Thursday, April 18, 2024

ਡਿਪਟੀ ਕਮਿਸ਼ਨਰ ਕੇਂਦਰੀ (ਫਸਲਾਂ) ਵਲੋਂ ਸਬਸਿਡੀ `ਤੇ ਮੁਹੱਈਆ ਕਰਵਾਏ ਗਏ ਸੰਦਾਂ ਦਾ ਨਿਰੀਖਣ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਨੈਸ਼ਨਲ ਗਰੀਨ ਟ੍ਰਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਰਹਿੰਦ-PUNB2111201807ਖੂੰਹਦ ਨੂੰ ਸਾੜਨ ਤੇ ਮੁਕੰਮਲ ਪਾਬੰਦੀ ਹੈ।ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਉਤਸ਼ਾਹਿਤ ਕਰਨ ਅਤੇ ਪਰਾਲੀ ਨੂੰ ਜਮੀਨ ਵਿੱਚ ਹੀ ਮਿਲਾਉਣ ਲਈ ਬਹੁਤ ਹੀ ਵੱਡੇ ਪੱਧਰ `ਤੇ ਕਿਸਾਨਾਂ ਨੂੰ ਮਸ਼ੀਨਰੀ ਉਪਲੱਬਧ ਕਰਵਾਈ ਜਾ ਰਹੀ ਹੈ ਇਹਨਾਂ ਮਸ਼ੀਨਾਂ ਸਬੰਧੀ ਮੁਕੰਮਲ ਜਾਣਕਾਰੀ ਲਈ 9-ਐਪ ਲਾਚ ਕੀਤੀ ਗਈ ਹੈ।ਇਸ ਐਪ ਨੂੰ ਕਿਸਾਨ ਆਪਣੇ ਮੋਬਾਈਲ ਤੇ ਡਾਊਨਲੋਡ ਕਰਕੇ ਜਿਲੇ ਵਿੱਚ ਵੱਖ-ਵੱਖ ਕਸਟਮ ਹਾਈਰਿੰਗ ਸੈਂਟਰ ਕੋਲੋ ਉਪਲੱਬਧ ਮਸ਼ੀਨਾਂ ਸਬੰਧੀ ਜਾਣਕਾਰੀ ਲੈ ਸਕਦਾ ਹੈ ਅਤੇ ਇਹਨਾਂ ਮਸ਼ੀਨਾਂ ਨੂੰ ਕਿਰਾਏ ਉੱਪਰ ਲੈ ਕੇ ਝੌਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਇਆ ਜਾ ਸਕਦਾ ਹੈ ।
       ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲੇ ਵਿਚ ਹੈਪੀ ਸੀਡਰ 138, ਪੈਡੀ ਚੌਪਰ-16, ਮਲਚਰ-14, ਆਰ.ਐਮ.ਬੀ ਪਲੋਅ-6, ਜੀਰੋ ਟਿਲ ਡਰਿਲ-30, ਸੁਪਰ ਐਸ.ਐਮ.ਐਸ-67 ਅਤੇ ਰੋਟਾਵੇਟਰ-10  ਸਬਸਿਡੀ ਤੇ ਮੁਹੱਈਆ ਕੀਤੇ ਗਏ ਹਨ. ਜਿਹਨਾਂ `ਤੇ 50% ਸਬਸਿਡੀ ਦਿੱਤੀ ਗਈ ਹੈ।ਇਸ ਤੋ ਇਲਾਵਾ ਜਿਲੇ ਵਿੱਚ 10 ਲੱਖ ਵਾਲੇ -29 ਅਤੇ 25 ਲੱਖ ਵਾਲੇ-2 ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ।ਜਿਨਾਂ ਨੂੰ ਖੇਤੀ ਮਸ਼ੀਨਰੀ ਦੇ ਸੰਦਾਂ `ਤੇ 80% ਸਬਸਿਡੀ ਦਿੱਤੀ ਗਈ ਹੈ।ਕੋਈ ਵੀ ਕਿਸਾਨ ਆਪਣੇ ਨੇੜੇ ਦੇ ਗਰੁੱਪ ਦੀ ਜਾਣਕਾਰੀ ਇਸ ਐਪ ਰਾਹੀਂ ਲੈ ਕੇ ਸੰਦਾਂ ਦੀ ਵਰਤੋਂ ਕਰ ਸਕਦਾ ਹੈ।ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਇਸ ਐਪ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਉਪਰੋਕਤ ਸੰਦਾਂ ਦੀ ਵਰਤੋਂ ਕਰਕੇ ਇਸ ਨੂੰ ਖੇਤ ਵਿੱਚ ਹੀ ਦਬਾਉਣ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
      ਇਹਨਾਂ ਖੇਤੀ ਸੰਦਾਂ ਦਾ ਮਿਆਰ ਚੈਕ ਕਰਨ ਲਈ ਭਾਰਤ ਸਰਕਾਰ ਦੇ ਨੁਮਾਇੰਦੇ ਡਾ. ਐਮ.ਐਨ ਸਿੰਘ ਡਿਪਟੀ ਕਮਿਸ਼ਨਰ (ਫਸਲਾਂ) ਮਿਨਸਟਰੀ ਆਫ ਐਗਰੀਕਲਚਰ ਅਤੇ ਕਿਸਾਨ ਭਲਾਈ, ਭਾਰਤ ਸਰਕਾਰ ਅਤੇ ਇੰਜਨੀਅਰ ਜੀ ਆਰ ਅਮਬਲਕਾਰ, ਹਿਸਾਰ ਨੇ ਜਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰੇ ਕਰ ਰਹੇ ਹਨ।ਇਸ ਮੌਕੇ ਮਸਤਿੰਦਰ ਸਿੰਘ ਵਿਸ਼ਾ ਵਸਤੂ ਮਾਹਿਰ (ਫਾਰਮ ਮੈਨਜਮੈਟ), ਜਤਿੰਦਰ ਸਿੰਘ ਗਿੱਲ ਸਹਾਇਕ ਪੌਦ ਸੁਰੱਖਿਆ ਅਫਸਰ ਗੁਰਪ੍ਰੀਤ ਸਿੰਘ ਖੇਤਬਾੜੀ ਵਿਕਾਸ ਅਫਸਰ ਵੀ ਹਾਜਰ ਹਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply