Thursday, April 25, 2024

ਨੈਸ਼ਨਲ ਕਾਲਜ ਭੀਖੀ ਵਿਖੇ ਡੇਂਗੂ ਦੀ ਰੋਕਥਾਮ ਸੰਬਧੀ ਸੈਮੀਨਾਰ

PPN0511201801ਭੀਖੀ, 5 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਨੈਸ਼ਨਲ ਕਾਲਜ ਵਿਖੇ ਸਿਹਤ ਸਿੱਖਿਆ ਸੰਬਧੀ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਕੇਵਲ ਸਿੰਘ, ਸੀਨੀਅਰ ਸਿਹਤ ਵਿਭਾਗ ਇੰਸਪੈਕਟਰ ਨੇ ਡੇਗੂ ਦੀ ਬਿਮਾਰੀ ਫੈਲਣ ਦੇ ਕਾਰਣ, ਇਸ ਦੇ ਇਲਾਜ ਅਤੇ ਰੋਕਥਾਮ ਬਾਰੇ ਵਿਦਿਆਰਥੀਆ ਨੂੰ ਜਾਣਕਾਰੀ ਦਿੱਤੀ ਅਤੇ ਨਾਲੋ ਨਾਲ ਘਰਾਂ ਅਤੇ ਆਲੇ-ਦੁਆਲੇ ਨੂੰ ਸਾਫ ਰੱਖਣ ਲਈ ਸੱਤ ਦਿਨਾਂ ਤੋ ਵੱਧ ਪਾਣੀ ਦੀ ਖੜੋਤ ਕਾਰਨ ਪੈਦਾ ਹੋਣ ਵਾਲੀਆਂ ਭਿਆਨਕ ਬਿਮਾਰੀਆ ਬਾਰੇ ਵੀ ਦੱਸਿਆ।ਉਹਨਾ ਦੇ ਨਾਲ ਆਏ ਦਰਸ਼ਨ ਸਿੰਘ, ਬਲਾਕ ਅਫਸਰ, ਲੀਲਾ ਰਾਮ, ਸਿਹਤ ਇੰਨਸਪੈਕਟਰ ਅਤੇ ਸਮਰਾਟਬੀਰ ਏ.ਐਸ.ਆਈ, ਪੁਲਿਸ ਥਾਣਾ ਭੀਖੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਵਿਦਿਆਰਥੀਆਂ ਨੇ ਉਹਨਾ ਨਾਲ ਸਵਾਲ-ਜੁਆਬ ਵੀ ਕੀਤੇ।ਕਾਲਜ ਕਮੇਟੀ ਪ੍ਰਧਾਨ ਹਰਬੰਸ ਦਾਸ ਬਾਵਾ ਤੇ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਢਿਲੋ ਨੇ ਦੱਸਿਆ ਕਿ ਕਾਲਜ ਵਿੱਚ ਪੜਾਈ ਤੋਂ ਇਲਾਵਾ ਸਭਿਆਚਾਰਕ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਣਗੇ।ਇਸ ਸਮੇ ਵਿਦਿਆਰਥੀ, ਸਟਾਫ ਅਤੇ ਕਮੇਟੀ ਮੈਬਰ ਹਾਜਿਰ ਸਨ।  

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply