Thursday, April 18, 2024

ਸਵੱਛਤਾ ਰੈਂਕਿੰਗ ਉਪਰ ਲਿਆਉਣ `ਚ ਅੰਮ੍ਰਿਤਸਰ ਵਾਸੀਆਂ ਸਹਿਯੋਗ ਜਰੂਰੀ- ਮੇਅਰ ਰਿੰਟੂ

ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂ ਨਗਰੀ ਅੰਮਿ੍ਰਤਸਰ ਦੀ ਸਾਫ਼-ਸਫਾਈ ਵਿਚ ਸੁਧਾਰ ਹੋ ਰਿਹਾ ਹੈ।ਭਾਰਤ ਸਰਕਾਰ ਵਲੋਂ PPN1611201804ਦੇਸ਼ ਭਰ ਵਿਚ ਚਲਾਏ ਗਏ ਸਵੱਛ ਭਾਰਤ ਅਭਿਆਨ ਵਿਚ ਅੰਮ੍ਰਿਤਸਰ ਸ਼ਹਿਰ ਹੌਲੀ-ਹੌਲੀ ਉਪਰਲੇ ਸਥਾਨਾਂ ’ਤੇ ਪਹੁੰਚ ਰਿਹਾ ਹੈ। ਦੇਸ਼ ਭਰ ਵਿਚ ਹਰ ਵਰ੍ਹੇ ਹੋਣ ਵਾਲੇ ਸਵੱਛਤਾ ਸਰਵੇਖਣ ਦੀ ਲੜੀ ਵਿਚ ਮੋਹਰੀ ਬਣਨ ਲਈ ਅੰਮਿ੍ਰਤਸਰ ਵਾਸੀਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ।
    ਇਹ ਪ੍ਰਗਟਾਵਾ ਮੇਅਰ ਕਰਮਜੀਤ ਸਿੰਘ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਥਾਨਕ ਫੀਲਡ ਆਉਟਰੀਚ ਬਿਉਰੋ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਟਾਊਨ ਹਾਲ ਸਾਹਮਣੇ ਅੱਜ ਕਰਵਾਏ ਗਏ ‘ਸਵੱਛ ਭਾਰਤ ਮਿਸ਼ਨ (ਸ਼ਹਿਰੀ) ਜਾਗਰੂਕਤਾ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੂੰ ਬਤੌਰ ਮੁਖ ਮਹਿਮਾਨ ਵਜੋਂ ਸੰਬੋਧਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਫ਼-ਸਫ਼ਾਈ ਵਿਚ ਜਿਨ੍ਹਾਂ ਵੀ ਸੁਧਾਰ ਹੋਇਆ ਹੈ।ਉਸ ਦਾ ਸੇਹਰਾ ਵਿਸ਼ੇਸ਼ ਤੌਰ ’ਤੇ ਸਫ਼ਾਈ ਸੈਨਿਕਾਂ ਦੇ ਸਿਰ ਜਾਂਦਾ ਹੈ।ਮੇਅਰ ਨੇ ਕਿਹਾ ਕਿ ਜਦੋਂ ਸਵੇਰੇ ਸ਼ਹਿਰ ਵਾਸੀ ਆਪਣੇ ਘਰਾਂ ਵਿਚ ਆਰਾਮ ਕਰ ਰਹੇ ਹੁੰਦੇ ਹਨ ਉਸ ਵੇਲੇ ਸਫ਼ਾਈ ਸੈਨਿਕ ਸ਼ਹਿਰ ਦੀ ਸਫ਼ਾਈ ਵਿਚ ਜੁਟੇ ਹੁੰਦੇ ਹਨ।ਨਗਰ ਨਿਗਰ ਭਾਰਤ ਸਰਕਾਰ ਦੇ ਸਾਰੇ ਰਾਸ਼ਟਰ ਪੱਧਰੀ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਲਾਗੂ ਕਰਦਾ ਹੈ ਅਤੇ ਸਵੱਛ ਭਾਰਤ ਅਭਿਆਨ ਵਿਚ ਵੀ ਉਹ ਪਿਛੇ ਨਹੀਂ ਹੈ। ਇਸ ਮੌਕੇ ਕੁੱਝ ਵਾਰਡਾਂ ਵਿਚ ਵਧੀਆ ਕੰਮ ਕਰਨ ਵਾਲੇ 6 ਸਫ਼ਾਈ ਸੈਨਿਕਾਂ ਸੂਰਜ, ਜਸਬੀਰ ਸਿੰਘ, ਵਿਲਸਨ, ਰਘੂਵੀਰ, ਕਮਲ ਅਤੇ ਦਾਰਾ ਸਿੰਘ ਨੂੰ ਫੀਲਡ ਆਉਟਰੀਚ ਬਿਓਰੋ ਦੇ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ ਬਾਲੀ, ਮੇਅਰ ਕਰਮਜੀਤ ਸਿੰਘ ਅਤੇ ਨਿਗਮ ਦੇ ਜੁਆਇੰਟ ਕਮਿਸ਼ਨਰ ਨਿਤੀਸ਼ ਸਿੰਗਲਾ ਵਲੋਂ ‘ਸਰਵੋਤਮ ਸਵੱਛਾਗ੍ਰਹੀ’ ਦੇ ਬਿਲੇ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
    ਕੇਂਦਰੀ ਤੇਲ ਅਤੇ ਕੁਦਰਤੀ ਗੈਸਾਂ ਸਬੰਧੀ ਮੰਤਰਾਲੇ ਦੀ ‘ਊਰਜਾ ਦੇ ਬਚਾਓ’ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਇਕ ਵਿਸ਼ੇਸ਼ ਵੈਨ ਵੀ ਮੇਅਰ ਅਤੇ ਮੰਤਰਾਲੇ ਦੇ ਅਡਿਸ਼ਨਲ ਡਾਇਰੈਕਟਰ ਸੰਜੀਵ ਵਰਮਾ ਅਤੇ ਹੋਰਨਾਂ ਪਤਵੰਤਿਆਂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤੀ, ਜੋ ਤਿੰਨ ਦਿਨ ਤੱਕ ਅੰਮ੍ਰਿਤਸਰ ’ਚ ਰਹੇਗੀ।
    ਜੁਆਇੰਟ ਕਮਿਸ਼ਨਰ ਨਿਤੀਸ਼ ਸਿੰਗਲਾ ਨੇ ਲੋਕਾਂ ਨੂੰ ਮਿਲ ਕੇ ਅੰਮ੍ਰਿਤਸਰ ਨੂੰ ਸਾਫ਼ ਰੱਖਣ ਬਾਰੇ ਹੰਬਲਾ ਮਾਰਨ ਦਾ ਸਦਾ ਦਿੱਤਾ। ਇਸ ਮੌਕੇ ਗੈਰ-ਸਰਕਾਰੀ ਸੰਸਥਾ ‘ਟੀਮ ਫਤੇਹ’ ਦੇ ਤਰੁਨਦੀਪ ਸਿੰਘ ਘੁੰੰਮਣ, ਅੰਮ੍ਰਿਤਸਰ ਦੇ ਸਵੱਛਤਾ ਅੰਬੈਸਡਰ ਅਰਵਿੰਦਰ ਭੱਟੀ, ਨਿਗਮ ਦੇ ਨੁਮਾਇੰਦੇ ਮਨਦੀਪ ਕੌਰ ਅਤੇ ਕੌਂਸਲਰ ਜਤਿੰਦਰ ਸਿੰਘ ਭਾਟੀਆ ਨੇ ਵੀ ਸਵੱਛਤਾ ਦੇ ਵੱਖ-ਵੱਖ ਪਹਿਲੂਆਂ ਅਤੇ ‘ਸਵੱਛਤਾ ਐਪ’ ਡਾਊਨਲੋਡ ਕਰਨ ਬਾਰੇ ਸੰਬੋਧਿਤ ਕੀਤਾ।ਇਸ ਮੌਕੇ ਚੀਫ਼ ਸੈਨੇਟਰੀ ਇੰਸਪੈਕਟਰ ਸਾਹਿਲ ਮਲਹੋਤਰਾ ਅਤੇ ਏਰੀਆ ਇੰਸਪੈਕਟਰ ਅਮਰ ਸਿੰਘ ਵੀ ਮੌਜ਼ੂਦ ਸਨ।ਬਿਊਰੋ ਵਲੋਂ ਮਾਰਕਿਟ ਲਈ 6 ਕੂੜਾਦਾਨ ਵੀ ਵੰਡੇ ਗਏ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply