Thursday, March 28, 2024

ਖਾਲਸਾ ਕਾਲਜ ਗਰਲਜ਼ ਸਕੂਲ ਦੀਆਂ ਲੜਕੀਆਂ ਨੇ ਐਨ.ਸੀ.ਸੀ ਕੈਂਪ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਚਲ ਰਹੇ ਖ਼ਾਲਸਾ ਕਾਲਜ PPN2011201806ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਹੁਸ਼ਿਆਰ ਨਗਰ ਵਿਖੇ ਸਲਾਨਾ ਸਿਖਲਾਈ ਕੈਂਪ ਲਗਾਇਆ ਗਿਆ, ’ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
     ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ’ਤੇ ਵਧਾਈ ਦਿੰਦਿਆ ਦੱਸਿਆ ਕਿ ਉਕਤ ਕੈਂਪ ਜਿਸ ਦੀ ਅਗਵਾਈ ਕਰਨਲ ਸ਼ੁਸ਼ਾਂਤ ਸ਼ਰਮਾ ਕੈਂਪ ਕਮਾਂਡੈਂਟ ਸਟਾਫ ਕਰ ਰਹੇ ਸਨ, ’ਚ ਲਗਭਗ 350 ਦੇ ਕਰੀਬ ਕੈਡਿਟਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਕਈ ਤਰ੍ਹਾਂ ਦੇ ਮੁਕਾਬਲੇ ਜਿਸ ’ਚ ਡਰਿੱਲ ਕੰਪੀਟੀਸ਼ਨ, ਫਾਇਰਿੰਗ ਕੰਪੀਟੀਸ਼ਨ, ਕਈ ਤਰ੍ਹਾਂ ਦੀਆਂ ਸੱਭਿਆਚਾਰਕ ਖੇਡਾਂ ਅਤੇ ਕਲਚਰ ਮੁਕਾਬਲੇ ਕਰਵਾਏ ਗਏ। ਇਸ ਕੈਂਪ ’ਚ ਸਕੂਲ ਦੇ 30 ਬੱਚਿਆਂ ਨੇ ਹਿੱਸਾ ਲਿਆ।
     ਪ੍ਰਿੰ: ਨਾਗਪਾਲ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆ ’ਚੋਂ ਸਕੂਲ ਦੀ ਟੀਮ ਡਰਿੱਲ ਮੁਕਾਬਲੇ ’ਚੋਂ ਪਹਿਲੇ ਨੰਬਰ ’ਤੇ ਰਹੀ। ਜਦ ਕਿ ਫ਼ਾਇਰਿੰਗ ਮੁਕਾਬਲੇ ’ਚੋਂ ਸਕੂਲ ਦੀਆਂ 2 ਲੜਕੀਆਂ ਨੇ ਪਹਿਲਾਂ, ਸੱਭਿਆਚਾਰਕ ਖੇਡਾਂ ’ਚ 200 ਮੀਟਰ ਦੀ ਦੌੜ ਸੀਨੀਅਰ ਅਤੇ ਜੂਨੀਅਰ ’ਚ ਪਹਿਲਾ, ਰੱਸਾ-ਕਸ਼ੀ ਦੇ ਮੁਕਾਬਲੇ ’ਚੋਂ ਸਕੂਲ ਦੀ ਟੀਮ ਦੂਸਰੇ ਨੰਬਰ ’ਤੇ ਰਹੀ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਲਚਰ ਪ੍ਰੋਗਰਾਮ ’ਚੋਂ ਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ।ਉਨ੍ਹਾਂ ਕਿਹਾ ਕਿ ਇਸ ਮੌਕੇ ਕਰਨਲ ਸੁਸ਼ਾਂਤ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ, ਮੈਡਲ ਅਤੇ ਕੈਂਪ ਸਰਟੀਫਿਕੇਟ ਵੰਡੇ।ਇਸ ਕੈਂਪ ਤੋਂ ਪਰਤ ਕੇ ਆਈ ਟੀਮ ਦਾ ਸਕੂਲ ਪ੍ਰਿੰਸੀਪਲ ਅਤੇ ਸਟਾਫ ਵਲੋਂ ਨਿੱਘਾ ਸਵਗਤ ਕੀਤਾ ਗਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply