Friday, March 29, 2024

ਮਾਈਕਰੋ ਵਸਕੂਲਰ ਸਰਜਰੀ ਨਾਲ ਬਚੀ ਆਪ ਆਗੂ ਸੁਰੇਸ਼ ਅਰੋੜਾ ਦੀ ਜਾਨ

ਅੰਮ੍ਰਿਤਸਰ, 24 (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਸੁਖਪਾਲ ਖਹਿਰਾ ਦੇ ਨਜ਼ਦੀਕੀ ਸੁਰੇਸ਼ PUNJ2411201801ਅਰੋੜਾ ਨੂੰ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਨਾਲ ਗੰਭੀਰ ਜ਼ਖਮੀ ਹੋਣ ਉਪਰੰਤ ਉਨਾਂ ਨੂੰ ਇਲਾਜ਼ ਲਈ ਸਥਾਨਕ ਅਮਨਦੀਪ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਗੋਲੀ ਲੱਗਣ ਨਾਲ ਉਨ੍ਹਾਂ ਦੀ ਖੱਬੀ ਲੱਤ ਦੀ ਖੂਨ ਵਾਲੀ ਮੁੱਖ ਨਾੜੀ ਬੁਰੀ ਤਰਾਂ ਕੱਟੀ ਗਈ ਹੈ।ਨਾੜੀ ਨੂੰ ਜੋੜਨ ਲਈ ਹਸਪਤਾਲ ਦੇ ਚੀਫ ਪਲਾਸਟਿਕ ਤੇ ਮਾਈਕਰੋ-ਵਸਕੂਲਰ ਸਰਜਨ ਡਾਕਟਰ ਰਵੀ ਮਹਾਜਨ ਦੀ ਮਾਹਿਰ ਟੀਮ ਨੇ ਤੁਰੰਤ ਸੁਰੇਸ਼ ਅਰੋੜਾ ਦੀ ਸਰਜਰੀ ਕੀਤੀ ਅਤੇ ਉਸ ਦੀ ਸੱਜੀ ਲੱਤ ‘ਚੋਂ ਨਾੜ ਕੱਢ ਕੇ ਖੱਬੀ ਲੱਤ ਦੀ ਖਰਾਬ ਹੋਈ ਨਾੜ ਦੀ ਜਗ੍ਹਾ ਲਗਾ ਦਿੱਤੀ, ਜਿਸ ਨਾਲ ਉਸ ਦੀ ਜਾਨ ਬਚ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਵੀ ਮਹਾਜਨ ਨੇ ਮੀਡੀਆ ਨੂੰ ਦੱਸਿਆ ਕਿ ਮਾਈਕਰੋ-ਵਸਕੁਲਰ ਸਰਜਰੀ ਇੱਕ ਖਾਸ ਕਿਸਮ ਦੀ ਸਰਜਰੀ ਹੁੰਦੀ ਹੈ ਜੋ ਕੱਟੀਆਂ ਗਈਆਂ ਬਹੁਤ ਹੀ ਬਾਰੀਕ ਨਾੜੀਆਂ ਨੂੰ ਖਾਸ ਮਾਈਕ੍ਰੋਸਕੋਪ ਅਤੇ ਬਹੁਤ ਹੀ ਬਾਰੀਕ ਸੂਈਆਂ ਦੀ ਮਦਦ ਨਾਲ ਦੁਬਾਰਾ ਜੋੜਦੀ ਹੈ।ਇਸ ਤਕਨੀਕ ਨਾਲ ਆਪਰੇਸ਼ਨ ਦੁਰਘਟਨਾ ਤੋਂ 2-3 ਘੰਟੇ ਦੇ ਅੰਦਰ-ਅੰਦਰ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਮਰੀਜ਼ ਦੀ ਜਾਨ ਜਾ ਸਕਦੀ ਹੈ ਜਾਂ ਉਸਦਾ ਅੰਗ ਕੱਟਣਾ ਪੈ ਸਕਦਾ ਹੈ।ਅਮਨਦੀਪ ਹਸਪਤਾਲ ‘ਚ ਇਹ ਵਿਸ਼ੇਸ਼ ਤਕਨੀਕ ਅਤੇ 24 ਘੰਟੇ ਮਾਈਕ੍ਰੋ-ਵਸਕੁਲਰ ਸਰਜਰੀ ਕਰਨ ਵਾਲੇ ਡਾਕਟਰ ਉਪਲਬਧ ਹੋਣ ਕਰਕੇ ਹੁਣ ਤੱਕ ਬਹੁਤ ਸਾਰੇ ਮਰੀਜ਼ਾਂ ਦੇ ਅੰਗ ਤੇ ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।   

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply