Thursday, April 18, 2024

ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਮੁਫਤ ਮੈਡੀਕਲ ਕੈਂਪ

ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸਵਿਸ ਸਿਟੀ ਵੈਲਫੇਅਰ ਐਸੋਸੀਏਸ਼ਨ (ਐਸ.ਸੀ.ਡਬਲਯੂ.ਏ) ਵਲੋਂ ਸਵਿਸ ਸਿਟੀ, PPN1011201805ਸਵਿਸ ਗ੍ਰੀਨ ਅਤੇ ਰੋਜ਼ ਲੈਂਡ ਦੇ ਇਲਾਕਾ ਨਿਵਾਸੀਆਂ ਲਈ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ, ਜਿਸ ਦੌਰਾਨ ਲੋਕਾਂ ਦੀ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਅਤੇ ਬੁਨਿਆਦੀ ਸਿਹਤ ਸਬੰਧੀ ਟੈਸਟ ਕੀਤੇ ਗਏ। ਅੇਸੋਸੀਏਸ਼ਨ ਨੇ ‘ਆਪਣੀ ਸਹਾਇਤਾ ਖ਼ੁਦ’ ਤਹਿਤ ਵਿੱਢੀ ਮੁਹਿੰਮ ਦੌਰਾਨ ਸਰੀਰਿਕ ਜਾਗਰੂਕਤਾ ਅਭਿਆਨ ਆਰੰਭ ਕਰਨ ਦੀ ਇਹ ਪਹਿਲੀ ਕੋਸ਼ਿਸ਼ ਕੀਤੀ ਹੈ।
ਸੰਸਥਾ ਦੇ ਪ੍ਰਧਾਨ ਵਿਨੈ ਸੁਖੀਜਾ ਦੀ ਅਗਵਾਈ ਹੇਠ ਲੱਗੇ ਕੈਂਪ ਦੌਰਾਨ ਡਾਕਟਰ ਅਤੇ ਮੈਡੀਕਲ ਸਟਾਫ਼ ਵੱਲੋਂ ਕਾਲੋਨੀ ਦੇ ਵਸਨੀਕਾਂ ਦੀ ਬਲੱਡ ਪ੍ਰੈਸ਼ਰ, ਸ਼ੂਗਰ, ਈ. ਸੀ. ਜੀ., ਵਜ਼ਨ-ਉਚਾਈ ਅਨੁਪਾਤ ਅਤੇ ਮੁਫਤ ਲੈਬ ਟੈਸਟ ਕੀਤੇ ਗਏ।
ਇਸ ਸਮੇਂ ਐਮਰਜੈਂਸੀ ਹਾਲਾਤਾਂ ’ਚ ਨਜਿੱਠਣ ਲਈ ‘ਫਸਟ ਏਡ’ ’ਤੇ ਇਕ ਵਿਸ਼ੇਸ਼ ਪਾਵਰ ਪੁਆਇੰਟ ਪ੍ਰੈਜੀਟੇਸ਼ਨ ਦੀ ਪੇਸ਼ਕਾਰੀ ਕੀਤੀ ਗਈ।ਜਿਸ ਵਿੱਚ ਅਗਜਨੀ, ਬਿਜਲੀ ਦੇ ਝਟਕੇ, ਸੱਪਾਂ ਦਾ ਕੱਟਣਾਂ ਅਤੇ ਘਰ ’ਚ ਕੋਈ ਅਚਾਨਕ ਸੰਕਟ ਆਉਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।ਇਸ ਤੋਂ ਇਲਾਵਾ ਕਾਲੋਨੀ ਦੇ ਵਸਨੀਕਾਂ ਨੂੰ ਬੈਰੀਅਰ ਡਿਵਾਈਸਿਸ, ਐਮਰਜੈਂਸੀ ਸੀਨ ਮੈਨੇਜਮੈਂਟ, ਚੋਕਿੰਗ (ਚੇਤਨ ਅਤੇ ਬੇਹੋਸ਼), ਝਟਕਾ, ਸੀ.ਪੀ.ਆਰ, ਬੇਹੋਸ਼ੀ ਅਤੇ ਹੋਰ ਹੋਰ ਸੱਟਾਂ ਬਾਰੇ ਵੀ ਦੱਸਿਆ ਗਿਆ।ਪਿਛਲੇ 10 ਸਾਲਾਂ ਤੋਂ ਬੁਨਿਆਦੀ ਸਹੂਲਤਾਂ ਲਈ ਸਰਕਾਰੀ ਅਦਾਰਿਆਂ ਨਾਲ ਸੁਵਿਧਾਵਾਂ ਲਈ ਲੜਾਈ ਲੜ ਰਹੀ ਸੰਸਥਾ ਤੇ ਕਾਲੋਨੀ ਵਾਸੀਆਂ ਨੂੰ ਅਜੇ ਤੱਕ ਕੋਈ ਸਹੂਲਤ ਨਹੀਂ ਮਿਲੀ।
    ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡੀ.ਐਸ ਰਟੌਲ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਤੋਂ ਇਲਾਵਾ ‘ਆਪਣੀ ਸਹਾਇਤਾ ਖੁਦ’ ਮੁਹਿੰਮ ਤਹਿਤ ਕਾਲੋਨੀ ਦੇ ਵਸਨੀਕਾਂ ਨੇ ਮਿਲ ਜੁਲ ਕੇ ਸੜਕਾਂ ਦੀ ਸਫਾਈ, ਮੁਫਤ ਮੈਡੀਕਲ ਕੈਂਪ ਲਗਾਉਣ ਅਤੇ ਕਾਲੋਨੀ ’ਚ ਸਟਰੀਟ ਲਾਈਟਾਂ ਲਗਾਉਣ ਲਈ ਯਤਨ ਆਰੰਭ ਕਰ ਦਿੱਤੇ ਹਨ।ਇਸ ਮੌਕੇ ਹੋਰਨਾਂ ਮੈਂਬਰਾਂ ’ਚ ਜਨਰਲ ਸਕੱਤਰ ਨੇਹਾ ਅਰੋੜਾ, ਆਕਾਸ਼ ਸੋਨੀ, ਅਮਨਦੀਪ, ਐਸ.ਐਸ ਗੁਮਟਾਲਾ, ਗੁਰਚਰਨ ਸਿੰਘ, ਪੀ.ਐਸ ਸਹੋਤਾ ਅਤੇ ਹਰਜਿੰਦਰ ਸਿੰਘ ਸ਼ਾਮਿਲ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply