Friday, April 19, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਡਿਜ਼ੀਟਲ ਸਾਖ਼ਰਤਾ ਕਾਰਜਸ਼ਾਲਾ `ਬਿਯੋਂਡ ਫੇਕ ਨਿਊਜ਼` ਦਾ ਆਯੋਜਨ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਸੀ ਚੈਨਲ ਵਲੋਂ ਵਿਦਿਆਰਥੀਆਂ ਵਿੱਚ ਝੂਠੀਆਂ ਖ਼ਬਰਾ ਅਤੇ ਇਹੋ ਜਿਹੀਆਂ ਖ਼ਬਰਾ PPN1511201814ਪ੍ਰਤੀ ਨਿਆਂਪੂਰਨ ਤਰੀਕੇ ਨਾਲ ਜਾਗਰੁਕਤਾ ਪੈਦਾ ਕਰਨ ਲਈ ਇੱਕ ਰੋਜ਼ਾ ਡਿਜ਼ੀਟਲ ਸਾਖ਼ਰਤਾ ਕਾਰਜਸ਼ਾਲਾ, “ਬਿਯੋਂਡ ਫੇਕ ਨਿਊਜ਼“ ਦਾ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ `ਚ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੂੰ ਝੂਠੀਆਂ ਖ਼ਬਰਾਂ ਵਿੱਚ ਫ਼ਰਕ ਦੱਸਣ ਲਈ ਪ੍ਰਮਾਣਿਤ ਤਰੀਕਿਆਂ ਦੀ ਜਾਣਕਾਰੀ ਦਿੱਤੀ ਗਈ।ਕਾਰਜਸ਼ਾਲਾ ਤੋਂ ਬਾਅਦ ਸਕੂਲ ਵਲੋਂ ਇਸੇ ਵਿਸ਼਼ੇ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਟੇਜ ਸ਼ੋਅ ਪੇਸ਼ ਕੀਤਾ ਗਿਆ।ਸਕੂਲ ਦੇ 20 ਵਿਦਿਆਰਥੀਆਂ ਵਿਭੂਤੀ ਦੇਵਗਣ, ਸ਼ਮਿਤਾ ਸੇਠੀ, ਖੁਸ਼ੀ ਅਰੋੜਾ (ਬਾਰ੍ਹਵੀਂ), ਨਿਤਿਆ ਸਹਿਗਲ, ਕਨਿਸ਼ਕਾ ਚੋਪੜਾ, ਸਪਰਸ਼, ਸਰੇਸ਼ਟ ਮਲਹੋਤਰਾ, ਰਵਬੀਰ, ਤੁਸ਼ੀਨ (ਗਿਆਰ੍ਹਵੀਂ), ਵਿਦਿਸ਼ਾ, ਵੰਸਿ਼ਕਾ, ਸੁਖਰਾਜ ਸਿੰਘ, ਪ੍ਰਭਦੀਪ (ਦੱਸਵੀਂ), ਇਸਿ਼ਤਾ ਸ਼ੂਰ, (ਨੌਵੀਂ), ਏਦਾ, ਹਿਮਾਂਗ, ਰਵੀਸ਼, ਸ਼ਰਨਿਆ, ਤਨਵੀ (ਅੱਠਵੀਂ) ਜਮਾਤ ਨੇ ਹਿੱਸਾ ਲਿਆ।ਸਕੂਲ ਵੱਲੋਂ ਇੱਕ `ਨੁੱਕੜ` ਨਾਟਕ ਤਿਆਰ ਕੀਤਾ ਗਿਆ ਜਿਸ ਨੂੰ ਫੇਸਬੁੱਕ ਅਤੇ ਬਰੂਨੂ ਹਾਲ, ਲੰਡਨ ਵਿਖੇ ਸਿੱਧਾ ਪ੍ਰਸਾਰਿਤ ਕੀਤਾ ਗਿਆ।ਪੇਸ਼ਕਾਰੀ ਤੋਂ ਬਾਅਦ ਵਿਚਾਰ-ਚਰਚਾ ਦਾ ਸੈਸ਼ਨ ਹੋਇਆ, ਜਿਸ ਵਿੱਚ ਸਕੂਲ ਦੇ ਅੱਠਵੀਂ ਜਮਾਤ ਦੇ ਹਿਮਾਂਗ ਵਲੋਂ ਦਿੱਤੇ ਗਏ ਉਤਰ ਨੇ ਅਯੋਜਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਦਾ ਉਤਰ ਟੀ.ਵੀ ਪ੍ਰਸਾਰਣ ਵਾਸਤੇ ਚੁਣਿਆ ਗਿਆ।ਜੱਜਾਂ ਨੇ ਉਸ ਦੇ ਡੂੰਘੇ ਗਿਆਨ ਦੀ ਤਾਰੀਫ਼ ਕੀਤੀ ਅਤੇ ਉਸ ਨੂੰ ਇੱਕ ਬਲੂਟੁੱਥ ਸਪੀਕਰ ਅਤੇ ਸਰਟੀਫਿ਼ਕੇਟ ਨਾਲ ਸਨਮਾਨਿਤ ਕੀਤਾ।ਸਕੂਲ ਦੀਆਂ ਅਧਿਆਪਕਾਵਾਂ ਮਿਸ ਸ਼ਮਾ ਸ਼ਰਮਾ, ਸਹਿ-ਪਾਠਕ੍ਰਮ ਦੇ ਸੁਪਰਵਾਈਜ਼ਰ ਤੇ ਸ਼੍ਰੀਮਤੀ ਪੂਨਮ ਮਹਿਤਾ ਨੂੰ ਵੀ ਸਨਮਾਨਿਤ ਕੀਤਾ ਗਿਆ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਕੋਸਿ਼ਸ਼ਾਂ ਲਈ ਵਧਾਈ ਦਿੱਤੀ ਅਤੇ ਉਹਨਾਂ ਨੂੰ ਦੇਸ਼ ਦੇ ਜਾਗਰੁਕ ਨਾਗਰਿਕ ਬਣਨ ਲਈ ਕਿਹਾ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply