Saturday, April 20, 2024

ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਵਲੋਂ ਮਜੀਠਾ-ਅਣਖੀ ਧੜੇ ਦੀ ਹਮਾਇਤ

ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਚੱਢਾ ਧੜੇ ਨੂੰ ਗਹਿਰਾ ਝਟਕਾ ਦਿੰਦਿਆਂ PPN1111201804ਦੀਵਾਨ ਦੀ ਚੋਣ ਲਈ ਮੈਦਾਨ ’ਚ ਉਤਰੇ ਮਜੀਠਾ-ਅਣਖੀ ਧੜੇ ਦੇ ਉਮੀਦਵਾਰਾਂ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ।ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਅਤੇ ਆਨਰੇਰੀ ਸਕੱਤਰ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨਾਲ ਇਕ ਮੀਟਿੰਗ ਉਪਰੰਤ ਧਨਰਾਜ ਸਿੰਘ ਨੇ ਕਿਹਾ ਕਿ ਦੀਵਾਨ ’ਚ ਪਿਛਲੇ ਸਮੇਂ ਦੌਰਾਨ ਜੋ ਕੁਝ ਵਾਪਰਿਆ ਉਸ ਨਾਲ ਉਸ ਦਾ ਮਨ ਵੀ ਦੁੱਖੀ ਹੈ, ਉੁਹ ਚਾਹੁੰਦੇ ਹਨ ਕਿ ਦੀਵਾਨ ਦਾ ਕਾਰਜਭਾਰ ਤੇ ਸੇਵਾ ਸੰਭਾਲ ਨਿਰਵਿਵਾਦ ਅਤੇ ਚੰਗੇ ਹੱਥਾਂ ਵਿਚ ਜਾਵੇ, ਜਿਸ ਕਾਰਨ ਉਹਨਾਂ ਪੂਰੀ ਸੋਚ ਵਿਚਾਰ ਕਰਦਿਆਂ ਨਿਰਮਲ ਸਿੰਘ ਦੀ ਲੀਡਰਸ਼ਿਪ ’ਤੇ ਭਰੋਸਾ ਪ੍ਰਗਟਾਇਆ ਹੈ।
ਨਿਰਮਲ ਸਿੰਘ ਠੇਕੇਦਾਰ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਨੇ ਕਿਹਾ ਕਿ ਧਨਰਾਜ ਸਿੰਘ ਵਲੋਂ ਹਮਾਇਤ ਦੇਣ ਨਾਲ ਉਹਨਾਂ ਦੀ ਜਿੱਤ ਯਕੀਨੀ ਹੋ ਗਈ ਹੈ।ਰਾਜਮਹਿੰਦਰ ਸਿੰਘ ਮਜੀਠਾ, ਭਾਗ ਸਿੰਘ ਅਣਖੀ, ਨਿਰਮਲ ਸਿੰਘ ਠੇਕੇਦਾਰ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਲੁਧਿਆਣਾ, ਸੁਖਦੇਵ ਸਿੰਘ ਮੱਤੇਵਾਲ, ਸਵਿੰਦਰ ਸਿੰਘ ਕੱਥੂਨੰਗਲ, ਰਾਜਿੰਦਰ ਸਿੰਘ ਮਰਵਾਹਾ, ਅਜਾਇਬ ਸਿੰਘ ਅਭਿਆਸੀ, ਪ੍ਰਿੰਸ ਸੁਖਜਿੰਦਰ ਸਿੰਘ, ਜਸਪਾਲ ਸਿੰਘ ਢਿਲੋ, ਪੋ. ਹਰੀ ਸਿੰਘ, ਅਵਤਾਰ ਸਿੰਘ, ਅਤਰ ਸਿੰਘ ਚਾਵਲਾ, ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਵਰਿਆਮ ਸਿੰਘ, ਨਿਰੰਜਨ ਸਿੰਘ ਆਦਿ ਆਗੂਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਅਤੇ ਸਮੂਹ ਮੈਬਰਾਂ ਨੂੰ ਨਗਾਰੇ ’ਤੇ ਮੋਹਰ ਲਾਉਣ ਦੀ ਅਪੀਲ ਕੀਤੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply