Friday, March 29, 2024

ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਦਾ ਜਲ ਪੱਧਰ 2ਫੀਸਦ ਘਟਿਆ

ਜਲੰਧਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਸਮਾਪਤ ਹੋਏ ਇਸ ਹਫ਼ਤੇ ਦੌਰਾਨ ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿੱਚ 98.353 ਬੀ.ਸੀ.ਐਮ (ਅਰਬ ਘਣ ਮੀਟਰ) ਜਲ ਭੰਡਾਰ ਹੋਇਆ।ਇਹ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 61% ਹੈ। 22 ਨਵੰਬਰ, 2018 ਨੂੰ ਸਮਾਪਤ ਹਫ਼ਤੇ ਵਿੱਚ ਜਲ ਭੰਡਾਰ 63% ਸੀ।29 ਨਵੰਬਰਨੂੰ ਸਮਾਪਤ ਹਫ਼ਤੇ ਵਿੱਚ ਇਹ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕੁੱਲ ਭੰਡਾਰਨ ਦਾ 99% ਅਤੇ ਪਿਛਲੇ 10 ਸਾਲ ਦੇ ਔਸਤ ਜਲ ਭੰਡਾਰਨ ਦਾ 95% ਹੈ।
ਇਨ੍ਹਾਂ 91 ਜਲ ਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ 161.993 ਬੀਸੀਐਮ ਹੈ, ਜੋ ਸਮੁੱਚੇ ਤੌਰ ‘ਤੇ ਦੇਸ਼ ਦੀ ਅਨੁਮਾਨਤ ਕੁੱਲ ਜਲ ਭੰਡਾਰਨ ਸਮਰੱਥਾ 257.812 ਬੀਸੀਐਮ ਦਾ ਲਗਭਗ 63% ਹੈ।ਇਨ੍ਹਾਂ 91 ਜਲ ਭੰਡਾਰਾਂ ਵਿਚੋਂ 37 ਜਲ ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਤੋਂ ਵੱਧ ਦੀ ਸਥਾਪਤ ਸਮਰੱਥਾ ਨਾਲ ਪਣ-ਬਿਜਲੀ ਲਾਭ ਦਿੰਦੇ ਹਨ।
ਉਤਰੀ ਖੇਤਰ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਆਉਂਦੇ ਹਨ।ਇਸ ਖੇਤਰ ਵਿੱਚ 18.01 ਬੀ.ਸੀ.ਐਮ ਦੀ ਕੁੱਲ ਭੰਡਾਰਨ ਸਮਰੱਥਾ ਵਾਲੇ 6 ਜਲ ਭੰਡਾਰ ਹਨ, ਜੋ ਸੈਂਟਰਲ ਵਾਟਰ ਕਮਿਸ਼ਨ (ਸੀ.ਡਬਲਿਊ.ਸੀ) ਦੀ ਨਿਗਰਾਨੀ ਵਿੱਚ ਹਨ।ਇਨ੍ਹਾਂ ਜਲ ਭੰਡਾਰਾਂ ਵਿੱਚ ਕੁੱਲ ਉਪਲੱਬਧ ਭੰਡਾਰਨ 14.36ਬੀਸੀਐਮ ਹੈ, ਜੋ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਦਾ 80% ਸੀ। ਪਿਛਲੇ ਸਾਲ ਇਸੇ ਮਿਆਦ ਵਿੱਚ ਭੰਡਾਰਨ 66% ਸੀ।ਪਿਛਲੇ 10 ਸਾਲ ਦਾ ਔਸਤ ਭੰਡਾਰਨ ਇਸੇ ਮਿਆਦ ਵਿੱਚ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱੱਥਾ ਦਾ 68% ਸੀ।ਇਸੇ ਤਰ੍ਹਾਂ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਚਾਲੂ ਸਾਲ ਵਿੱਚ ਭੰਡਾਰਨ ਵੱਧ ਹੈ ਅਤੇ ਇਹ ਪਿਛਲੇ 10 ਸਾਲ ਦੀ ਇਸੇ ਮਿਆਦ ਦੌਰਾਨ ਰਹੇ ਔਸਤ ਭੰਡਾਰਨ ਤੋਂ ਵੀ ਬਿਹਤਰ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply