Friday, April 19, 2024

ਘੱਟ ਗਿਣਤੀ ਭਾਈਚਾਰੇ ਨੂੰ ਮਿਲਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ – ਮੁਨੱਵਰ ਮਸੀਹ

ਮਸੀਹੀ ਭਾਈਚਾਰੇ ਦੀ ਵਸੋਂ ਵਾਲੇ ਇਲਾਕਿਆਂ ਵਿਚ ਬਣਾਏ ਜਾਣਗੇ ਕਬਰਸਤਾਨ
ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਨੇ ਜਿਲ੍ਹਾ ਅਧਿਕਾਰੀਆਂ ਨਾਲ PPN1211201811ਕੀਤੀ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਪੰਜਾਬ ਰਾਜ ਤੇ ਕੇਂਦਰ ਸਰਕਾਰ ਵਲੋਂ ਘੱਟ ਗਿਣਤੀ ਭਾਈਚਾਰੇ ਲਈ ਚਲਾਈਆਂ ਜਾਂਦੀਆਂ ਯੋਜਨਾਵਾਂ, ਜਿਸ ਵਿਚ ਬੱਚਿਆਂ ਦੇ ਵਜੀਫੇ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ, ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪੁੱਜਣਾ ਚਾਹੀਦਾ ਹੈ ਅੱਜ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਉਨਾਂ ਜਿਲ੍ਹੇ ਵਿਚੋਂ ਪਿਛਲੇ ਸਾਲ ਦੇ ਮੁਕਾਬਲੇ 10 ਹਜ਼ਾਰ ਬੱਚਿਆਂ ਵੱਲੋਂ ਇੰਨਾਂ ਸਕੀਮਾਂ ਲਈ ਬਿਨੈ ਨਾ ਕਰ ਸਕਣ ਬਾਰੇ ਬੋਲਦੇ ਉਨਾਂ ਕਿਹਾ ਕਿ ਉਹ ਇਸ ਦੀ ਅੰਤਿਮ ਤਾਰੀਕ ਵਿਚ ਵਾਧਾ ਕਰਨ ਦੀ ਸਿਫਾਰਸ਼ ਕਰਨਗੇ, ਤਾਂ ਜੋ ਰਹਿ ਗਏ ਬੱਚੇ ਵੀ ਇਸ ਲਾਭ ਲਈ ਬਿਨੈ ਪੱਤਰ ਆਨ ਲਾਈਨ ਦੇ ਸਕਣ।ਉਨਾਂ ਕਿਹਾ ਕਿ ਭਾਵੇਂ ਸਾਰਾ ਕੰਮ ਆਨਲਾਈਨ ਹੋਣ ਕਾਰਨ ਕੁੱਝ ਮੁਸ਼ਿਕਲਾਂ ਅਨਪੜ ਲੋਕਾਂ ਨੂੰ ਆ ਰਹੀ ਹੈ, ਪਰ ਇਸ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਇਸ ਬਾਬਤ ਸਿੱਖਿਅਤ ਕਰਨ।
            ਮਸੀਹ ਨੇ ਦੱਸਿਆ ਕਿ ਪਿਛਲੇ ਸਾਲ ਜਿਲ੍ਹਾ ਅੰਮਿ੍ਰਤਸਰ ਵਿਚੋਂ 45 ਹਜ਼ਾਰ ਬੱਚਿਆਂ ਨੇ ਘੱਟ ਗਿਣਤੀ ਲੋਕਾਂ ਨੂੰ ਮਿਲਦੇ ਵਜੀਫੇ ਲਈ ਬਿਨੈ ਕੀਤਾ ਸੀ, ਪਰ ਇਸ ਵਾਰ ਇਹ ਗਿਣਤੀ ਅਜੇ 35 ਹਜ਼ਾਰ ਹੀ ਹੋ ਸਕੀ ਹੈ, ਜਦਕਿ ਅੰਤਿਮ ਤਾਰੀਕ ਵਿਚ ਤਿੰਨ ਦਿਨ ਹੀ ਬਾਕੀ ਹਨ।ਮਸੀਹ ਨੇ ਸਪੱਸ਼ਟ ਕੀਤਾ ਕਿ ਮਸੀਹੀ ਭਾਈਚਾਰੇ ਦੀ ਵਸੋਂ ਵਾਲੇ ਇਲਾਕੇ ਜਿਸ ਵਿਚ ਸ਼ਹਿਰੀ ਅਬਾਦੀਆਂ ਅਤੇ ਪਿੰਡ ਸ਼ਾਮਿਲ ਹਨ, ਵਿੱਚ ਕਬਰਸਤਾਨ ਬਨਾਉਣ ਲਈ ਜਿਲ੍ਹਾ ਪ੍ਰਸ਼ਾਸਨ ਠੋਸ ਪ੍ਰੋਗਰਾਮ ਉਲੀਕੇ।ਉਨਾਂ ਦੱਸਿਆ ਕਿ ਭਰਾੜੀਵਾਲ, ਏਕਤਾ ਨਗਰ, ਛੇਹਰਟਾ, ਮਾਹਲ ਪਿੰਡਾਂ ਦੇ ਲੋਕਾਂ ਵੱਲੋਂ ਇਸ ਲੋੜ ਲਈ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ।ਉਨਾਂ ਇਸ ਤੋਂ ਇਲਾਵਾ ਕਿਲ੍ਹਾ ਗੋਬਿੰਦਗੜ੍ਹ ਨੇੜੇ ਫੌਜ ਵੱਲੋਂ ਸੁਰੱਖਿਅਤ ਕਾਰਨਾਂ ਕਰਕੇ ਬੰਦ ਕੀਤੇ ਗਏ ਕਬਰਸਤਾਨ ਲਈ ਰਸਤਾ ਖੁਲਵਾਉਣ ਦੀ ਹਦਾਇਤ ਵੀ ਵਧੀਕ ਡਿਪਟੀ ਕਮਿਸ਼ਨਰ ਨੂੰ ਕੀਤੀ।
        ਮਸੀਹ ਨੇ ਇਸ ਤੋਂ ਇਲਾਵਾ ਬੱਚਿਆਂ ਨੂੰ ਸਕੂਲਾਂ ਵਿਚ ਮਿਲਦੀ ਮਿਡ ਡੇਅ ਮੀਲ ਦਾ ਵੇਰਵਾ ਲੈਂਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੇਂ-ਸਮੇਂ ’ਤੇ ਇਸ ਖਾਣੇ ਦੀ ਜਾਂਚ ਕਰਨ, ਤਾਂ ਜੋ ਸਕੂਲਾਂ ਵਿਚ ਪੜ੍ਹਦੇ ਬੱਚੇ ਸਾਫ-ਸੁਥਰਾ ਤੇ ਪੌਸ਼ਟਿਕ ਅਹਾਰ ਲਗਾਤਾਰ ਪ੍ਰਾਪਤ ਕਰ ਸਕਣ।ਮਸੀਹ ਨੇ ਕਿਹਾ ਕਿ ਪੰਜਾਬ ਵਿਚ ਘੱਟ ਗਿਣਤੀ ਮਸੀਹ ਤੇ ਮੁਸਲਮਾਨ ਭਾਈਚਾਰਾ ਹੋਣ ਕਾਰਨ ਇੰਨਾਂ ਦੇ ਹੱਕਾਂ ਤੇ ਸਹੂਲਤਾਂ ਦਾ ਧਿਆਨ ਰੱਖਣਾ ਕਮਿਸ਼ਨ ਦਾ ਕੰਮ ਹੈ ਅਤੇ ਅਸੀਂ ਇਸ ਲਈ ਨਿਰੰਤਰ ਯਤਨਸ਼ੀਲ ਹਾਂ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਘੱਟ ਗਿਣਤੀ ਕਮਿਸ਼ਨ ਯਾਕੂਬ ਮਸੀਹ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਡੀ.ਐਸ.ਪੀ ਹਰਜੀਤ ਸਿੰਘ, ਜਿਲ੍ਹਾ ਭਲਾਈ ਅਧਿਕਾਰੀ ਪਲਵ ਸੇ੍ਰਸਟਾ, ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply