Friday, April 19, 2024

ਸਭ ਬਿਮਾਰੀਆਂ ਦੀ ਦਵਾ ਹੈ ਪ੍ਰਹੇਜ਼ ਤੇ ਸੈਰ – ਸੁਖਮਿੰਦਰ ਸਿੰਘ

ਭੀਖੀ/ ਮਾਨਸਾ, 24 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ ਅਤੇ ਡੀ.ਸੀ ਮਾਨਸਾ PUNJ2411201808ਵਲੋਂ ਜਾਰੀ ਹੁਕਮਾਂ  ਅਤੇ ਡਾ. ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ ਦੀਆਂ ਅਗਵਾਈ ਤਹਿਤ ਪੋਸ਼ਣ ਅਭਿਆਨ ਤਹਿਤ ਨਹਿਰੂ ਕਾਲਜ ਮਾਨਸਾ ਵਿਖੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ।ਅਦਿਤਿਆ ਮਦਾਨ ਅਤੇ ਡਾ. ਬਲਜੀਤ ਕੌਰ ਨੋਡਲ ਅਫਸਰ ਦੀ ਦੇਖ-ਰੇਖ ਵਿੱਚ ਹੋਏ ਇਸ ਸੈਮੀਨਾਰ ਦੌਰਾਨਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਮਿੰਦਰ ਸਿੰਘ ਦੱਸਿਆ ਕਿ ਪਰਹੇਜ਼ ਤੇ ਸੈਰ ਸਭ ਬਿਮਾਰੀਆਂ ਦੀ ਦਵਾ ਹੈ।ਅਜੋਕੇ ਤੇਜ਼ ਤਰਾਰ ਵਿਗਿਆਨਕ ਯੁੱਗ ਵਿਚ ਜਦੋਂ ਵਾਤਾਵਰਨ ਪਲੀਤ ਹੋ ਗਿਆ ਹੋਵੇ, ਉਸ ਮੌਕੇ ਸਿਹਤ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ।ਉਨਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਜ਼ਿਆਦਾ ਚਰਬੀ ਅਤੇ ਹਾਈ ਕੋਲੈਸਟਰੋਲ ਵਾਲੇ ਭੋਜਨ ਦੇ ਸੇਵਨ ਕਰਨ ਵਾਲੇ ਲੋਕਾਂ ਵਿਚ ਪਾਇਆ ਜਾਂਦਾ ਹੈ, ਜਿਸ ਕਾਰਨ ਖ਼ੂਨ ਦਾ ਦਬਾਅ ਵਧ ਜਾਂਦਾ ਹੈ।ਅਜਿਹੀਆਂ ਬਿਮਾਰੀਆਂ ਦਾ ਮੁੱਖ ਕਾਰਨ ਇਨਸਾਨ ਦਾ ਰਹਿਣ-ਸਹਿਣ ਤੇ ਖੁਰਾਕ ਹੈ।ਕਸਰਤ ਬਿਲਕੁੱਲ ਨਾ ਕਰਨਾ ਵੀ ਸਰੀਰ ਵਿੱਚ ਬੀਮਾਰੀਆਂ ਪੈਦਾ ਹੋਣ ਦਾ ਕਾਰਣ ਹੈ।40 ਵਰ੍ਹਿਆਂ ਦੀ ਉਮਰ ਤੋਂ ਵਧ ਅਤੇ ਸਰੀਰਕ ਤੌਰ `ਤੇ ਕੰਮ ਨਾ ਕਰਨ ਵਾਲੇ ਲੋਕਾਂ ਨੂੰ ਚਰਬੀ ਰਹਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ।ਬਿਮਾਰੀ ਦੇ ਲੱਛਣਾਂ, ਪਛਾਣ ਤੇ ਇਲਾਜ ਬਾਰੇ ਵੀ ਉਨਾਂ ਨੇ ਜਾਗਰੂਕ ਕੀਤਾ।
ਪ੍ਰਿੰਸੀਪਲ ਡਾ. ਸੁਪਨਦੀਪ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ `ਚ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਹਾਈਪਰਟੈਨਸ਼ਨ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਅਤੇ ਚੈਕਅਪ ਜ਼ਿਲ੍ਹਾ ਹਸਪਤਾਲ ਵਿਚ ਮੁਫ਼ਤ ਕੀਤਾ ਜਾਂਦਾ ਹੈ, ਜੇਕਰ ਸਮੇਂ ਸਿਰ ਕੋਈ ਸੁਚੇਤ ਨਾ ਹੋਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।ਹਰਬੰਸ ਲਾਲ ਬੀ.ਈ.ਈ ਨੇ ਦੱਸਿਆ ਕਿ ਸਾਨੂੰ ਪੋਸ਼ਟਿਕ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।ਆਪਣੇ ਆਲੇ-ਦੁਆਲੇ ਦੀ ਸਫਾਈ ਦੇ ਨਾਲ-ਨਾਲ ਆਪਣੇ ਸ਼ਰੀਰ ਦੀ ਵੀ ਸਫਾਈ ਰੱਖਣੀ ਬੇਹੱਦ ਜ਼ਰੂਰੀ ਹੈ।ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੱਥਾਂ ਦੇ ਨੌਹਾਂ ਨੂੰ ਕੱਟ ਕੇ ਰੱਖਣ ਅਤੇ ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ `ਚ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣ। ਅਜਿਹਾ ਕਰਨ ਨਾਲ ਪੇਟ ਦੀ ਇੰਨਫੈਕਸ਼ਨ ਅਤੇ ਹੋਰਨਾ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
 ਇਸ ਮੌਕੇ ਪ੍ਰੋਫੈਸਰ ਰਜਨੀ, ਪ੍ਰੋਫੈਸਰ ਕੁਲਦੀਪ ਸਿੰਘ ਚੌਹਾਨ, ਪ੍ਰੋਫੈਸਰ ਅਬਿਨਾਸ਼, ਪ੍ਰੋਫੈਸਰ ਸੀਮਾ ਵੀ ਹਾਜ਼ਰ ਰਹੇ, ਜਦਕਿ  ਜਿਲਾ ਐਪੀਡਿਮੋਲਜਿਸਟ ਸੰਤੇਸ਼ ਭਾਰਤੀ, ਸਿਹਤ ਸੁਪਰਵਾਈਜ਼ਰ ਰਾਮ ਕੁਮਾਰ, ਅਸ਼ਵਨੀ ਕੁਮਾਰ, ਸਹਾਇਕ ਯੁਨਿਟ ਅਫਸਰ ਦਰਸ਼ਨ ਭੰਮਾ ਨੇ ਵਿਸ਼ੇਸ਼ ਸਹਿਯੋਗ ਦਿਤਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply