Friday, April 19, 2024

ਕਮਲਜੀਤ ਸਿੰਘ ਤੇ ਬੀਬੀ ਜਸਪ੍ਰੀਤ ਕੌਰ ਦੇ ਪ੍ਰੀਵਾਰ ਵਲੋਂ 13 ਦਿਨ ਚਲਾਇਆ ਜਾਵੇਗਾ ਲੰਗਰ

ਬੈਲਜੀਅਮ, 3 ਨਵੰਬਰ (ਪੰਜਾਬ ਪੋਸਟ-  ਹਰਚਰਨ ਸਿੰਘ) – ਬੈਲਜੀਅਮ ਰਹਿੰਦੇ ਕਮਲਜੀਤ ਸਿੰਘ ਦੇ ਪ੍ਰੀਵਾਰ ਵਲੋ ਸਹਿਯੋਗੀਆਂ ਨਾਲ ਮਿਲ ਕੇ ਬੈਲਜੀਅਮ Guru Ka Langerਦੇ ਵੱਖ-ਵੱਖ ਸ਼ਹਿਰ ਵਿਚ 13 ਦਿਨ ਲੰਗਰ ਲਗਾਇਆ ਜਾ ਰਿਹਾ ਹੈ।ਇਸ ਦੌਰਾਨ ਸਿੱਖ ਧਰਮ ਦੀ ਵਿਸਥਾਰ ਪੂਰਵਕ ਜਾਣਕਾਰੀ ਦੇ ਲਿਖਤੀ ਪੋਸਟਰ ਵੀ ਵੰਡੇ ਜਾਣਗੇ।ਇਸ ਲੰਗਰ ਨੂੰ ਕਮਲਜੀਤ ਸਿੰਘ ਦੇ ਗ੍ਰਹਿ ਵਿਖੇ ਹੀ ਸਾਰੇ ਪ੍ਰੀਵਾਰ ਦੇ ਸਹਿਯੋਗ ਨਾਲ ਤਿਆਰ ਕੀਤਾ ਜਾਵੇਗਾ ਅਤੇ ਵੱਖ-ਵੱਖ ਦਿਨਾ ਅਤੇ ਵੱਖ-ਵੱਖ ਥਾਵਾਂ `ਤੇ ਮਿਲੇ ਹੋਏ ਸਮੇ ਮੁਤਾਬਿਕ ਵਰਤਾਇਆ ਜਾਵੇਗਾ।ਇਹ ਲੰਗਰ ਵਿੱਚ ਬੈਲਜੀਅਮ ਦੇ ਵਸਨੀਕ ਗੋਰਿਆਂ ਅਤੇ ਹੋਰ ਸਭ ਧਰਮਾਂ ਦੇ ਲੋਕਾਂ ਤੱਕ ਪਹੂੰਚਾਉਣ ਦਾ ਯਤਨ ਕੀਤਾ ਜਾਵੇਗਾ।ਦੀਵਾਲੀ ਵਾਲੇ ਦਿਨ ਵੀ ਲੰਗਰ ਰੂੰਮਨ ਸ਼ਹਿਰ `ਚ  ਲਗਾਇਆ ਜਾਵੇਗਾ, ਜਿਸ ਵਿਚ ਸਕੂਲੀ ਬਚਿਆਂ ਨੂੰ ਸੱਦਾ ਦਿੱਤਾ ਗਿਆ ਹੈ।ਤਕਰੀਬਨ 500 ਲੋਕਾਂ ਦੇ ਆਉਣ ਦਾ ਅਨੁਮਾਨ ਹੈ।
ਬੀਬੀ ਜਸਪ੍ਰੀਤ ਕੌਰ ਨੇ ਮੀਡੀਆ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਲੰਗਰ ਸੇਵਾ ਖਾਸ ਤੌਰ `ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋਵੇਗਾ, ਆਉਣ ਵਾਲੇ ਸਮੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ `ਤੇ ਬਹੁਤ ਸਾਰੇ ਸਹਿਯੋਗੀਆਂ ਨਾਲ ਮਿਲ ਕੇ ਬੜੇ ਵੱਡੇ ਪੱਧਰ `ਤੇ ਗੁਰਪੁਰਬ ਮਨਾਇਆ ਜਾਵੇਗਾ ਅਤੇ ਜਿਆਦਾ ਤੋ ਜਿਆਦਾ ਸੰਗਤਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸਾਲ ਇਹਨਾ ਸਿਰਫ 13 ਦਿਨ ਚੁਣੇ ਹਨ, ਪਰ ਆਉਣ ਵਾਲੇ ਸਾਲ `ਚ ਇਸ ਤੋ ਵੱਧ ਵੱਡੇ ਪੱਧਰ `ਤੇ ਇੰਤਜਾਮ ਕੀਤਾ ਜਾਵੇਗਾ।ਇਹ ਲੰਗਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ, ਇਸ ਰੀਤ ਨੂੰ ਵੱਡੇ ਤੌਰ `ਤੇ ਬੈਲਜੀਅਮ ਦੀ ਧਰਤੀ ਦੇ ਲੋਕਾਂ ਤੱਕ ਪਹੂੰਚਾਇਆ ਜਾ ਰਿਹਾ ਹੈ।ਉਮੀਦ ਹੈ ਕਿ ਸਾਰੀ ਸੰਗਤ ਵੱਧ ਚੜ ਕੇ ਇਸ ਵਿਚ ਸ਼ਾਮਿਲ ਹੋਵੇਗੀ।ਇਸ ਨਵੰਬਰ ਮਹੀਨੇ ਵਿੱਚ ਪ੍ਰਸ਼ਾਸ਼ਨ ਵਲੋ ਇਜਾਜ਼ਤ ਲੈ ਕੇ ਸੰਗਤਾਂ ਲਈ 13 ਦਿਨ ਗਰੀਟਬੈਟ, ਸਿੰਟ ਟਰੂਡੈਨ, ਹੋਪਰਟਿਨਜੈਨ, ਰੋਮੈਨ, ਲਿਊਵੈਨ, ਹੈਸਲਟ ਆਦਿ ਸ਼ਹਿਰਾਂ ਵਿੱਚ ਲੱੰਗਰ ਲਗਾਇਆ ਜਾਵੇਗਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply