Saturday, April 20, 2024

ਸੱਤਿਆ ਸਾਈ ਬਾਬਾ ਦਾ ਜਨਮ ਦਿਨ ਮਨਾਇਆ

 ਧੂਰੀ, 23 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੀ ਸੱਤਿਆ ਸਾਈ ਸੇਵਾ ਸੰਗਠਨ ਦੀ ਜ਼ਿਲਾ੍ਹ ਸੰਗਰੂਰ ਬਰਨਾਲਾ ਅਤੇ ਧੂਰੀ ਇਕਾਈ ਵੱਲੋਂ ਸ਼੍ਰੀ ਸੱਤਿਆ PUNJ2311201802ਸਾਈ ਬਾਬਾ ਜੀ ਦਾ 93ਵਾਂ ਅਵਤਾਰ ਦਿਵਸ ਮੰਗਲਾ ਆਸ਼ਰਮ ਧੂਰੀ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਵਿੱਚ ਰਾਈਸੀਲਾ ਹੈਲਥ ਫੂਡਜ਼ ਦੇ ਐਮ.ਡੀ ਡਾ. ਏ.ਆਰ ਸ਼ਰਮਾ ਅਤੇ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਅਸ਼ਵਨੀ ਧੀਰ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ।ਸਮਾਜਸੇਵੀ ਪਿਆਰਾ ਲਾਲ ਤਪਾ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਅਤੇ ਦਲੀਪ ਮਾਥੁਰ ਨੇ ਭਜਨਾਂ ਦਾ ਗੁਣਗਾਣ ਕੀਤਾ।ਡਾ. ਏ.ਆਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਾਈਂ ਬਾਬਾ ਇੱਕ ਅਜਿਹੇ ਅਵਤਾਰ ਸਨ ਜਿੰਨਾਂ ਨੇ ਸਾਰਿਆਂ ਨੂੰ ਆਪਸੀ ਭਾਈਚਾਰਾ ਅਤੇ ਰਲ਼ ਕੇ ਰਹਿਣ ਦਾ ਸੁਨੇਹਾ ਦਿੱਤਾ।ਇਸ ਮੌਕੇ ਬਾਲ ਵਿਕਾਸ ਸੰਮਤੀ ਵੱਲੋਂ ਬਾਬਾ ਜੀ ਦੇ ਜੀਵਨ `ਤੇ ਅਧਾਰਿਤ ਭਜਨਾਂ `ਤੇ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ।ਸਮਾਜ ਸੇਵਕ ਜਨਕ ਰਾਜ ਮੀਮਸਾ, ਸੋਮ ਪ੍ਰਕਾਸ਼ ਆਰੀਆ, ਸ਼ਿਵ ਭੋਲਾ ਸੇਵਾ ਸੰਮਤੀ ਰਣੀਕੇ ਦੇ ਪ੍ਰਧਾਨ ਰਾਜਿੰਦਰ ਸ਼ਰਮਾ, ਪਰਮਿੰਦਰ ਸਿੰਘ ਸਮਾਜ ਸੇਵਕ ਅਤੇ ਮਾ. ਰਮੇਸ਼ ਸ਼ਰਮਾ ਆਦਿ ਹਾਜ਼ਰ ਸਨ।ਸੰਮਤੀ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਪ੍ਰੋਫੈਸਰ ਦਿਨੇਸ਼ ਕੁਮਾਰ ਨੇ ਸਟੇਜ਼ ਦੀ ਭੁਮਿਕਾ ਬਾਖੂਬੀ ਨਿਭਾਈ।ਅੰਤ ਵਿੱਚ ਸੰਸਥਾ ਦੇ ਧੂਰੀ ਇਕਾਈ ਦੇ ਇੰਚਾਰਜ ਸੀ.ਪੀ ਭਾਟੀਆ ਐਡਵੋਕੇਟ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

 

 

 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply