Thursday, April 25, 2024

19 ਵੀਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਪ੍ਰਾਇਮਰੀ ਖੇਡਾਂ ਟੁਰਨਾਮੈਂਟ (ਰੂਰਲ)-2018 ਦਾ ਉਦਘਾਟਨ

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ਸੁਲਤਾਨਵਿੰਡ ਲਿੰਕ ਰੋਡ ਵਿਖੇ 19 PPN1301201821ਵੀਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਪ੍ਰਾਇਮਰੀ ਖੇਡਾਂ ਟੁਰਨਾਮੈਂਟ (ਰੂਰਲ)-2018 ਦਾ ਉਦਘਾਟਨ ਕੀਤਾ ਗਿਆ।ਧਨਰਾਜ ਸਿੰਘ ਕਾਰਜਕਾਰੀ ਪ੍ਰਧਾਨ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਮੁੱਖ ਮਹਿਮਾਨ ਵੱਜੋ ਪਧਾਰੇ।ਸਕੂਲ ਦੇ ਮੈਂਬਰ ਇੰਚਾਰਜ਼  ਸੁਰਜੀਤ ਸਿੰਘ, ਇੰਜੀ. ਨਵਦੀਪ ਸਿੰਘ, ਰਣਦੀਪ ਸਿੰਘ ਤੇ ਮੈਡਮ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਮੁੱਖ ਮਹਿਮਨਾ ਦਾ ਹਾਰਦਿਕ ਸੁਆਗਤ ਕੀਤਾ।
ਖੇਡਾਂ ਦਾ ਆਗਾਜ਼ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਸ਼ਬਦ ਗਾਇਣ ਕਰਕੇ ਕੀਤਾ ਗਿਆ।ਸਕੂਲ ਦੀ ਬੈਂਡ ਟੀਮ ਵੱਲੋਂ ਮਾਰਚ-ਪਾਸਟ ਕੀਤਾ ਗਿਆ।ਮੁੱਖ ਮਹਿਮਾਨ ਪ੍ਰਧਾਨ ਧਨਰਾਜ ਸਿੰਘ ਨੇ ਮਸ਼ਾਲ ਰੋਸ਼ਨ ਕਰਕੇ ਪ੍ਰਾਇਮਰੀ ਖੇਡਾਂ ਨੂੰ ਸ਼ੁਰੂ ਕਰਨ ਦੀ ਰਸਮ ਅਦਾ ਕੀਤੀ।ਮੁੱਖ-ਮਹਿਮਾਨ ਵੱਲੋਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਅਧੀਨ ਆਉਦੇਂ ਸਾਰੇ ਸਕੂਲਾਂ ਦੀ ਸਲਾਘਾ ਕਰਦੇ ਹੋਇਆ ਕਿਹਾ ਕਿ ਵਿਦਿਅਕ, ਖੇਡਾਂ ਤੇ ਧਾਰਮਿਕ ਖੇਤਰ ਦੇ ਨਾਲ-ਨਾਲ ਇਸ ਸੰਸਥਾ ਨੇ ਵਿਦਿਆ ਦੇ ਨਾਲ-ਨਾਲ ਪੰਜਾਬੀ ਵੀ ਸੰਭਾਲੀ ਤੇ ਸਿੱਖੀ ਵੀ ਸੰਭਾਲੀ ਹੈ।ਉਹਨਾਂ ਨੇ ਕਿਹਾ ਕਿ ਸਾਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ।ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।PPN1301201820
ਇਹਨਾਂ ਪ੍ਰਾਇਮਰੀ ਖੇਡਾਂ ਵਿੱਚ ਪਿੰਡਾਂ ਦੇ 16 ਸਕੂਲਾਂ ਦੇ 503 ਵਿਦਿਆਰਥੀਆਂ ਨੇ ਹਿੱਸਾ ਲਿਆ।ਦੁਜੀ ਜਮਾਤ ਦੇ ਵਿਦਿਆਰਥੀਆਂ ਨੇ ਲੈਮਨ ਅਤੇ ਸਪੁਨ ਰੇਸ ਤੇ ਫਲੈਟ-ਰੇਸ, ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਥ੍ਰੀ ਲੈਗ ਰੇਸ ਤੇ ਫਲੈਟ-ਰੇਸ, ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਫਲੈਟ-ਰੇਸ ਤੇ ਰੋਪ ਸਕੀਪਿੰਗ, ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਿਲੇਅ, ਚਾਟੀ ਤੇ 100 ਮੀਟਰ ਦੀ ਦੋੜ ਵਿੱਚ ਹਿੱਸਾ ਲਿਆ। ਅ ਤੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਅਸਲ ਅਤਾਰ, ਦੂਜਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਪਬਲਿਕ ਸਕੂਲ ,ਸਹਿਸੰਰਾ ਤੇ ਤੀਜਾ ਸਥਾਨ ਸ੍ਰੀ ਗਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਨੱਥੂਪੁਰਾ ਨੇ ਪ੍ਰਾਪਤ ਕੀਤਾ।ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਆ ਗਿਆ ।         
ਇਸ ਮੌਕੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਸਰਬਜੀਤ ਸਿੰਘ, ਨਰਿੰਦਰ ਸਿੰਘ ਖੁਰਾਣਾ, ਅਜੀਤ ਸਿੰਘ ਬਸਰਾ, ਸੁਰਿੰਦਰ ਸਿੰਘ, ਡਾ. ਸੁਖਬੀਰ ਕੋਰ ਮਾਹਲ, ਨਿਰਮਲ ਸਿੰਘ, ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ, ਅਜੀਤ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ ਅੇਡਵੋਕੇਟ, ਰਣਬੀਰ ਸਿੰਘ ਚੋਪੜਾ, ਗੁਰਿੰਦਰ ਸਿੰਘ ਚਾਵਲਾ, ਮਨਜੀਤ ਸਿੰਘ ਮੰਜ਼ਲ, ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਡਾਇਰੈਕਟਰ ਆਫ਼ ਐਜ਼ੂਕੇਸ਼ਨ ਧਰਮਵੀਰ ਸਿੰਘ, ਡਾ. ਜਸਵਿੰਦਰ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਵੀ ਸ਼ਿਰਕਤ ਕੀਤੀ ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply