Friday, March 29, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ.ਰੋਡ ਨੇ ਜਿੱਤੀ ਰਾਜ ਪੱਧਰੀ ਅੰਤਰ-ਸਕੂਲ ਓਵਰਆਲ ਟਰਾਫੀ

ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਵਸ ਮੌਕੇ ਮਾਧਵ ਵਿਦਿਆ ਨਿਕੇਤਨ PUNB2111201809ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਰਾਜ ਪੱਧਰੀ ਅੰਤਰ-ਸਕੂਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲਗਭਗ 30 ਸਕੂਲਾਂ ਦੇ 400 ਵਿਦਿਆਰਥੀਆਂ ਨੇ ਸਲੋਗਨ ਲਿਖਣ, ਅੰਗਰੇਜ਼ੀ ਭਾਸ਼ਣ, ਹਿੰਦੀ ਕੁਇਜ਼, ਸਮੂਹ ਗਾਣਾ, ਵਿਅਕਤੀਗਤ ਗਾਣਾ, ਕਵਿਤਾ ਉਚਾਰਨ, ਗਰੁੱਪ ਡਾਂਸ, ਪੋਟਰੇਟ ਬਣਾਉਣ ਆਦਿ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਸਾਰੇ ਮੁਕਾਬਲਿਆਂ ਵਿੱਚ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰਕੇ ਓਵਰਆਲ ਟਰਾਫ਼ੀ ਤੇ ਕਬਜ਼ਾ ਕੀਤਾ।ਇਹਨਾਂ ਮੁਕਾਬਲਿਆਂ ਨੂੰ ਤਿੰਨ ਵਰਗਾਂ ਵਿਚ ਵੰਡ ਕੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਤੀਸਰੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਏ ਵਰਗ, ਛੇਵੀਂ ਜਮਾਤ ਤੋਂ ਅੱਠਵੀਂ ਤੱਕ ਬੀ ਵਰਗ ਅਤੇ ਨੌਵੀਂ ਜਮਾਤ ਤੋਂ ਬਾਰਵ੍ਹੀਂ ਜਮਾਤ ਤੱਕ ਸੀ ਵਰਗ ਤੱਕ ਸਾਰੇ ਵਿਦਿਆਰਥੀਆਂ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਇਨਾਮਾਂ ਦੀ ਝੜੀ ਲਾ ਦਿੱਤੀ। ਸਲੋਗਨ ਲਿਖਣ ਵਿੱਚ ਗਰੁੱਪ ਬੀ ਨੇ ਪਹਿਲਾਂ, ਗਰੁੱਪ ਸੀ ਨੇ ਦੂਜਾ, ਚਿਤਰਕਲਾ ਵਿੱਚ ਗਰੁੱਪ ਬੀ ਅਤੇ ਸੀ ਨੇ ਦੂਜਾ, ਅੰਗਰੇਜ਼ੀ ਭਾਸ਼ਣ ਵਿੱਚ ਗਰੁੱਪ ਬੀ ਤੇ ਸੀ ਨੇ ਦੂਜਾ, ਹਿੰਦੀ ਕੁਇਜ਼ ਵਿੱਚ ਗਰੁੱਪ ਬੀ ਨੇ ਪਹਿਲਾਂ, ਸਮੂਹ ਗਾਣੇ ਵਿੱਚ ਗਰੁੱਪ ਬੀ ਨੇ ਪਹਿਲਾਂ, ਸਮੂਹ ਡਾਂਸ ਵਿੱਚ ਗਰੁੱਪ ਬੀ ਤੇ ਸੀ ਨੇ ਪਹਿਲਾਂ, ਕਵਿਤਾ ਉਚਾਰਨ ਵਿੱਚ ਗਰੁੱਪ ਏ ਨੇ ਦੂਜਾ ਅਤੇ ਚਰਿੱਤਰ ਨਾਟਕ ਮੰਚਨ ਵਿੱਚ ਗਰੁੱਪ ਏ ਨੇ ਪਹਿਲਾਂ ਇਨਾਮ ਹਾਸਿਲ ਕੀਤਾ।
ਇਸ ਵੱਡੀ ਸਫਲਤਾ ਤੇ ਚੀਫ਼ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਅਤੇ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਨੀ ਅਤੇ ਡਾਇਰੈਕਟਰ/ ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਫਲਤਾ ਦਾ ਸਿਹਰਾ ਮੁੱਖ ਅਧਿਆਪਕਾਵਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਿੱਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply