Friday, March 29, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ ਤੋਂ ਮੁਕਤੀ ਦਾ ਪ੍ਰਣ ਲਿਆ

ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ 29 ਅਕਤੂਬਰ ਤੋਂ 03 ਨਵੰਬਰ ਤੱਕ ਵਿਜੀਲੈਂਸ PPN0511201806ਅਵੇਅਰਨੈਸ ਹਫਤਾ ਮਨਾਇਆ ਗਿਆ। ਇਸ ਦਾ ਮੁੱਖ ਵਿਸ਼ਾ ਦੇਸ਼ ਵਿੱਚੋਂ ਭ੍ਰਿਸ਼਼ਟਾਚਾਰ ਨੂੰ ਜੜ੍ਹੋਂ ਖਤਮ ਕਰਕੇ ਨਵੇਂ ਭਾਰਤ ਦਾ ਨਿਰਮਾਣ ਕਰਨਾ ਸੀ।ਇਸ ਸਮੇਂ ਭਾਸ਼ਣ, ਇਸ਼ਤਿਹਾਰ, ਵਾਦ-ਵਿਵਾਦ ਅਤੇ ਕਵਿਤਾਵਾਂ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।ਜਿੰਨ੍ਹਾਂ ਦਾ ਉਦੇਸ਼ ਆਮ ਆਦਮੀ ਦੇ ਸੁਪਨੇ ਅਤੇ ਸੁਨਹਿਰੀ ਭਾਰਤ ਦੀ ਸਿਰਜਨਾ ਸੀ।ਬੱਚਿਆਂ ਨੇ ਜ਼ੋਰ ਦੇ ਕੇ ਉਨ੍ਹਾਂ ਸਾਰੇ ਪਰਿਵਰਤਨਾਂ ਦੀ ਗੱਲ ਕੀਤੀ, ਜਿੰਨ੍ਹਾਂ ਨਾਲ ਭ੍ਰਿਸ਼ਟਾਚਾਰ ਤੇ ਦੁਰਵਿਵਹਾਰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਚੁੰਕਨਾ ਰਹਿਣਾ ਕਿਉਂ ਜ਼ਰੂਰੀ ਹੈ ਅਤੇ ਕਿਵੇਂ ਇਹ ਭ੍ਰਿਸ਼ਟਾਚਾਰ ਦੇਸ਼ ਦੀ ਉਨੱਤੀ ਤੇ ਬੁਰਾ ਅਸਰ ਪਾਉਂਦਾ ਹੈ, ਜਿਸ ਨਾਲ ਦੇਸ਼ ਦਾ ਨਾਂ ਖ਼ਰਾਬ ਹੰੁਦਾ ਹੈ।ਹਫ਼ਤੇ ਦੇ ਅੰਤਿਮ ਦਿਨ ਨੂੰ ਇੱਕ ਖ਼ਾਸ ਪ੍ਰਾਰਥਨਾ ਸਭਾ ਕੀਤੀ ਗਈ, ਜਿਸ ਵਿੱਚ ਬੱਚਿਆਂ ਨੇ ਕਸਮ ਖਾਧੀ ਕਿ ਉਹ ਭ੍ਰਿਸ਼ਟਾਚਾਰ ਦੇ ਖਿ਼ਲਾਫ਼ ਡਟ ਕੇ ਖੜੇ ਹੋਣਗੇ ਅਤੇ ਨਿਆਂ ਲਈ ਅਵਾਜ਼ ਬੁਲੰਦ ਕਰਨਗੇ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀਏਵੀ ਕਾਲਜ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਆਪਣੀ ਰੋਜ਼ਾਨਾ ਜਿ਼ੰਦਗੀ ਵਿੱਚੋਂ ਭ੍ਰਿ਼ਸ਼ਟਾਚਾਰ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
    ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਮਾਜਿਕ, ਆਰਥਿਕ ਅਤੇ ਅਧਿਆਤਮਕ ਹਰ ਪੱਖੋਂ ਭਾਰਤ ਨੂੰ ਸਾਫ਼ ਰੱਖੋ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply