Friday, April 19, 2024

ਵੈਸ਼ੋ ਮਾਰਸ਼ਲ ਆਰਟ ਪ੍ਰਮੋਟਰ ਸਵਰਗੀ ਵਰਿੰਦਰ ਬਾਵਾ ਦੀ ਪਹਿਲੀ ਬਰਸੀ ਮਨਾਈ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਸੰਧੂ) – ਡੀ.ਏ.ਵੀ ਸਕੂਲ ਹਾਥੀ ਗੇਟ ਵਿਖੇ 64ਵੀਂ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਵਲੋਂ ਵੈਸ਼ੋ ਮਾਰਸ਼ਲ ਆਰਟ ਦੇ PUNJ2511201802ਟੂਰਨਾਮੈਂਟ ਕਰਵਾਏ ਗਏ।ਪ੍ਰੋਗਰਾਮ ਦੇ ਦੌਰਾਨ ਵੈਸ਼ੋ ਮਾਰਸ਼ਲ ਆਰਟ ਨੂੰ ਅੰਮ੍ਰਿਤਸਰ ਦੇ ਵਿੱਚ ਲਿਆਉਣ ਵਾਲੇ ਸੰਸਥਾ ਦੇ ਫਾਊਂਡਰ ਸਵਰਗਵਾਸੀ ਵਰਿੰਦਰ ਬਾਵਾ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਸਾਰੇ ਮੈਂਬਰਾਂ ਤੇ ਸਕੂਲ ਦੇ ਬੱਚਿਆਂ ਤੇ ਖਿਡਾਰੀਆਂ ਵੱਲੋਂ 1 ਮਿੰਟ ਦਾ ਮੋਨ ਧਾਰਨ ਕੀਤਾ ਗਿਆ।
    ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਦੇ ਵਾਈਸ ਪ੍ਰਧਾਨ ਸੰਜੇ ਮਹਾਜਨ ਨੇ ਬੋਲਦੇ ਹੋਏ ਦੱਸਿਆ ਕਿ ਟੂਰਨਾਮੈਂਟ `ਚ ਬੱਚਿਆਂ ਨੇ ਵਧੀਆ ਤਰੀਕੇ ਨਾਲ ਇਸ ਖੇਡ ਦਾ ਨਾਂ ਵੱਡੇ ਪੱਧਰ `ਤੇ ਰੋਸ਼ਨ ਕੀਤਾ ਹੈ।ਵਿਸ਼ੇਸ਼ ਤੋਰ `ਤੇ ਪਹੁੰਚੇ ਮਦਨ ਲਾਲ ਮਹਾਜਨ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਆਪਣੀ ਰੂਚੀ ਰੱਖਣੀ ਚਾਹੀਦੀ ਹੈ।ਮਹਿਮਾਨਾਂ ਵਲੋਂ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ।
 ਇਸ ਮੌਕੇ ਡੀ.ਏ.ਵੀ ਸਕੂਲ ਹਾਥੀ ਗੇਟ ਦੇ ਪ੍ਰਿੰਸੀਪਲ ਅਜੇ ਬੇਰੀ, ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਅੰਮ੍ਰਿਤਸਰ ਦੀ ਸੈਕਟਰੀ ਵਰਸ਼ਾ ਬਾਵਾ ਕੋਚ ਨਿਸ਼ਾਤ, ਸੰਦੀਪ ਕੁਮਾਰ, ਵਿਜੈ ਕੁਮਾਰ, ਅਸ਼ੀਸ਼ ਕੁਮਾਰ, ਦਾਨਿਸ਼ ਬਾਵਾ, ਰੋਹਿਨ ਕੁਮਾਰ ਆਦਿ ਮੌਜੂਦ ਸਨ।   

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply