Tuesday, April 16, 2024

ਦਿੱਲੀ ਕਮੇਟੀ ਵੱਲੋਂ ਬੰਗਲਾ ਸਾਹਿਬ ਦੇ ਸੂਚਨਾ ਕੇਂਦਰ ਦਾ ਹੋਇਆ ਨਵੀਨੀਕਰਨ

ਵਿਦੇਸ਼ੀ ਸੈਲਾਨੀਆਂ ਦੀ ਸਹੂਲਤਾਂ ’ਚ ਕੀਤਾ ਗਿਆ ਵੱਡਾ ਵਾਧਾ- ਜੀ.ਕੇ
ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੰਗਲਾ ਸਾਹਿਬ ਦੇ ਨਵੇਂ ਬਣੇ ਸੂਚਨਾ ਕੇਂਦਰ ਦਾ ਅੱਜ ਉਦਘਾਟਨ ਕੀਤਾ ਗਿਆ।ਵਿਦੇਸ਼ੀ PPN1111201801ਸੈਲਾਨੀਆਂ ਨੂੰ ਸਿੱਖ ਧਰਮ ਬਾਰੇ ਆਧੁਨਿਕ ਤਕਨੀਕਾਂ ਨਾਲ ਜਾਣਕਾਰੀ ਦੇਣ ਲਈ ਦਿੱਲੀ ਕਮੇਟੀ ਵੱਲੋਂ ਸੂਚਨਾ ਕੇਂਦਰ ਦਾ ਨਵੀਨੀਕਰਨ ਕੀਤਾ ਗਿਆ ਹੈ।ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਦੇ ਪ੍ਰਤੀਨਿਧੀ ਵੱਲੋਂ ਸੂਚਨਾ ਕੇਂਦਰ ਦੀ ਚਾਬੀਆਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਸੌਂਪੀਆ ਗਈਆਂ।
    ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ ਨੇ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਦੀ ਸਹੂਲੀਅਤ ਲਈ ਸੂਚਨਾ ਕੇਂਦਰ ਵਿੱਖੇ ਤਮਾਮ ਪ੍ਰਬੰਧ ਕੀਤੇ ਗਏ ਹਨ।ਜਿਸ ’ਚ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਦਸਤਾਵੇਜ਼ੀ ਫਿਲਮ ਦੇ ਨਾਲ ਹੀ ਕੰਪਿਊਟਰ, ਵਾਈ-ਫਾਈ ਆਦਿਕ ਅਤਿਆਧੂਨਿਕ ਸੁਵੀਧਾਵਾਂ ਵਿਦੇਸ਼ੀ ਸੈਲਾਨੀਆਂ ਨੂੰ ਸੂਚਨਾ ਕੇਂਦਰ ’ਚ ਹੀ ਉਪਲਬਧ ਕਰਵਾਈ ਜਾਣਗੀਆਂ। ਨਾਲ ਹੀ ਦੇਸ-ਵਿਦੇਸ਼ ਤੋਂ ਆਉਣ ਵਾਲੇ ਗੈਰ ਸਿੱਖ ਸਿਆਸੀ ਸੈਲਾਨੀਆਂ ਵਾਸਤੇ ਇੱਕ ਵੱਖਰਾ ਬਲਾਕ ਬਣਾਇਆ ਗਿਆ ਹੈ।ਸੂਚਨਾ ਕੇਂਦਰ ’ਚ ਮੌਜੂਦ ਗਾਈਡ ਸੈਲਾਨੀਆਂ ਨਾਲ ਹਿੰਦੀ, ਪੰਜਾਬੀ, ਅੰਗਰੇਜ਼ੀ, ਫਰੈਂਚ, ਜਰਮਨੀ ਅਤੇ ਚੀਨੀ ਆਦਿਕ ਭਾਸ਼ਾਵਾਂ ’ਚ ਗੱਲ ਕਰਨ ’ਚ ਸਮਰਥਾ ਰੱਖਦੇ ਹਨ।
    ਜੀ.ਕੇ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਦੇ ਸਿੱਖ ਸਾਹਿਤ ਦਾ ਵੱਖਰਾ ਕਾਊਂਟਰ ਵੀ ਲਗਾਇਆ ਗਿਆ ਹੈ। ਤਾਂਕਿ ਸੈਲਾਨੀ ਆਪਣੀ ਮਨਪਸੰਦ ਦੀ ਕਿਤਾਬ ਚੁਣ ਕੇ ਲੈ ਜਾ ਸਕਣ।ਜੀ.ਕੇ ਨੇ ਕਿਹਾ ਕਿ ਦਿੱਲੀ ਵਿਖੇ ਧਾਰਮਿਕ ਸਥਾਨਾਂ ’ਤੇ ਜਾਣ ਦੇ ਚਾਹਵਾਨ ਸੈਲਾਨੀਆਂ ਦੀ ਰੇਟਿੰਗ ’ਚ ਕਮੇਟੀ ਦੀ ਵੱਧੀਆ ਕਾਰਗੁਜਾਰੀ ਕਰਕੇ ਬੰਗਲਾ ਸਾਹਿਬ ਨੂੰ ਪਹਿਲਾ ਸਥਾਨ ਪ੍ਰਾਪਤ ਹੈ।ਜਦਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਬਾਅਦ ਦਿੱਲੀ ਵਿਖੇ ਦੂਜੇ ਨੰਬਰ ’ਤੇ ਅਕਸ਼ਰਧਾਮ ਮੰਦਿਰ ਅਤੇ ਤੀਜ਼ੇ ਨੰਬਰ ’ਤੇ ਹੂਮਾਯੂ ਦਾ ਮਕਬਰਾ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ ਹਨ।ਇਸ ਕਰਕੇ ਸੂਚਨਾ ਕੇਂਦਰ ਨੂੰ ਅਸਰਦਾਰ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਨਵੀਂਨੀਕਰਨ ਕਰਨਾ ਪਿਆ ਹੈ।ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply