Thursday, April 25, 2024

ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਦੀ ਚੋਣ ਸਬੰਧੀ ਨਿਰਮਲ ਸਿੰਘ ਦੀ ਟੀਮ ਵਲੋਂ ਰਣਨੀਤਿਕ ਵਿਚਾਰਾਂ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਜਨਰਲ ਚੋਣ ਲਈ ਪ੍ਰਧਾਨਗੀ ਉਮੀਦਵਾਰ ਨਿਰਮਲ PUNJ2511201807ਸਿੰਘ ਠੇਕੇਦਾਰ ਅਤੇ ਸਾਥੀਆਂ ਵਲੋਂ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਦੀ ਅਗਵਾਈ ’ਚ ਦੀਵਾਨ ਦੇ 6 ਦਰਜਨ ਤੋ ਵੱਧ ਸਥਾਨਕ ਮੈਬਰਾਂ ਨੇ ਮੀਟਿੰਗ ਕਰਦਿਆਂ ਨਿਰਮਲ ਸਿੰਘ ਦੀ ਟੀਮ ਨੂੰ ਭਾਰੀ ਬਹੂਮਤ ਨਾਲ ਜਿਤਾਉਣ ਲਈ ਵਿਚਾਰਾਂ ਕੀਤੀਆਂ।
ਆਨਰੇਰੀ ਸਕੱਤਰ ਲਈ ਉਮੀਦਵਾਰ ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ ਦੇ ਗ੍ਰਹਿ ਮੀਟਿੰਗ ਨੂੰ ਸੰਬੋਧਂ ਕਰਦਿਆਂ ਨਿਰਮਲ ਸਿੰਘ ਨੇ ਪੂਰੀ ਟੀਮ ਨੂੰ ਕਾਮਯਾਬ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੰਸਥਾ ਨੂੰ ਮੁੜ ਲੀਹਾਂ ’ਤੇ ਪਾਉਣ ਲਈ ਹਰ ਚੁਨੌਤੀ ਦਾ ਸਾਹਮਣਾ ਦ੍ਰਿੜਤਾ ਨਾਲ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਸੰਸਥਾ ’ਚ ਬੀਤੇ ਦੌਰਾਨ ਜੋ ਦੁਰਵਿਵਹਾਰ ਹੋਇਆ, ਉਸ ਨੂੰ ਬਿਆਨ ਕਰਦਿਆਂ ਰੂਹ ਕੰਬ ਉਠਦੀ ਹੈ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਚੱਢਾ ਰਾਹੀਂ ਦੀਵਾਨ ’ਚ ਆਈਆਂ ਇਖਲਾਕੀ ਨਿਵਾਣਾਂ ਕਾਰਨ ਦੀਵਾਨ ਦੇ ਮੈਬਰਾਂ ਅਤੇ ਕੌਮ ਨੂੰ ਨਮੋਸ਼ੀ ਸਹਿਣੀ ਪਈ।ਉਹਨਾਂ ਕਿਹਾ ਕਿ ਦੀਵਾਨ ’ਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਜਾਣਗੇ। 80 ਫੀਸਦੀ ਨੰਬਰ ਨਾਲ ਪਾਸ ਹੋਣ ਵਾਲੇ 5000 ਗੁਰਸਿੱਖ ਵਿਦਿਆਰਥੀਆਂ ਨੂੰ ਮੁਫਤ ਸਿਖਿਆ ਦੇਣ, ਕਿਤਾਬਾਂ ਦੀ ਵਿਕਰੀ ’ਚ 60 ਫੀਸਦੀ ਅਤੇ ਵਰਦੀਆਂ ਦੀ ਵਿਕਰੀ ’ਚ 30 ਫੀਸਦੀ ਕੀਮਤਾਂ ’ਚ ਕਟੌਤੀ ਕੀਤੀ ਜਾਵੇਗੀ।ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਲੁਧਿਆਣਾ,ਚਲੰਧਰ, ਦਿੱਲੀ, ਮੰੁਬਈ, ਕਾਨਪੁਰ ਅਤੇ ਚੰਡੀਗੜ ਦੇ ਮੈਬਰਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ।
ਇਸ ਮੌਕੇ ਦੀਵਾਨ ਦੇ ਸਥਾਨਕ ਮੈਬਰਾਂ ’ਚੋਂ ਡਾ: ਜਸਵਿੰਦਰ ਸਿੰਘ ਢਿੱਲੋਂ ਵੀ.ਸੀ, ਪ੍ਰੋ: ਸੂਬਾ ਸਿੰਘ, ਜਸਪਾਲ ਸਿੰਘ ਢਿੱਲੋਂ, ਰਜਿੰਦਰ ਸਿੰਘ ਮਰਵਾਹਾ, ਡਾ: ਸੁਖਵਿੰਦਰ ਸਿੰਘ ਵਾਲੀਆ, ਡਾ: ਤਰਵਿੰਦਰ ਸਿੰਘ ਮਾਨੋਚਾਹਲ, ਉਮਰਾਓ ਸਿੰਘ ਢਿੱਲੋਂ, ਵਰਿਆਮ ਸਿੰਘ, ਉਪਕਾਰ ਸਿੰਘ ਛਾਬੜ, ਮਨਜੀਤ ਸਿੰਘ ਢਿੱਲੋਂ ਤਰਨ ਤਾਰਨ, ਹਰਪ੍ਰੀਤ ਸਿੰਘ ਕੋਹਲੀ, ਜਤਿੰਦਰ ਸਿੰਘ ਭਾਟੀਆ, ਜੋਗਿੰਦਰ ਸਿੰਘ ਪੁਤਲੀਘਰ, ਰਬਿੰਦਰ ਸਿੰਘ ਰੋਬਿਨ, ਹਰਜੋਤ ਸਿੰਘ, ਪ੍ਰਿੰੰਸ ਸੁਖਜਿੰਦਰ ਸਿੰਘ, ਅਜੈਬ ਸਿੰਘ, ਅਜੀਤ ਸਿੰਘ ਬਸਰਾ, ਅਮਰਜੀਤ ਕੌਰ ਸੋਹੀ, ਅਮਰਜੀਤ ਸਿੰਘ ਪਗੜੀ ਹਾਊਸ, ਡਾ: ਅਮਰਜੀਤ ਸਿੰਘ ਨਾਗਪਾਲ, ਅਤਰ ਸਿੰਘ ਚਾਵਲਾ, ਅਵਤਾਰ ਸਿੰਘ, ਗੁਰਬਿੰਦਰ ਸਿੰਘ, ਗੁਰਿੰਦਰ ਸਿੰਘ ਢੀਗਰਾ, ਪ੍ਰੋ: ਹਰੀ ਸਿੰਘ, ਜਗਦੀਪ ਸਿੰਘ ਨਰੂਲਾ, ਜੋਗਿੰਦਰ ਸਿੰਘ ਕੋਹਲੀ, ਗੁਰਿੰਦਰ ਸਿੰਘ ਘਿਓਵਾਲੇ, ਮਨਮੋਹਨ ਸਿੰਘ ਮਜੀਠਾ ਰੋਡ, ਮੋਹਨਜੀਤ ਸਿੰਘ ਭਲਾ, ਨਿਰੰਜਨ ਸਿੰਘ, ਨਰੋਤਮ ਸਿੰਘ, ਨਵਤੇਜ ਸਿੰਘ ਨਾਰੰਗ, ਰਬਿੰਦਰ ਸਿੰਘ ਭਲਾ, ਰਮਿੰਦਰ ਕੌਰ, ਰਬਿੰਦਰ ਸਿੰਘ ਚੋਪੜਾ, ਸਰਬਜੀਤ ਸਿੰਘ ਹੋਲੀ ਸਿਟੀ, ਸਰਬਜੀਤ ਸਿੰਘ, ਸਵਰਨ ਸਿੰਘ, ਸੁਰਿੰਦਰਪਾਲ ਕੌਰ ਢਿੱਲੋਂ, ਸੁਰਜੀਤ ਸਿੰਘ ਹੋਲੀ ਸਿੱਟੀ, ਗੁਰਿੰਦਰ ਸਿੰਘ ਤਰਨ ਤਾਰਨ, ਰਣਦੀਪ ਸਿੰਘ ਤਰਨ ਤਾਰਨ, ਭਗਵੰਤਪਾਲ ਸਿੰਘ ਸਚਰ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply