Friday, March 29, 2024

ਅੰਮ੍ਰਿਤਸਰ ਸਮਾਰਟ ਸਿਟੀ ਨੇ ਪਿੰਗਲਵਾੜਾ ਵਿਖੇ ਮਨਾਈ ਈਕੋ ਫ੍ਰੈਂਡਲੀ ਗਰੀਨ ਦੀਵਾਲੀ

ਜੰਡਿਆਲਾ, 6 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਥੇ ਬਜ਼ਾਰ, ਦੁਕਾਨਾਂ ਅਤੇ ਘਰਾਂ ਨੂੰ ਬਹੁਤ ਹੀ PPN0611201804ਵਧੀਆ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ, ਉਥੇ ਆਮ ਲੋਕਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈਕੋ-ਫਰੈਂਡਲੀ ਦੀਵਾਲੀ ਅਤੇ ਗਰੀਨ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਅੱਜ ਪਿੰਗਲਾਵਾੜਾ ਵਿਖੇ ਦੀਵਾਲੀ ਮਨਾਈ ਗਈ।
     ਇਸ ਮੌਕੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਮੈਡਮ ਕੋਮਲ ਮਿੱਤਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।  ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਆਯੋਜਨ ਇੱਕ ਨਿੱਜੀ ਰੇਡੀਓ ਦੇ ਕੰਪਨੀ ਨਾਲ ਮਿਲ ਕੀਤਾ ਗਿਆ।ਪਿੰਗਲਵਾੜਾ ਦੇ ਬੱਚਿਆਂ ਨੂੰ ਇਕ ਹਾਲ ਵਿੱਚ ਇਕੱਠੇ ਕਰਕੇ ਸਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਅਤੇ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਦਾ ਸੰਦੇਸ਼ ਦਿੱਤਾ।ਮੈਡਮ ਕੋਮਲ ਮਿੱਤਲ ਨੇ ਪਿੰਗਲਵਾੜਾ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਕਿਸ ਤਰ੍ਹਾਂ ਦੀ ਦੀਵਾਲੀ ਮਨਾਉਣ ਬਾਰੇ ਪੁੱਛਿਆ ਤਾਂ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਜਵਾਬ ਦਿੱਤੇ।
     ਸੀ:ਈ:ਓ ਸਮਾਰਟ ਸਿਟੀ ਨੇ ਕਿਹਾ ਕਿ ਦੀਵਾਲੀ ਵਰਗੇ ਵੱਡੇ ਤਿਉਹਾਰ ਸਭ ਲਈ ਖੁਸ਼ੀਆਂ ਲੈ ਕੇ ਆਉਂਦੇ ਹਨ ਸਾਨੂੰ ਇਨ੍ਹਾਂ ਤਿਓਹਾਰਾਂ ਮੌਕੇ ਪ੍ਰਦੂਸ਼ਣ ਫੈਲਾਅ ਕੇ ਜਾਂ ਲਾਪ੍ਰਵਾਹੀ ਵਰਤ ਕੇ ਇੰਨ੍ਹਾਂ ਖੁਸ਼ੀਆਂ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ।ਉਨ੍ਹਾਂ ਵਲੋਂ ਬੱਚਿਆਂ ਨੂੰ ਵਿਸ਼ੇਸ਼ ਤੌਹਫੇ ਦੇਣ ਦੇ ਨਾਲ ਨਾਲ ਪਿੰਗਲਵਾੜਾ ਵੱਲੋਂ ਕੀਤੇ ਗਏ ਕੰਮਾਂ ਦੀ ਸਰਾਹਨਾ ਵੀ ਕੀਤੀ।
     ਰੇਡੀਓ ਵਲੋਂ ਸਟੇਸ਼ਨ ਹੈਡ ਵਿਕਾਸ, ਰਾਹੁਲ, ਆਰ.ਜੇ ਸਮੀਰ, ਆਰ.ਜੇ ਸਨਾਂ, ਅੰਮਿ੍ਰਤਸਰ ਸਮਾਰਟ ਸਿਟੀ ਤੋਂ ਮਿੱਤਰਾ, ਅਭੀਜੀਵ ਸਿੰਘ, ਹਰਸ਼, ਅਦਿੱਤੀ, ਜੈਪਾਲ ਸਿੰਘ, ਪਿੰਗਲਵਾੜਾ ਤੋਂ ਯੋਗੇਸ਼ ਅਤੇ ਕਮਿਉਨੀਕੇਸ਼ਨ ਸਪੈਸ਼ਲਿਸਟ ਰਮਨਪ੍ਰੀਤ ਕੌਰ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply