Friday, March 29, 2024

ਬਾਲ ਅਧਿਕਾਰ ਸਪਤਾਹ ਤਹਿਤ ਰੈਲੀ ਕੱਢੀ

ਭੀਖੀ/ਮਾਨਸਾ, 20 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਲ ਅਧਿਕਾਰ ਸਪਤਾਹ ਦੌਰਾਨ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਜ਼ਿਲ੍ਹਾ ਬਾਲ PUNB2011201801ਸੁਰੱਖਿਆ ਅਤੇ ਚਾਈਲਡ ਲਾਈਨ ਮਾਨਸਾ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਬੱਚਿਆਂ ਦੇ ਅਧਿਕਾਰਾਂ ਨੂੰ ਸਮਰਪਿਤ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
    ਸਹਾਇਕ ਕਮਿਸ਼ਨਰ ਨੇ ਇਸ ਸਮੇਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਇਕ ਵੱਡਾ ਮਸਲਾ ਹੈ ਅਤੇ ਇਹ ਜਰੂਰੀ ਹੈ ਕਿ ਬੱਚੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ।
    ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਿੰਮਾਸ਼ੂ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਆਉਣ `ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਚਾਈਲਡ ਕੇਅਰ ਹੈਲਪਲਾਈਨ 1098 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੀਗਲ-ਕਮ-ਪ੍ਰੋਬੇਸ਼ਨ ਅਫਸਰ ਹਰਜੋਤ ਸਿੰਘ ਮਾਨਸ਼ਾਹੀਆ ਨੇ ਬੱਚਿਆਂ ਨੂੰ ਬਾਲ ਵਿਆਹ, ਬਾਲ ਮਜਦੂਰੀ ਆਦਿ ਕੁਰੀਤੀਆਂ ਖਿਲਾਫ ਬਣੇ ਕਾਨੂੰਨ ਤੋਂ ਇਲਾਵਾ ਜਿਣਸੀ, ਸਰੀਰਕ ਤੇ ਮਾਨਸਿਕ ਸ਼ੋਸ਼ਣ ਨੂੰ ਰੋਕਣ ਸਬੰਧੀ ਬਣੇ ਸਖ਼ਤ ਕਾਨੂੰਨ ਜਿਵੇ ਕਿ ਪੋਕਸੋ (ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਅਫ਼ੈਂਸ) ਅਤੇ ਜੇ.ਜੇ (ਜੁਵੇਨਾਈਲ ਜਸਟਿਸ) ਐਕਟ ਬਾਰੇ ਦੱਸਿਆ।ਪ੍ਰੋਟੈਕਸ਼ਨ ਅਫਸਰ ਡਾ. ਅਜੈ ਤਾਇਲ ਨੇ ਬੱਚਿਆਂ ਦੇ ਮੌਲਿਕ ਅਧਿਕਾਰਾਂ ਅਤੇ ਸੁਰੱਖਿਆ ਸਬੰਧੀ ਨੁਕਤੇ ਸਾਂਝੇ ਕੀਤੇ ਅਤੇ ਅਡਾਪਸ਼ਨ ਸਬੰਧੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਭਾਸ਼ ਚੰਦਰ, ਪ੍ਰਿੰਸੀਪਲ ਪਦਮਨੀ, ਰਜਿੰਦਰ ਕੁਮਾਰ, ਭੂਸ਼ਣ ਲਾਲ, ਪ੍ਰੌਜੈਕਟ ਮੈਨੇਜ਼ਰ ਚਾਈਲਡ ਲਾਈਨ ਯਾਦਵਿੰਦਰ ਸਿੰਘ, ਚਾਈਲਡ ਹੈਲਪਲਾਈਨ ਮੈਂਬਰ ਅਤੇ ਸਕੂਲ ਸਟਾਫ਼ ਹਾਜਰ ਸੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply