Thursday, March 28, 2024

ਸੰਸਾਰ ਜੰਗ ਪਹਿਲੀ ਤੇ ਦੂਜੀ `ਚ ਸ਼ਮੂਲੀਅਤ ਕਰਨ ਵਾਲੇ ਸਿੱਖ ਫੌਜੀਆਂ ਦੀ ਯਾਦ `ਚ ਸਮਾਗਮ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਵਿਸ਼ਵ ਯੁੱਧ ਪਹਿਲਾ ਤੇ ਦੂਜਾ ਸ਼ਹੀਦ ਵੈਲਫੇਅਰ ਸੁਸਾਇਟੀ ਸੁਲਤਾਨਵਿੰਡ ਪਿੰਡ ਵੱਲੋਂ ਇਹਨਾਂ PUNJ2411201811ਸੰਸਾਰ ਜੰਗਾਂ ਵਿੱਚ ਬਹਾਦਰੀ ਨਾਲ ਲੜ ਕੇ ਸ਼ਹੀਦ ਹੋਏ ਅਤੇ ਲੜਾਈਆਂ ਵਿੱਚ ਸ਼ਾਮਲ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਚੇਅਰਮੈਨ ਤੇ ਸੁਸਾਇਟੀ ਚੇਅਰਮੈਨ ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼ਰੋਮਣੀ ਕਮੇਟੀ ਦੀ ਅਗਵਾਈ `ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸੰਸਾਰ ਜੰਗ ਪਹਿਲੀ ਦੂਜੀ ਹਿਸਟੌਰੀਅਨ ਭੁਪਿੰਦਰ ਸਿੰਘ ਹਾਲੈਂਡ, ਕਰਮਜੀਤ ਸਿੰਘ ਯੂ.ਐਸ.ਏ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
    ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਉਪਰੰਤ ਪਹਿਲੀ ਅਤੇ ਦੂਜੀ ਸੰਸਾਰ ਜੰਗ `ਚ ਸੁਲਤਾਨਵਿੰਡ ਦੇ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਹੀਦ ਸੰਤਾ ਸਿੰਘ ਸਪੁੱਤਰ ਰਾਮ ਸਿੰਘ ਮਾਹਲ, ਧੰਨਾ ਸਿੰਘ ਸਪੁੱਤਰ ਨਰੈਣ ਸਿੰਘ ਮਾਹਲ ਪਰਿਵਾਰ, ਝੰਡਾ ਸਿੰਘ ਪੁੱਤਰ ਮਿਲਖਾ ਸਿੰਘ ਪੱਤੀ ਸ਼ਾਹੂ ਤੇ ਬੰਤਾ ਸਿੰਘ ਪੁੱਤਰ ਰਾਮ ਸਿੰਘ ਮਾਹਲ ਸੁਲਤਾਨਵਿੰਡ ਦੇ ਪਰਿਵਾਰ ਸ਼ਾਮਲ ਸਨ।
    ਇਸ ਉਪਰੰਤ ਸਮੂਹ ਸ਼ਖਸ਼ੀਅਤਾਂ ਤੇ ਇਲਾਕਾ ਵਾਸੀ ਸੰਗਤਾਂ ਪਿੰਡ ਸੁਲਤਾਨਵਿੰਡ ਦੀ ਪੁਰਾਣੀ ਪੁਲਿਸ ਚੌਕੀ ਦੇ ਗੇਟ `ਤੇ ਲੱਗੀ ਯਾਦਗਾਰੀ ਸਿਲ ਵਾਲੇ ਸਥਾਨ `ਤੇ ਪਹੁੰਚੀਆਂ।ਜਿਥੇ ਉਨਾਂ ਵਲੋਂ ਪਿੰਡ ਸੁਲਤਾਨਵਿੰਡ ਦੇ ਸ਼ਹੀਦ ਸੰਤਾ ਸਿੰਘ ਸਪੁੱਤਰ ਰਾਮ ਸਿੰਘ ਮਾਹਲ ਸਮੇਤ 8 ਹੋਰ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਜੰਗਾਂ ਵਿੱਚ ਹਿੱਸਾ ਲੈਣ ਵਾਲੇ ਸਮੂਹ ਫੌਜੀਆਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਕਮੇਟੀ ਪ੍ਰਧਾਨ ਗੁਰਿੰਦਰ ਸਿੰਘ ਤੇ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਮਾਹਲ, ਹਰਬੰਸ ਸਿੰਘ ਮਾਹਲ, ਜਰਮਨਜੀਤ ਸਿੰਘ ਸੁਲਤਾਨਵਿੰਡ, ਮਾਸਟਰ ਨਵਤੇਜ ਸਿੰਘ, ਮਾਸਟਰ ਸੰਤੋਖ ਸਿੰਘ, ਬ੍ਰਿਗੇਡੀਅਰ ਗੁਰਿੰਦਰਜੀਤ ਸਿੰਘ, ਮਿਲਾਪ ਸਿੰਘ ਡਾਇਰੈਕਟਰ, ਕਰਨਲ ਪਰਮਿੰਦਰ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਮਾਹਲ, ਨੰਬਰਦਾਰ ਜੋਗਾ ਸਿੰਘ, ਕਰਨਲ ਗੁਰਬਿੰਦਰ ਸਿੰਘ, ਨੰਬਰਦਾਰ ਜਸਬੀਰ ਸਿੰਘ, ਜਗੀਰ ਸਿੰਘ ਤੇ ਗੁਰਮੇਜ ਸਿੰਘ ਬੱਬੀ ਸਾਬਕਾ ਕੌਂਸਲਰ, ਨੰਬਰਦਾਰ ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਮਰਪਾਲ ਸਿੰਘ, ਠੇਕੇਦਾਰ ਜਤਿੰਦਰਬੀਰ ਸਿੰਘ ਠੇਕੇਦਾਰ, ਬਲਰਾਜ ਸਿੰਘ ਬੱਲਾ, ਮਾਸਟਰ ਹਰਪ੍ਰੀਤ ਸਿੰਘ ਬੱਟੀ ਬਟਾਲਾ, ਜਿੰਮੀ ਰੰਧਾਵਾ ਸਰਪੰਚ, ਮੁਖਤਿਆਰ ਸਿੰਘ ਖਾਲਸਾ ਅਤੇ ਪਿੰਡ ਵਾਸੀ ਸੰਗਤਾਂ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply