Friday, March 29, 2024

ਯਾਦਗਾਰੀ ਹੋ ਨਿੱਬੜਿਆ ‘ਹੁਨਰ ਕਾ ਜਲਵਾ’ 2018 ਸੀਜਨ-1

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਅਮਨ) – ਡਰੀਮਜ਼ ਡਾਂਸ ਅਕੈਡਮੀ ਵਲੋਂ ਸੈਲੀਬ੍ਰੇਸ਼ਨ ਮਾਲ ਵਿਖੇ ‘ਹੁਨਰ ਕਾ ਜਲਵਾ’ 2018 ਸੀਜਨ-1 ਪ੍ਰੋਗਰਾਮ PUNB1801201832ਦੌਰਾਨ ਡਾਂਸ, ਸਿੰਗਿੰਗ, ਫੈਂਸੀ ਡਰੈੱਸ ਅਤੇ ਮਾਡਲਿੰਗ ਆਦਿ ਮੁਕਾਬਲੇ ਕਰਵਾਏ ਗਏ।ਗਾਇਕ ਹਰਫ ਪੰਡੋਰੀ ਅਤੇ ਸਮਾਜ ਸੇਵਕ ਰਣਦੀਪ ਕੋਹਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸ਼ੋਅ ਦੇ ਆਰਗੇਨਾਈਜਰ ਸਪਨਾ ਮਲਹੋਤਰਾ ਅਤੇ ਵਿਪੁਲ ਮਲਹੋਤਰਾ ਨੇ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇਨਾਮਾਂ ਨਾਲ ਨਿਵਾਜਿਆ ਗਿਆ।ਇਸ ਸਮੇਂ ਵੱਡੇ ਬੱਚਿਆਂ ਦਾ ਮਾਡਲਿੰਗ ਰਾਊਂਡ ਵੀ ਕਰਵਾਇਆ ਗਿਆ।ਡਾਂਸ ਦੇ ਜੱਜ ਗੋਤਮ ਸਨੋਤਰਾ, ਵਿਸ਼ਾਲ ਸਰਪਾਲ, ਮਾਡਲਿੰਗ ਦੇ ਸ਼ਿਵਮ ਪਸਾਨ, ਨਈਆ ਅਰੋੜਾ, ਪ੍ਰਿਯੰਕਾ ਪੀਯਾ ਮੇਕਓਵਰ ਅਤੇ ਸਿੰਗਿੰਗ ਦੇ ਜਸਵੰਤ ਸਿੰਘ ਅਤੇ ਗਾਇਕ ਗਗਨ ਮਾਨ ਸਨ।ਪ੍ਰੋਗਰਾਮ ਦੌਰਾਨ ਐਂਕਰਿੰਗ ਬਾਲੀਵੁੱਡ ਅਦਾਕਾਰਾ ਜਾਨਵੀ ਮਲਹੋਤਰਾ ਨੇ ਕੀਤੀ।ਪ੍ਰੋਗਰਾਮ ਵਿੱਚ ਕੋਆਰਡੀਨੇਟਰ ਪ੍ਰਥਮ ਮਲਹੋਤਰਾ, ਸੋਨੂੰ ਮਹੰਤ, ਸਾਹਿਲ ਮੱਟੂ, ਦੀਪਕ ਮਿੰਟੂ, ਹਰਮੀਤ ਸਿੰਘ ਸਲੂਜਾ, ਜਤਿੰਦਰ ਅਰੋੜਾ, ਵਿਪਨ ਕਤਿਆਲ, ਸ਼ਾਲੂ ਬਹਿਲ, ਹਰਮਨ ਹੈਰੀ, ਰਵੀ ਮਲਹੋਤਰਾ, ਸ਼ਿਵ ਕਤਿਆਲ, ਰਿਤਿਕ ਗਿੱਲ, ਗੋਤਮ ਹਾਂਡਾ, ਮੋਹਿਤ ਮਹਾਜਨ, ਨਰੇਸ਼ ਸ਼ਾਹ, ਭੂਮੀ, ਦ੍ਰਿਸ਼ਟੀ, ਚੇਤਨ, ਯੁਵਰਾਜ ਕਾਹਲੋ, ਹਿੰਮੀ ਕਾਹਲੋ, ਪੁਰੀ ਐਂਡ ਉਪਲ ਪ੍ਰੋਡਕਸ਼ਨ, ਮਾਨਯਾ, ਪਰੀ, ਏਂਜਲ, ਆਯੂਸ਼, ਯੁਵਿਕਾ, ਵੰਸ਼ਿਕਾ, ਮੋਰਯਾ, ਮਾਨਿਕਾ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।PUNB1801201833
             ਮਾਡਲਿੰਗ ਦੌਰਾਨ ਲੜਕਿਆਂ ਵਿਚ ਰਘੂ ਨੇ ਪਹਿਲਾ ਸਥਾਨ, ਮਨਪ੍ਰੀਤ ਨੇ ਦੂਸਰਾ ਅਤੇ ਵਿਨੋਦ ਨੇ ਤੀਸਰਾ ਸਥਾਨ ਹਾਸਲ ਕੀਤਾ, ਜਦ ਕਿ ਲੜਕੀਆਂ ਵਿਚ ਜੈਸਮੀਨ, ਪੂਨਮ ਦਾਸ ਅਤੇ ਦ੍ਰਿਸ਼ਟੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹੀਆਂ। ਡਾਂਸ ਦੌਰਾਨ ਸੀਨੀਅਰ ਕੈਟਾਗਰੀ ਵਿਚ ਦਿਵਯਾ ਮਹਾਜਨ ਪਹਿਲੇ, ਅੰਮ੍ਰਿਤਾਂਸ਼ ਦੂਸਰੇ, ਦੀਯਾ ਸ਼ਰਮਾ ਤੀਸਰੇ ਸਥਾਨ ਤੇ ਰਹੇ, ਜਦ ਕਿ ਜੂਨੀਅਰ ਕੈਟਾਗਰੀ ਵਿਚ ਬਾਬੁਲ ਪਹਿਲੇ, ਰੇਹਾਨ ਦੂਸਰੇ ਅਤੇ ਗੁੰਜਨ ਤੀਸਰੇ ਸਥਾਨ ਤੇ ਰਹੇ। ਗਾਇਕੀ ਦੌਰਾਨ ਪ੍ਰਿਯੰਕਾ ਸ਼ਰਮਾ ਪਹਿਲੇ, ਯਤਿਨ ਦੂਸਰੇ ਅਤੇ ਅਨੀਸ਼ ਤੀਸਰੇ ਸਥਾਨ ਤੇ ਰਹੇ। ਫੈਂਸੀ ਡਰੈੱਸ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਸਪਨਾ ਮਲਹੋਤਰਾ ਨੇ ਦੱਸਿਆ ਕਿ ਪ੍ਰੋਗਰਾਮ ਲਈ ਸੈਲੀਬ੍ਰੇਸ਼ਨ ਮਾਲ ਦੇ ਰਿਧੀ ਰਾਜਪੂਤ ਅਤੇ ਸਿਮਰਤਪਾਲ ਗਿੱਲ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
               ਗਾਇਕ ਹਰਫ ਪੰਡੋਰੀ, ਗਾਇਕ ਗਗਨ ਮਾਨ ਅਤੇ ਗਾਇਕ ਪ੍ਰਥਮ ਮਲਹੋਤਰਾ ਨੇ ਪ੍ਰੋਗਰਾਮ ਦੌਰਾਨ ਆਪਣੀ ਅਵਾਜ ਦਾ ਜਾਦੂ ਬਿਖੇਰਦਿਆਂ ਦਰਸ਼ਕਾਂ ਤੋਂ ਤਾੜੀਆਂ ਬਟੋਰੀਆਂ।ਰਣਦੀਪ ਕੋਹਲੀ ਨੇ ਕਿਹਾ ਕਿ ਗੁਰੂ ਨਗਰੀ ਵਿਚ ਟੈਲੈਂਟ ਦੀ ਕਮੀ ਨਹੀਂ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply