਾਣਿਆ ਜਾਣ ਲੱਗਾ ਅਤੇ ਪਾਕਿਸਤਾਨ ਵਿੱਚ ਹੁਦਿਆਰਾ ਨਾਲੇ ਮਸ਼ਹੂਰ ਇਹ ਨਾਲਾ ਰਾਵੀ ਨਦੀ ਵਿੱਚ ਮਿਲਦਾ ਹੈ ਅਤੇ ਇਹ ਪ੍ਰਦੂਸ਼ਿਤ ਪਾਣੀ ਅਰਬ ਸਾਗਰ ਵਿੱਚ ਮਿਲਦਾ ਹੈ। ਇਸ ਨਾਲੇ ਕਾਰਨ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਅਤੇ ਪ੍ਰਦੂਸ਼ਿਤ ਹੋ ਰਿਹਾ ਹੈ।ਔਜਲਾ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਸ ਮਾਮਲੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਫੰਡ ਅਤੇ ਤਕਨਾਲੋਜੀ ਮੁਹੱਈਆ ਕਰਨ ਦੇ ਨਾਲ ਨਾਲ ਦਖਲ ਦੇਣ ਦੀ ਅਪੀਲ ਕੀਤੀ ਤਾਂ ਜੋ ਜਨਤਾ ਨੂੰ ਸਾਫ ਅਤੇ ਪੀਣ ਯੋਗ ਪਾਣੀ ਮੁੱਹਈਆ ਕਰਵਾਇਆ ਜਾਵੇ।ਪੰਜਾਬ ਸਰਕਾਰ ਜਾਇਕਾ ਪ੍ਰੋਜੈਕਟ ਤਹਿਤ ਸੀਵਰੇਜ ਪਾਇਆ ਜਾ ਰਿਹਾ ਹੈ ਜੋ ਕਿ ਨਾਕਾਫੀ ਹੈ। ਇਸਦੇ ਨਾਲ ਨਾਲ ਔਜਲਾ ਨੇ ਡੀਜਲ ਤੇ ਚਲਣ ਵਾਲੀ ਪਬਲਿਕ ਟਰਾਂਸਪੋਰਟ ਦੀ ਜਗ੍ਹਾ ਤੇ ਈ-ਰਿਕਸ਼ਾ ਅਤੇ ਈ-ਬੱਸਾਂ ਸਮੇਤ ਸੀ.ਐਨ.ਜੀ ਅਤੇ ਬਿਜਲਈ ਬੱਸਾਂ ਨੂੰ ਸਸਤੇ ਰੇਟਾਂ ਤੇ ਮੁਹੱਈਆ ਕਰਵਾਉਣ ਲਈ ਸੰਗਠਨ ਦਖਲ ਦੇਵੇ।
ਔਜਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੁੱਕੇ ਮੁੱਦਿਆਂ ਤੇ ਡਾਇਰੈਕਟਰ ਜਨਰਲ ਡਾ: ਟੈਡਰੋਸ ਅਧਾਨੌਮ ਘੇਬਰਿਅਸਸ ਨੇ ਕਿਹਾ ਕਿ ਪੰਜਾਬ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਇਸਦੇ ਬਦਲ ਲਈ ਸੰਗਠਨ ਹੋਰ ਦੇਸ਼ਾਂ ਵਲੋਂ ਇਸ ਸੰਬੰਧੀ ਵਰਤੀ ਜਾਂਦੀ ਤਕਨੀਕ ਨੂੰ ਇਸਤੇਮਾਲ ਕਰਨ ਲਈ ਪੰਜਾਬ ਦਾ ਹੋਰਨਾਂ ਦੇਸ਼ਾਂ ਨਾਲ ਗਠਬੰਧਨ ਕਰਵਾਕੇ ਨਵੀਨਤਮ ਤਕਨਾਲੋਜੀ ਮੁਹੱਈਆ ਕਰਵਾਕੇ ਇਸ ਮਸਲੇ ਦਾ ਹੱਲ ਕੱਢਣ ਲਈ ਯਤਨ ਕੀਤੇ ਜਾਣਗੇ। ਪਬਲਿਕ ਟਰਾਂਸਪੋਰਟ ਸੰਬੰਧੀ ਗੱਲਬਾਤ ਕਰਦਿਆਂ ਡਾ: ਟੈਡਰੋਸ ਨੇ ਸੰਗਠਨ ਜਤਨਕ ਟਰਾਂਸਪੋਰਟ ਪ੍ਰਣਾਲੀ ਨੂੰ ਡੀਜਲ ਤੋਂ ਲੈ ਕੇ ਸੀ.ਐਨ.ਜੀ ਅਤੇ ਬਿਜਲੀ ਵਿੱਚ ਤਬਦੀਲ ਕਰਨ ਲਈ ਜਲਦ ਫੈਸਲਾ ਲਵੇਗੀ।ਔਜਲਾ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਦੀ ਗੈਰਹਾਜਰੀ ਵਿੱਚ ਵੀ ਉਹ ਭਾਰਤ ਦੇ ਪੱਖ ਨੂੰ ਰੱਖਣ ਵਿੱਚ ਕਾਮਯਾਬ ਹੋਏ ਹਨ ਅਤੇ ਡਾ: ਟੈਡਰੋਸ ਨੇ ਇੰਨਾਂ ਵਿਸ਼ਿਆਂ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਭਾਰਤ ਵਿੱਚ ਉੱਚ ਪੱਧਰੀ ਟੀਮ ਭੇਜਣ ਦਾ ਭਰੋਸਾ ਦਿਤਾ ਹੈ ਜੋ ਇੰਨਾਂ੍ਹ ਕੇਸਾਂ ਨੂੰ ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਵਿਸ਼ਵ ਸਿਹਤ ਸੰਗਠਨ ਵਲੋਂ ਇਸ ਲਈ ਬਣਦੇ ਫੰਡ ਜਾਰੀ ਕਰਨ ਦਾ ਉਨ੍ਹਾਂ ਵਲੋਂ ਭਰੋਸਾ ਦਿਤਾ ਗਿਆ।ਇਸ ਸੰਬੰਧੀ ਗਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਤੇ ਕੇਂਦਰ ਦੇ ਅਹਿਮ ਮੰਤਰਾਲਿਆਂ ਦੇ ਮੰਤਰੀਆਂ ਦੀ ਇਸ ਸੈਮੀਨਾਰ ਵਿੱਚ ਗੈਰ ਹਾਜਰੀ ਮੋਦੀ ਸਰਕਾਰ ਵਲੋਂ ਸਵੱਛ ਭਾਰਤ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰਾਂ `ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਉਨ੍ਹਾਂ ਦੀ ਅਣਗਹਿਲੀ ਸਾਬਤ ਹੁੰਦੀ ਹੈ ਕਿ ਸਰਕਾਰ ਦੇ ਮੰਤਰੀ ਸਵੱਛ ਭਾਰਤ ਲਈ ਕਿੰਨੈ ਕੁ ਸੰਜ਼ੀਦਾ ਹਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply