Friday, March 29, 2024

ਨਿਰਮਲ ਸਿੰਘ ਤੇ ਸਾਥੀਆਂ ਵਲੋਂ ਸਿੱਖੀ, ਸਿੱਖਿਆ ਤੇ ਪ੍ਰਬੰਧਕੀ ਸੁਧਾਰ ਪ੍ਰਤੀ ਚੋਣ ਮੈਨੀਫੈਸਟੋ ਜਾਰੀ

ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੀ ਚੋਣ ਲਈ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ, ਭਾਗ ਸਿੰਘ PPN1611201809ਅਣਖੀ, ਰਾਜਮਹਿੰਦਰ ਸਿੰਘ ਮਜੀਠੀਆ ਅਤੇ ਧਨਰਾਜ ਸਿੰਘ ਵਲੋਂ ਦੀਵਾਨ ਦੀਆਂ ਚੋਣਾਂ ’ਚ ਖੜੇ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਵਿਕਰਾਂਤ, ਸਵਿੰਦਰ ਸਿੰਘ ਕਥੂਨੰਗਲ ਅਤੇ ਸੁਖਦੇਵ ਸਿੰਘ ਮੱਤੇਵਾਲ ਦੀ ਮੌਜੂਦਗੀ ਅਤੇ ਰਜਿੰਦਰਮੋਹਨ ਸਿੰਘ ਛੀਨਾ, ਨਰਿੰਦਰ ਸਿੰਘ ਖੁਰਾਣਾ, ਪ੍ਰਿੰਸੀਪਲ ਜਗਦੀਸ਼ ਸਿੰਘ ਫੋਰ.ਐਸ, ਬੀਬੀ ਕਿਰਨਜੋਤ ਕੌਰ ਆਦਿ ਅਹਿਮ ਸ਼ਖਬੀਅਤਾਂ ਦੀ ਹਾਜਰੀ ’ਚ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ।ਸੈਕੜਿਆਂ ਦੀ ਗਿਣਤੀ ’ਚ ਮੌਜੂਦ ਦੀਵਾਨ ਦੇ ਮੈਬਰਾਂ ਦਾ ਹਾਜਰੀ ਨਾਲ ਪ੍ਰੈਸ ਕਾਨਫਰੰਸ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਸਾਬਤ ਹੋਇਆ।  
 ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਬੁਨਿਆਦ ਸਿੱਖੀ ਅਤੇ ਸਿਖਿਆ ਨੂੰ ਪ੍ਰਫੁਲਿਤ ਕਰਨ ਵਰਗੇ ਸਰੋਕਾਰਾਂ ਲਈ ਰੱਖੀ ਗਈ ਸੀ। ਦੀਵਾਨ ਦਾ ਸ਼ੁੱਧ ਕਾਰਜ ਗੁਰੂ ਸਿਧਾਂਤ ਅਨੁਸਾਰ ਧਰਮ, ਸਦਾਚਾਰ ਅਤੇ ਮਾਨਵੀ ਕਲਿਆਣ ਨੂੰ ਮੁੱਖ ਰੱਖ ਕੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਨਾਲ ਹੈ।ਉਹਨਾਂ ਸੰਸਥਾ ਦੇ ਇਤਿਹਾਸਕ ਪਿਛੋਕੜ ਵਲ ਜਾਂਦਿਆਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਸਿਦਕੀ ਦਾਨੀਆਂ, ਗੁਰਸਿੱਖ ਸੱਜਣਾਂ ਨੇ ਬੜੀ ਮਿਹਨਤ ਅਤੇ ਉਦਮ ਨਾਲ ਇਸ ਸੰਸਥਾ ਨੂੰ ਕਾਇਮ ਕੀਤਾ।ਫਖਰ ਵਾਲੀ ਗੱਲ ਇਹ ਹੈ ਕਿ ਦੀਵਾਨ ਦੇ ਸਕੂਲਾਂ ’ਚ ਤਕਰੀਬਨ 60 ਹਜਾਰ ਵਿਦਿਆਰਥੀ ਅਤੇ ਹਜਾਰਾਂ ਮੁਲਾਜ਼ਮ ਤੇ ਅਧਿਕਾਰੀ ਕਾਰਜਸ਼ੀਲ ਹਨ।
 ਪਰ ਅਫਸੋਸ ਕਿ ਪਿਛਲੇ 10-12 ਸਾਲਾਂ ’ਚ ਸੰਸਥਾ ਰਸਾਤਲ ਵਿਚ ਚਲੀ ਗਈ।ਇਹ ਸੰਸਥਾ `ਤੇ ਕਬਜ਼ਾ ਕਰਨ ਦੀ ਨੀਯਤ ਨਾਲ ਆਪਣੇ ਟੱਬਰ ਹੀ ਨਹੀਂ ਸਗੋਂ ਨੌਕਰ ਤੱਕ ਨੂੰ ਵੀ ਇਸ ਸੰਸਥਾ ਦੇ ਮੈਬਰ ਬਣਾ ਲਏ ਗਏ।ਇਖਲਾਕ ਦਾ ਜਨਾਜਾ ਮੀਡੀਆ ’ਚ ਨਿਕਲਿਆ।ਇਹ ਸੰਸਥਾ ਕਾਰੋਬਾਰ ਲਈ ਨਹੀਂ ਲੋਕ ਭਲਾਈ ਲਈ ਹੈ।
ਜਾਰੀ ਚੋਣ ਮੈਨੀਫੈਸਟੋ ’ਚ ਸਿੱਖੀ, ਸਿਖਿਆ ਅਤੇ ਵਿਆਪਕ ਪ੍ਰਬੰਧਕੀ ਸੁਧਾਰ ਪ੍ਰਤੀ ਤਵੱਜ਼ੋਂ ਦਿੱਤੀ ਗਈ, ਹਰ ਤਰ੍ਹਾਂ ਦੀਆਂ ਬੇਨਿਯਮੀਆਂ ਦੂਰ ਕਰਨ ਅਤੇ ਸੰਸਥਾ ਦਾ ਪ੍ਰਬੰਧ ਪੂਰੀ ਤਰ੍ਹਾਂ ਪਾਰਦਰਸ਼ੀ ਹੋਣ ਦਾ ਭਰੋਸਾ ਦਿਤਾ ਗਿਆ। ਦੀਵਾਨ ਦੀ ਸਾਖ ਨੂੰ ਲਗੇ ਖੋਰੇ ਦੀ ਭਰਪਾਈ ਲਈ ਸਖਤ ਫੈਸਲਿਆਂ ਅਤੇ ਠੋਸ ਕਦਮ ਚੁੱਕੇ ਜਾਣ ’ਤੇ ਜੋਰ ਦਿਤਾ ਗਿਆ। ਸੰਸਥਾ ਲਈ ਬਜੁਰਗਾਂ ਵਲੋਂ ਬਣਾਇਆ ਗਿਆ ਵਡਮੁੱਲਾ ਪੁਰਾਤਨ ਵਿਧਾਨ ਮੁੜ ਬਹਾਲ ਕਰਨ ਦੀ ੱ ਕਹੀ ਗਈ। ਲੋਕਲ ਕਮੇਟੀਆਂ ਨੂੰ ਅਖਤਿਆਰ ਹੋਵੇਗਾ ਕਿ ਉਹ ਸਕੂਲ਼ਾਂ ਆਦਿ ਦੀ ਬਿਹਤਰੀ ਲਈ ਵਿਧਾਨ ਅਨੁਸਾਰ ਫੈਸਲੇ ਅਤੇ ਕਾਰਜ਼ ਕਰ ਸਕਣਗੇ।ਬੇਲੋੜੇ ਫਾਲਤੂ ਖਰਚੇ ਬੰਦ ਹੋਣਗੇ ਅਤੇ ਦੀਵਾਨ ਦਾ ਕੇਂਦਰੀ ਦਫਤਰ ਸਕੂਲਾਂ ਦੀ ਆਮਦਨ ਦਾ ਸਿਰਫ 10 ਫੀਸਦੀ ਦਾ ਹੀ ਹੱਕਦਾਰ ਹੋਵੇਗਾ।ਸਟਾਫ ਮੈਬਰਾਂ ਦੇ ਸਨਮਾਨ ਸਤਿਕਾਰ ਸੰਬੰਧੀ ਨਿਯਮਾਂ ’ਚ ਸੋਧ ਕੀਤੀ ਜਾਵੇਗੀ। ਬਚਿਆਂ ਨੂੰ ਇਖਲਾਕੀ ਅਤੇ ਬੌਧਿਕ ਪੱਧਰ ’ਤੇ ਉਚਾ ਚੁਕਣ ਲਈ ਧਰਮ, ਧਾਰਮਿਕ ਵਿਦਿਆ ਅਤੇ ਵਿਰਸੇ ਨਾਲ ਜੋੜਣ ਲਈ ਧਰਮ ਪ੍ਰਚਾਰ ਕਮੇਟੀ ਨੂੰ ਪਹਿਲਾਂ ਦੀ ਤਰ੍ਹਾਂ ਇੱਕ ਵੱਖਰਾ ਵਿੰਗ ਵਜੋਂ ਮੁੜ ਸਥਾਪਿਤ ਕੀਤਾ ਜਾਵੇਗਾ।ਧਾਰਮਿਕ ਸ਼ਖਸੀਅਤਾਂ ਅਤੇ ਰੋਲ ਮਾਡਲ ਬਣ ਚੁਕੀਆਂ ਅਹਿਮ ਸਿੱਖ ਸ਼ਖਸੀਅਤਾਂ ਨਾਲ ਬਚਿਆਂ ਨੂੰ ਰੂ-ਬ-ਰੂ ਕਰਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਮਿਆਰੀ ਵਿਦਿਆ ਯਕੀਨੀ ਬਣਾਉਣ ਲਈ ਪ੍ਰਸਿੱਧ ਵਿਦਿਅਕ ਮਾਹਿਰਾਂ ਤੋਂ ਭਰਪੂਰ ਸਹਿਯੋਗ ਲਿਆ ਜਾਵੇਗਾ।  ਸਕੂਲਾਂ ਵਿਚ ਅਨੁਸ਼ਾਸਨ ਬਣਾਈ ਰਖਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ ਲਈ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਡਾਂ ਨੂੰ ਕੌਮਾਂਤਰਾਂ ਪੱਧਰ ’ਤੇ ਲੈ ਕੇ ਜਾਇਆ ਜਾਵੇਗਾ।ਬੱਚਿਆਂ ਲਈ ਐਨ.ਸੀ.ਸੀ / ਐਨ.ਐਸ.ਐਸ ਟ੍ਰੇਨਿੰਗ ਲਾਜਮੀ ਹੋਵੇਗੀ।ਵਿਦਿਆਰਥੀਆਂ ਦੇ ਬਸਤੇ ਹਲਕੇ ਕੀਤੇ ਜਾਣਗੇ, ਬੇਲੋੜਾ ਭਾਰ ਘਟਾਇਆ ਜਾਵੇਗਾ।ਕਿਤਾਬਾਂ ਐਨ.ਸੀ.ਆਰ.ਟੀ ਵਲੋਂ ਮੰਨਜ਼ੂਰਸ਼ੁਦਾ ਅਤੇ ਸੱਸਤੀ ਕੀਮਤ ’ਤੇ ਉਪਲਬਧ ਕਰਾਈਆਂ ਜਾਣਗੀਆਂ। ਸਮੂਹ ਸਕੂਲਾਂ ਵਿਚ ਫੀਸਾਂ-ਫੰਡਾਂ ਦਾ ਮੁੜ ਨਿਰੀਖਣ ਕਰਦਿਆਂ ਉਹਨਾਂ ’ਚ ਲੋੜੀਦੀਆਂ ਸੋਧਾਂ ਕੀਤੀਆਂ ਜਾਣਗੀਆਂ। 80 ਫੀਸਦੀ ਅੰਕ ਲੈਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਅਤੇ ਗਰੀਬ ਪਰਿਵਾਰਾਂ ਦੇ ਲੋੜਵੰਦ 5000 ਵਿਦਿਆਰਥੀਆਂ ਦੀ ਮੁਫਤ ਸਿਖਿਆ ਯਕੀਨੀ ਬਣਾਈ ਜਾਵੇਗੀ।ਮਾਂ ਬੋਲੀ ਪੰਜਾਬੀ ਭਾਸ਼ਾ ਦੀ ਉਨਤੀ ਲਈ ਠੋਸ ਕਦਮ ਚੁਕੇ ਜਾਣਗੇ।ਉਥੇ ਹੀ ਵਿਦੇਸ਼ਾਂ ਭਾਸ਼ਾਵਾਂ ਦਾ ਗਿਆਨ ਮੁਹਈਆ ਕਰਨ ਵਲ ਵੀ ਵਿਸ਼ੇਸ਼ ਧਿਆਨ ਦਿਤਾ ਜਾਵੇਗਾ ਤਾਂ ਕਿ ਵਿਦੇਸ਼ਾਂ ’ਚ ਜਾਣ ਵਾਲੇ ਸਿੱਖ ਬਚਿਆਂ ਨੂੰ ਭਾਸ਼ਾ ਦੀ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ।ਬਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੇਂਦਰ ਖੋਲੇ ਜਾਣਗੇ।ਕਿਤਾਮੁਖੀ ਕੋਰਸਾਂ ’ਚ ਰੁਚੀ ਰੱਖਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਰੁਜਗਾਰ ਪ੍ਰਾਪਤੀ ਲਈ ਸ਼ਾਮ ਦੀਆਂ ਕਲਾਸਾਂ ਰਾਹੀਂ ਸਿਖਿਅਤ ਕਰਨ ਬਾਰੇ ਭਰੋਸਾ ਦਿਵਾਉਇਆ।
ਇਸ ਮੌਕੇ ਰਜਿੰਦਰ ਸਿੰਘ ਮਰਵਾਹ, ਸੁਖਜਿੰਦਰ ਸਿੰਘ ਪਿ੍ਰੰਸ, ਗੁਰਬਿਲਾਸ ਸਿੰਘ ਪੰਨੂ, ਜਗਜੀਤ ਸਿੰਘ ਬੰਟੀ, ਰਵੀ ਕਿਰਨ ਸਿੰਘ ਗਰੋਵਰ, ਨਰੋਤਮ ਸਿੰਘ ਐਡਵੇਕੇਟ, ਜਸਪਾਲ ਸਿੰਘ ਇੰਜੀ:, ਜਸਪਾਲ ਸਿੰਘ ਢਿਲੋਂ, ਸੁਰਜੀਤ ਸਿੰਘ ਸੀ ਏ, ਇੰਦਰਪ੍ਰੀਤ ਸਿੰਘ ਅਨੰਦ, ਰਣਦੀਪ ਸਿੰਘ ਬਲੂਮੂਨ, ਜਗਦੀਪ ਸਿੰਘ ਰਿੰਕੂ ਨਰੂਲਾ, ਰਵਿੰਦਰ ਸਿੰਘ ਰੌਬਿੰਨ, ਦਰਸ਼ਨ ਸਿੰਘ ਸੁਲਤਾਨਵਿੰਡ, ਪਰਮਬੀਰ ਸਿੰਘ ਮਤੇਵਾਲ, ਪ੍ਰਿੰਸੀਪਲ ਸੂਬਾ ਸਿੰਘ, ਪ੍ਰੋ: ਤਰਵਿੰਦਰ ਸਿੰਘ ਚਾਹਲ, ਅਜੀਤ ਸਿੰਘ ਬਸਰਾ, ਪ੍ਰਭਜੋਤ ਸਿੰਘ ਸੇਠੀ, ਅਮਰਜੀਤ ਸਿੰਘ ਸਰਦਾਰ ਪਗੜੀ ਹਾਊਸ, ਨਵਤੇਜ ਸਿੰਘ ਨਾਰੰਗ, ਹਰਮੀਤ ਸਿੰਘ ਬਤਰਾ, ਜਤਿੰਦਰ ਸਿੰਘ ਭਾਟੀਆ, ਅਤਰ ਸਿੰਘ ਚਾਵਲਾ, ਜਗਦੀਪ ਸਿੰਘ ਮਰਵਾਹ, ਨਿਰੰਜਨ ਸਿੰਘ, ਸੁਰਜੀਤ ਸਿੰਘ, ਸੀ.ਏ, ਗੁਰਿੰਦਰ ਸਿੰਘ ਢੀਗਰਾ, ਸੁਰਜੀਤ ਸਿੰਘ ਅਰੋੜਾ, ਹਰਪ੍ਰੀਤ ਸਿੰਘ ਕੋਹਲੀ, ਗੁਰਿੰਦਰ ਸਿੰਘ ਤਰਨਤਾਰਨ, ਮਨਜੀਤ ਸਿੰਘ ਢਿਲੋਂ ਤਰਨਤਾਰਨ, ਸਰਦੂਲ ਸਿੰਘ ਸ਼ਾਮ, ਇੰਜੀ: ਮਨਜੀਤ ਸਿੰਘ, ੳਮਰਾਓ ਸਿੰਘ ਢਿੱਲੋਂ, ਅਵਤਾਰ ਸਿੰਘ, ਮਨਮੋਹਨ ਸਿੰਘ ਮਜੀਠਾ ਰੋਡ, ਪ੍ਰੋ: ਹਰੀ ਸਿੰਘ, ਪ੍ਰਦੀਪ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਕਲਕੱਤਾ, ਰਮਨੀਕ ਸਿੰਘ ਫਰੀਡਮ, ਅਮਰਜੀਤ ਸਿੰਘ ਨਨਕਾਣਾ ਬੱਸ, ਅਮਰੀਕ ਸਿੰਘ ਬਿੱਲੂ ਤਰਨਤਾਰਨ,  ਡਾ: ਅਮਰਜੀਤ ਸਿੰਘ ਸਚਦੇਵਾ, ਸੁਰਿੰਦਰ ਸਿੰਘ ਬਤਰਾ, ਬਲਵਿੰਦਰ ਸਿੰਘ ਬਵੇਜਾ, ਜਸਬੀਰ ਸਿੰਘ ਅਜਨਾਲਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply