Friday, April 19, 2024

ਭ੍ਰਿਸ਼ਟਾਚਾਰ ਦੇ ਖਾਤਮੇ ਸੰਬੰਧੀ ਕਰਵਾਇਆ ਜਾਗਰੂਕਤਾ ਸੈਮੀਨਾਰ

PPN0511201806ਭੀਖੀ, 5 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਬੀ.ਕੇ ਉਪਲ ਦੇ ਨਿਰਦੇਸ਼ਾਂ ਹੇਠ ਵਿਜੀਲੈਂਸ ਬਿਊਰੋ ਯੁਨਿਟ ਮਾਨਸਾ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪੰਜਾਬ ਬਠਿੰਡਾ ਰੇਂਜ ਬਠਿੰਡਾ ਅਸ਼ੋਕ ਬਾਠ ਦੀ ਅਗਵਾਈ ਵਿੱਚ ਸ਼ਿਵ ਸ਼ਕਤੀ ਗਰੁੱਪ ਆਫ ਕਾਲਜਿਜ਼ ਭੀਖੀ ਵਿਖੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਮੇਜਰ ਸਿੰਘ ਐਸ.ਪੀ (ਸਥਾਨਕ) ਮਾਨਸਾ, ਅਦਿੱਤਿਆ ਡਾਚੀਵਾਲ ਆਈ.ਏ.ਐਸ, ਐਸ.ਡੀ.ਐਮ ਬੁੱਢਲਾਡਾ, ਸ੍ਰੀਸੋਮ ਨਾਥ ਡਾਇਰੈਕਟਰ ਸ਼ਿਵ ਸ਼ਕਤੀ ਗਰੁੱਪ ਆਫ ਕਾਲਜਿਜ਼ ਭੀਖੀ, ਪ੍ਰਿਸੀਪਲ ਸ੍ਰੀਮਤੀ ਬਲਜਿੰਦਰ ਕੌਰ, ਕੁਲਦੀਪ ਸਿੰਘ ਜਿਲ੍ਹਾ ਭਲਾਈ ਅਫਸਰ,  ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ, ਡਾ. ਵਿਕਾਸ ਪੀ.ਆਰ.ਓ ਮਾਨਸਾ, ਬੀ.ਡੀ.ਪੀ.ਓ ਬੁੱਢਲਾਡਾ, ਮਾਨਸਾ, ਸਰਦੂਲਗੜ੍ਹ ਅਤੇ ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੁੱਖੀ ਹਾਜਰ ਸਨ।ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਅਸ਼ੋਕ ਬਾਠ ਵੱਲੋ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800-1800-1000 ਬਾਰੇ ਦੱਸਿਆ ਗਿਆ ਕਿ ਜੇਕਰ ਕਿਸੇ ਨੂੰ ਭ੍ਰਿਸ਼ਟਾਚਾਰ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਇਸ ਟੋਲ ਫਰੀ ਨੰਬਰ ਪਰ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਜਾਂ ਵਿਜੀਲੈਂਸ ਸਟਾਫ ਕੋਲ ਆ ਕੇ ਵੀ ਸੂਚਨਾ ਦੇ ਸਕਦਾ ਹੈ।ਇਸ ਮੌਕੇ ਸਤਪਾਲ ਸਿੰਘ ਇੰਸਪੈਕਟਰ ਵਿਜੀਲੈਂਸ ਬਿਊਰੋ ਮਾਨਸਾ,ਏ.ਐਸ.ਆਈ ਹਰਜਿੰਦਰ ਸਿੰਘ, ਜਗਦੀਪ ਸਿੰਘ ਰੀਡਰ, ਭੁਪਿੰਦਰ ਸਿੰਘ ਰੀਡਰ ਅਤੇ ਸੀਤਾ ਸਿੰਘ ਹਾਜਰ ਸਨ।ਪ੍ਰੌਗਰਾਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਵਿਦਿਆਰਥੀਆਂ ਵੱਲੋ ਨਿਭਾਈ ਗਈ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply