Thursday, April 25, 2024

ਇਕਬਾਲ ਸੰਧੂ ਉਭਾ ਵਲੋਂ ਕੱਪੜੇ ’ਤੇ ਬਣਾਇਆ ਚਿੱਤਰ ਜਾਰੀ

ਭੀਖੀ/ਮਾਨਸਾ, 24 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ  ਰਮਦਿੱਤੇ ਵਾਲਾ ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ PUNJ2411201806ਇਕਬਾਲ ਸੰਧੂ ਉਭਾ ਵਲੋਂ ਕੱਪੜੇ ’ਤੇ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਜਾਰੀ ਕੀਤਾ।
      ਉਹਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਨੁੱਖਤਾ ਦੀ ਭਲਾਈ ਦੇ ਨਾਲ-ਨਾਲ ਵਾਤਾਵਰਣ ਪ੍ਰਤੀ ਵੀ ਜਾਗਰੂਕ ਕੀਤਾ।ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੇ ਸਾਨੂੰ ਧਰਤੀ, ਪਾਣੀ ਅਤੇ ਹਵਾ ਨੂੰ ਸਾਫ ਰੱਖਣ ਦੀ ਸਿੱਖਿਆ ਦਿੱਤੀ।ਅੱਜਕਲ ਇਹ ਤਿੰਨੇ ਚੀਜਾਂ ਹੀ ਪ੍ਰਦੂਸ਼ਿਤ ਹੋ ਗਈਆਂ ਹਨ, ਇਹ ਚਿੱਤਰ ਬਣਾਉਣ ਦਾ ਮਕਸਦ ਵਿਦਿਆਰਥੀਆਂ ਵਿੱਚ ਚਿੱਤਰ ਕਲਾ ਦੀ ਚਿਣਗ ਜਗਾਉਣੀ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਪ੍ਰੇਰਿਤ ਕਰਨਾ ਹੈ।
     ਇਸ ਸਬੰਧੀ ਸਕੂਲ ਮੁੱਖੀ ਗੁਰਚਰਨ ਸਿੰਘ, ਇਕਬਾਲ ਸੰਧੂ ਉਭਾ, ਅਮਨਦੀਪ ਸਿੰਘ, ਜੋਨੀ ਕੁਮਾਰ, ਸਿਮਰਜੀਤ ਕੌਰ, ਜਗਦੀਪ ਸਿੰਘ ਟੀਚਿੰਗ ਪ੍ਰੈਕਟਿਸ ਲਈ ਆਏ ਗੁਰਬਾਜ਼ ਸਿੰਘ, ਚੰਦਨ ਗੋਇਲ, ਨੈਨਸੀ ਗੋਇਲ, ਗਗਨਪ੍ਰੀਤ ਕੌਰ ਸਿਖਿਆਰਥੀ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply