Saturday, April 20, 2024

ਕਿਸੇ ਅਣਹੋਣੀ ਨੂੰ ਸੱਦਾ ਦੇ ਰਹੇ ਨੇ ਅਵਾਰਾ ਪਸ਼ੂ – ਮੱਖਣ ਤਾਇਲ

ਧੂਰੀ, 27 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਵਾਰਾ ਪਸ਼ਆਂ ਦੀ ਵਧ ਰਹੀ ਗਿਣਤੀ ਸ਼ਹਿਰ ਅਤੇ ਮੁਹੱਲਾ ਨਿਵਾਸੀਆਂ ਲਈ ਸਿਰ ਦਰਦੀ ਬਣਦੀ ਜਾ ਰਹੀ ਹੈ।ਇਨ੍ਹਾਂ ਅਵਾਰਾ ਪਸ਼ੂਆ ਦੇ ਕਾਰਨ ਨਿੱਤ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ, ਪਰ ਪ੍ਰਸ਼ਾਸਨ ਇਸ ਸਭ ਤੋਂ ਬੇਖਬਰ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਮੱਖਣ ਤਾਇਲ ਨੇ ਦੱਸਿਆ ਕਿ ਹੁਣ ਤਾਂ ਛੋਟੇ ਬੱਚਿਆ ਦਾ ਗਲੀਆਂ ਮੁਹੱਲਿਆਂ ਵਿੱਚ ਖੇਡਣਾ ਵੀ ਇਨ੍ਹਾਂ ਅਵਾਰਾ ਪਸ਼ਆਂ ਦੇ ਕਾਰਨ ਬੰਦ ਹੋਇਆ ਪਿਆ ਹੈ, ਕਿਉਂਕਿ ਅਵਾਰਾ ਪਸ਼ੂਆ ਦੇ ਬਣੇ ਫਿਰਦੇ ਝੁੰਡਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ  ਹੋਇਆ ਹੈ।ਲੋਕਾਂ ਵਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਇਨ੍ਹਾਂ ਆਵਾਰਾ ਪਸ਼ੂਆ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂਕਿ ਹੋਣ ਵਾਲੇ ਹਾਦਸਿਆ ਨੂੰ ਰੋਕਿਆ ਜਾ ਸਕੇ । 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply