Thursday, March 28, 2024

‘ਵਾਰਿਸ ਵਿਰਸੇ ਦੇ’ ਨਾਂ ਦੀ ਜਥੇਬੰਦੀ ਪੰਜਾਬੀ ਬੋਲੀ ਤੇ ਵਿਰਸੇ ਦੀ ਕਰੇਗੀ ਰਾਖੀ

ਨਵੀਂ ਦਿੱਲੀ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਬੋਲੀ ਅਤੇ ਵਿਰਸੇ ਨੂੰ ਸੰਭਾਲਣ ਲਈ ਵੱਖ-ਵੱਖ ਖੇਤਰਾਂ ’ਚ ਕਾਰਜ ਕਰ ਰਹੇ ਭਾਸ਼ਾ ਅਤੇ ਸੰਗੀਤ PUNB1911201814ਪ੍ਰੇਮੀਆਂ ਨੇ ‘ਵਾਰਿਸ ਵਿਰਸੇ ਦੇ’ ਨਾਂ ’ਤੇ ਗੈਰ ਸਿਆਸੀ ਜੱਥੇਬੰਦੀ ਬਣਾਈ  ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਡੀ-ਬਲਾਕ, ਟੈਗੋਰ ਗਾਰਡਨ ਵਿਖੇ ਭਾਸ਼ਾ ਪ੍ਰੇਮੀਆਂ ਦੀ ਹੋਈ ਪਲੇਠੀ ਇੱਕਤਰਤਾ ਦੌਰਾਨ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਤੇ ਪੰਜਾਬੀ ਸਾਹਿਤ ਅਤੇ ਸੰਗੀਤ ਨੂੰ ਲੱਚਰਤਾ ਰਾਹੀਂ ਗੰਦਲਾ ਕਰਨ ਦੀ ਹੋ ਰਹੀਆਂ ਕੋਸ਼ਿਸ਼ਾਂ ਖਿਲਾਫ ਸਮਜਿਕ ਅਤੇ ਕਾਨੂੰਨੀ ਤੌਰ ’ਤੇ ਡੱਟ ਕੇ ਲੜਾਈ ਲੜਨ ਦਾ ਅਹਿਦ ਲਿਆ ਗਿਆ।
    ਕਾਨੂੰਨੀ ਮਾਹਿਰ ਜਸਵਿੰਦਰ ਸਿੰਘ ਜੌਲੀ, ਪੱਤਰਕਾਰ ਪਰਮਿੰਦਰ ਪਾਲ ਸਿੰਘ, ਅਵਨੀਤ ਕੌਰ ਭਾਟੀਆ, ਸਿੱਖਿਆ ਮਾਹਿਰ ਬਲਵਿੰਦਰ ਸਿੰਘ ਸੋਢੀ, ਦਿਆਲ ਸਿੰਘ ਕਾਲਜ ਦੇ ਲੈਕਚਰਾਰ ਡਾ. ਪ੍ਰਿਥਵੀਰਾਜ ਥਾਪਰ, ਪਾਲਕੋ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਰਣਜੀਤ ਸਿੰਘ ਪਾਲਕੋ, ਸੁਰਤਾਲ ਮਿਊਜ਼ਿਕ ਅਕਾਦਮੀ ਦੇ ਸੰਚਾਲਕ ਅੰਮ੍ਰਿਤਪਾਲ ਸਿੰਘ, ਗਾਇਕ ਅਰਜਨ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਸਿੱਖ ਚਿੰਤਕ ਰਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਮੁੱਖੀ, ਭੂਪਿੰਦਰ ਸਿੰਘ, ਦਲਜੀਤ ਸਿੰਘ, ਸੁਖਜਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਇਸ ਮੋਕੇ ਆਪਣੇ ਵਿਚਾਰ ਰੱਖੇ।PUNB1911201815
    ਬੁਲਾਰਿਆਂ ਨੇ ਭਾਸ਼ਾ ਅਤੇ ਵਿਰਸੇ ਦੀ ਚੌਕੀਂਦਾਰੀ ਕਰਨ ਲਈ ਇੱਕ ਸਾਂਝਾ ਏਜੰਡਾ ਬਣਾਉਣ ’ਤੇ ਜੋਰ ਦਿੱਤਾ। ਜਥੇਬੰਦੀ ਦਾ ਨਾਂ ‘ਵਾਰਿਸ ਵਿਰਸੇ ਦੇ’ ਰੱਖਣ ਨੂੰ ਮਨਜੂਰੀ ਦਿੰਦੇ ਹੋਏ ਸਮੂਹ ਹਾਜ਼ਰੀਨ ਨੇ ਇਸ ਲੜਾਈ ’ਚ ਆਪਣੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜੌਲੀ ਨੇ ਪੰਜਾਬੀ ਸੰਗੀਤ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰ ਰਹੇ ਗਾਇਕਾ ’ਤੇ ਠੱਲ ਪਾਉਣ ਵਾਸਤੇ ਸੁਪਰੀਮ ਕੋਰਟ ਜਾਣ ਦਾ ਇਸ਼ਾਰਾ ਕਰਦੇ ਹੋਏ ਕਿਹਾ ਕਿ ਸੰਵਿਧਾਨ ਨੇ ਸਭ ਨੂੰ ਜਿਥੇ ਬੋਲਣ ਦੀ ਆਜ਼ਾਦੀ ਦਿੱਤੀ ਹੈ ਉਥੇ ਹੀ ਕੀ ਬੋਲਿਆ ਜਾਵੇ, ਇਸ ਬਾਰੇ ਜਿੰਮੇਵਾਰੀ ਵੀ ਬੰਨੀ ਹੈ।ਪਰ ਲਗਾਤਾਰ ਸੰਗੀਤ ਦੇ ਨਾਂ ’ਤੇ ਸਮਾਜ ਨੂੰ ਗੰਦ ਪਰੋਸਣ ਦੀ ਰੀਤ ਚੱਲ ਰਹੀ ਹੈ ਜਿਸ ਨੂੰ ਰੋਕਣ ਵਾਸਤੇ ਸੁਪਰੀਮ ਕੋਰਟ `ਚ ਜਾ ਕੇ ਗਾਈਡ ਲਾਈਨ ਬਣਾਉਣਾ ਅਤਿ ਲੋੜੀਂਦਾ ਹੈ।    
    ਪਰਮਿੰਦਰ ਸਿਮਘ ਨੇ ਗੁਰੂ ਅੰਗਦ ਦੇਵ ਜੀ ਵੱਲੋਂ ਬਣਾਈ ਗਈ ਗੁਰਮੁਖੀ ਲਿੱਪੀ ਦੇ ਪਿੱਛੋਕੜ ਤੇ ਵਾਰਿਸ ਸ਼ਾਹ, ਬੁਲੇ੍ਹਸ਼ਾਹ, ਸ਼ੇਖ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਰਚਨਾਵਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਦਿੱਤੀ ਨਵੀਂ ਨੁਹਾਰ ਦਾ ਵੇਰਵਾ ਦਿੱਤਾ। ਅਵਨੀਤ ਨੇ ਪੰਜਾਬੀ ਗਾਇਕੀ ਨੂੰ ਵਿਰਸਾ ਸੰਭਾਲ ਵੱਲ ਤੋਰਨ ਦੀ ਜਰੂਰਤ ਵੱਲ ਤੋਰਨ ’ਤੇ ਜੋਰ ਦਿੱਤਾ। ਸੋਢੀ ਨੇ ਸਕੂਲੀ ਪਾਠਕ੍ਰੰਮ ’ਚ ਸੀ.ਬੀ.ਐਸ.ਈ ਵੱਲੋਂ ਸਿਲੇਬਸ ਦੇ ਮਸਲੇ ’ਤੇ ਵਰਤੀ ਜਾ ਰਹੀ ਅਣਗਹਿਲੀ ਖਿਲਾਫ ਗੱਲ ਕਰਨ ਦੀ ਕੱਲ ਕਹੀ।
    ਡਾ. ਥਾਪਰ ਨੇ ਉੱਚ ਸਿੱਖਿਆ ’ਚ ਲੋੜੀਂਦੀ ਭਾਸ਼ਾ ਨੀਤੀ ਨੂੰ ਹੁਕਮਰਾਨਾ ਵੱਲੋਂ ਨਜ਼ਰਅੰਦਾਜ਼ ਕਰਨ ਦੇ ਕੀਤੇ ਜਾ ਰਹੇ ਯਤਨਾਂ ਦੀ ਨਿਖੇਧੀ ਕੀਤੀ। ਰਣਜੀਤ ਸਿੰਘ ਨੇ ਪੰਜਾਬੀ ਸੰਗੀਤ ਤੇ ਗਾਇਕੀ ਦੇ ਬਦਲਦੇ ਸਫ਼ਰ ਦਾ ਹਵਾਲਾ ਦਿੰਦੇ ਹੋਏ ਜੱਥੇਬੰਦੀ ਨੂੰ ਹਰ ਪ੍ਰਕਾਰ ਲੋੜੀਂਦਾ ਸਹਿਯੋਗ ਆਪਣੇ ਅਦਾਰੇ ਵੱਲੋਂ ਦੇਣ ਦੀ ਪੇਸ਼ਕਸ ਕੀਤੀ।ਅੰਮ੍ਰਿਤਪਾਲ ਨੇ ਚੰਗੇ ਸੰਗੀਤ ਨੂੰ ਉਤਸਾਹਿਤ ਕਰਨ ਦੀ ਸਲਾਹ ਦਿੱਤੀ। ਜਦਕਿ ਬਾਕੀ ਬੁਲਾਰਿਆਂ ਨੇ ਸੰਗੀਤ ਤੋਂ ਜਿਆਦਾ ਭਾਸ਼ਾ ਨੂੰ ਬਚਾਉਣ ਵੱਲ ਧਿਆਨ ਦੇਣ ਦੀ ਲੋੜ ਦਾ ਹਵਾਲਾ ਦਿੱਤਾ। ਅੱਗਲੀ ਇਕੱਤਰਤਾ ਦੌਰਾਨ ਜਥੇਬੰਦੀ ਦਾ ਢਾਂਚਾ ਅਤੇ ਮੁੱਢਲੇ ਕਾਰਜਾਂ ਦੀ ਰੂਪਰੇਖਾ ਬਣਾਏ ਜਾਣ ਦਾ ਵੀ ਫੈਸਲਾ ਕੀਤਾ ਗਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply