Thursday, March 28, 2024

ਚੀਫ ਖਾਲਸਾ ਦੀਵਾਨ ਦੀ ਲੁਧਿਆਣਾ ਲੋਕਲ ਕਮੇਟੀ ਵਲੋਂ ਨਿਰਮਲ ਸਿੰਘ ਟੀਮ ਦੀ ਹਮਾਇਤ

ਦੀਵਾਨ ’ਚ ਆਈਆਂ ਖਾਮੀਆਂ ਨੂੰ ਦੂਰ ਕਰਨ ਦੀ ਕਰਾਂਗੇ ਕੋਸ਼ਿਸ਼
ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਚੋਣ ਸੰਬੰਧੀ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ PPN1711201801ਵਲੋਂ ਚੋਣ ਸਰਗਰਮੀਆਂ ’ਚ ਤੇਜੀ ਲਿਆਂਦੀ ਜਾ ਰਹੀ ਹੈ, ਚੀਫ ਖਾਲਸਾ ਦੀਵਾਨ ਦੀ ਲੁਧਿਆਨਾ ਨਾਲ ਸੰਬਧਿਤ ਲੋਕਲ ਕਮੇਟੀ ਵਲੋਂ ਨਿਰਮਲ ਸਿੰਘ ਦੀ ਪੂਰੀ ਟੀਮ ਨੂੰ ਸਹਿਯੋਗ ਦੇਣ ਦੇ ਐਲਾਨ ਨਾਲ ਉਹਨਾਂ ਦੀ ਜਿਤ ਨਿਸ਼ਚਿਤ ਹੋਗਈ ਹੈ।
ਇਸ ਬਾਰੇ ਲੁਧਿਆਣਾ ’ਚ ਚੋਣ ਪ੍ਰਚਾਰ ਕਰ ਕੇ ਆਏ ਨਿਰਮਲ ਸਿੰਘ ਨੇ ਦਸਿਆ ਕਿ ਉਹਨਾਂ ਸਮੇਤ ਵੱਖ-ਵੱਖ ਅਹੁਦਿਆਂ ਲਈ ਖੜੇ ਕੀਤੇ ਗਏ ਉਮੀਦਵਾਰਾਂ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਵਿਕਰਾਂਤ, ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਖਦੇਵ ਸਿੰਘ ਮੱਤੇਵਾਲ ਨੇ ਲੁਧਿਆਣਾ ਵਿਖੇ ਲੋਕਲ ਕਮੇਟੀ ਮੈਬਰਾਂ ਦੀ ਇਕ ਮੀਟਿੰਗ `ਚ ਉਹਨਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਦੀਵਾਨ ’ਚ ਆਈਆਂ ਪ੍ਰਬੰਧਕੀ ਖਾਮੀਆਂ ਨੂੰ ਦੂਰ ਕਰਨਗੇ ਅਤੇ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਿਆ ਜਾਵੇਗਾ।ਉਹਨਾਂ ਕਿਹਾ ਕਿ ਦੀਵਾਨ ਦੀ ਸਥਾਪਤੀ ਦਾ ਮਨੋਰਥ ਸਿੱਖੀ ਅਤੇ ਸਿੱਖਿਆ ਹੈ ਅਤੇ ਇਸ ਦੀ ਪੂਰਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।ਉਨਾਂ ਕਿਹਾ ਕਿ ਦੀਵਾਨ ਦਾ ਕੰਮ ਕਾਜ ਪਾਰਦਰਸ਼ੀ ਹੋਵੇਗਾ ਅਤੇ ਕਿਸੇ ਤਰਾਂ ਦੀ ਬੇਨਿਯਮੀ ਜਾਂ ਵਧੀਕੀਆਂ ਬਰਦਾਸ਼ਤ ਨਹੀਂ ਹੋਣਗੀਆਂ।ਲੋਕਲ ਕਮੇਟੀ ਮੈਬਰਾਂ ਨੇ ਉਹਨਾਂ ਦੀ ਪੂਰੀ ਟੀਮ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ।ਲੁਧਿਆਣਾ ਦੀਵਾਨ ਦੀ ਲੋਕਲ ਕਮੇਟੀ ਵਲੋਂ ਉਨਾਂ ਦੀ ਜਨਰਲ ਬਾਡੀ ਵਲੋਂ ਬੀਤੇ ਦਿਨੀਂ ਅਮਰਜੀਤ ਸਿੰਘ ਬਾਂਗਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਤੋਂ ਜਾਣੂ ਕਰਾਉਦਿਆਂ ਦੱਸਿਆ ਕਿ ਲੋਕਲ ਕਮੇਟੀ ਮੈਬਰਾਂ ਨੇ ਡੂੰਘੀ ਸੋਚ ਵਿਚਾਰ ਕਰਦਿਆਂ ਦੀਵਾਨ ਦੀਆਂ ਚੋਣਾਂ ’ਚ ਖੜੇ ਸਾਰੇ ਉਮੀਦਵਾਰਾਂ ਦੀ ਸ਼ਖਸ਼ੀਅਤ ਨੂੰ ਪੜਚੋਲ ਕੇ ਚੀਫ ਖਾਲਸਾ ਦੀਵਾਨ ਦੀ ਚੜਦੀ ਕਲਾ ਬਹਾਲ ਕਰਨ ਲਈ ਨਿਰਮਲ ਸਿੰਘ ਦੀ ਟੀਮ ਨੂੰ ਸਰਬਸੰਮਤੀ ਨਾਲ ਸਹਿਯੋਗ ਦੇਣ ਦਾ ਫੈਸਲਾ ਲਿਆ ਗਿਆ।ਨਿਰਮਲ ਸਿੰਘ ਨੇ ਮੈਬਰਾਂ ਦਾ ਧੰਨਵਾਦ ਕੀਤਾ ਅਤੇ 2 ਦਸੰਬਰ ਨੂੰ ਚੋਣ ਨਿਸ਼ਾਨ ਨਗਾਰਾ ’ਤੇ ਮੋਹਰ ਲਾਉਣ ਦੀ ਅਪੀਲ ਕੀਤੀ।
ਇਸ ਮੌਕੇ ਜਥੇਦਾਰ ਆਸਾ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰਘ ਨਨਕਾਣਾ ਸਾਹਿਬ ਬੱਸ ਸਰਵਿਸ, ਜਨਰਲ ਸਕਤਰ, ਹਰਭਜਨ ਸਿੰਘ ਸਕਤਰ, ਰਜਿੰਦਰ ਸਿੰਘ ਮਰਵਾਹ, ਪਰਮਬੀਰ ਸਿੰਘ ਮਤੇਵਾਲ, ਪ੍ਰੋ: ਹਰੀ ਸਿੰਘ, ਅਵਤਾਰ ਸਿੰਘ , ਜਸਪਾਲ ਸਿੰਘ ਢਿਲੋਂ, ਇੰਜੀ: ਜਸਪਾਲ ਸਿੰਘ, ਤਜਿੰਦਰ ਸਿੰਘ ਭਟੀਆ, ਸੁਖਬੀਰ ਸਿੰਘ ਚਾਵਲਾ ਹੁਸ਼ਿਆਰਪੁਰ, ਪ੍ਰਿੰਸ, ਗਿਆਨ ਸਿੰਘ, ਹਰਮਿੰਦਰ ਸਿੰਘ, ਮਲਵਿੰਦਰ ਸਿੰਘ  ਹਰਮੀਤ ਸਿੰਘ, ਗੁਰਪ੍ਰੀਤ ਸਿੰਘ,  ਹਰਿੰਦਰ ਮੋਹਨ ਸਿੰਘ, ਜਗਮੋਹਨ ਸਿੰਘ ਕੁਲਦੀਪ ਸਿੰਘ, ਮਖਨ ਸਿੰਘ ਮਨਜੀਤ ਸਿੰਘ ਆਦਿ ਵੀ ਉਹਨਾਂ ਨਾਲ ਮੌਜੂਦ ਸਨ।
 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply