Friday, March 29, 2024

ਯੂੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 1992 ਤੋਂ ਪੈਂਡਿੰਗ ਮੈਡਲ ਪ੍ਰਾਪਤ ਕਰਨ ਦਾ ਮੌਕਾ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ ਸਾਲ-1992 ਤੋਂ ਸਾਲ-2017 ਦੋਰਾਨ ਜੋ ਪ੍ਰੀਖਿਆਰਥੀ ਮੈਡਲ ਲੈਣ ਲਈ ਯੋਗ ਸਨ, ਉਹਨਾਂ ਵਿਚੋਂ ਕੁੱਝ ਪ੍ਰੀਖਿਆਰਥੀ ਕਾਨਵੋਕੇਸ਼ਨ ਵਿੱਚ ਸ਼ਾਮਲ ਨਹੀਂ ਹੋਏ ਜਿਸ ਕਰਕੇ ਉਹਨਾਂ ਦੇ ਮੈਡਲ ਯੂਨੀਵਰਸਿਟੀ ਕੋਲ ਪੈਂਡਿੰਗ ਪਏ ਹਨ, ਜਿਸ ਦੀ ਲਿਸਟ ਯੂਨੀਵਰਸਿਟੀ ਵੈਬਸਾਈਟ `ਤੇ ਅਪਲੋਡ ਕੀਤੀ ਗਈ ਹੈ।
ਇਹਨਾਂ ਸਾਰੇ ਪ੍ਰੀਖਿਆਰਥੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮੈਡਲ ਇਕ ਮਹੀਨੇ ਦੇ ਅੰਦਰ-2 ਸਹਾਇਕ ਰਜਿਸਟਰਾਰ (ਜਨਰਲ) ਦੇ ਦਫਤਰ ਤੋਂ ਆਪਣੀ ਐਪਲੀਕੇਸ਼ਨ ਸਮੇਤ ਪਰੂਫ ਜਮ੍ਹਾਂ ਕਰਵਾ ਕੇ ਪ੍ਰਾਪਤ ਕਰ ਸਕਦੇ ਹਨ। ਜੇਕਰ ਕੋਈ ਵਿਦਿਆਰਥੀ ਇਕ ਮਹੀਨੇ ਦੇ ਅੰਦਰ-ਅੰਦਰ ਆਪਣਾ ਮੈਡਲ ਲੈਣ ਲਈ ਸੰਪਰਕ ਨਹੀਂ ਕਰਦਾ ਤਾਂ ਇਹਨਾਂ ਪੈਂਡਿੰਗ ਪਏ ਮੈਡਲਾਂ ਨੂੰ ਅਗਲੀ ਕਾਨਵੋਕੇਸ਼ਨ ਵਿੱਚ ਮੁੜ ਵਰਤੋ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਅਦ ਵਿਚ ਕੋਈ ਵੀ ਸਬੰਧਤ ਵਿਦਿਆਰਥੀ ਇਹਨਾਂ ਮੈਡਲਾਂ ਨੂੰ ਪ੍ਰਾਪਤ ਕਰਨ ਦਾ ਕਲੇਮ ਨਹੀਂ ਕਰ ਸਕੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply