Saturday, April 20, 2024

ਐਨ.ਸੀ.ਸੀ ਕੈਡਿਟਾਂ ਨੇ ਲੋੜਵੰਦ ਮਰੀਜ਼ਾਂ ਦੀ ਕੀਤੀ ਸੇਵਾ

ਸਮਰਾਲਾ, 1 ਦਸੰਬਰ (ਪੰਜਾਬ ਪੋਸਟ- ਕੰਗ) – ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਡਿਫੈਂਸ ਵੱਲੋਂ ਈ.ਸੀ.ਐਚ.ਐਸ ਪਾਲੀਕਲੀਨਿਕਸ ਵਿਖੇ ਮੈਡੀਕਲ ਇਲਾਜ਼ PPN0112201826ਕਰਵਾਉਣ ਲਈ ਆਉਣ ਵਾਲੇ ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਮਰੀਜ਼ਾਂ ਦੀ ਨਿੱਜੀ ਦੇਖਭਾਲ, ਭਲਾਈ ਅਤੇ ਸੇਵਾ ਲਈ ‘‘ਪ੍ਰੋਜੈਕਟ ਸਪਰਸ਼’’ ਸ਼ੁਰੂ ਕੀਤਾ ਹੋਇਆ ਹੈ।ਓ.ਸੀ ਕਰਨਲ ਐਸ.ਕੇ ਰਾਏ. (ਰਿਟਾ:) ਅਤੇ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ‘‘ਪ੍ਰੋਜੈਕਟ ਸਪਰਸ਼’’ ਭਲਾਈ ਸਕੀਮ ਤਹਿਤ 19ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਦੇ ਐਨ.ਸੀ.ਸੀ ਕੈਡਿਟਾਂ ਵਲੋਂ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਈ.ਸੀ.ਐਚ.ਐਸ ਪਾਲੀਕਲੀਨਿਕ ਸਮਰਾਲਾ ਵਿਖੇ ਲੋੜਵੰਦ ਮਰੀਜ਼ਾਂ ਦੀ ਨਿੱਜੀ ਦੇਖਭਾਲ, ਭਲਾਈ ਅਤੇ ਸੇਵਾ ਕਰਦੇ ਹੋਏ ਉਨ੍ਹਾਂ ਦਾ ਆਸ਼ੀਰਵਾਦ ਲਿਆ ਗਿਆ। ਕੈਡਿਟਾਂ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਗਾਈਡ ਕਰਨਾ, ਰਜਿਸਟ੍ਰੇਸ਼ਨ ਕਰਵਾਉਣਾ, ਦਵਾਈ ਬਾਰੇ ਸਮਝਾਉਣਾ, ਵੀਲ ਚੇਅਰ ਦੀ ਵਰਤੋਂ ਕਰਦੇ ਹੋਏ, ਵੱਖ-ਵੱਖ ਡਾਕਟਰਾਂ ਕੋਲੋਂ ਮਰੀਜ਼ਾਂ ਦਾ ਚੈਕਅੱਪ ਕਰਵਾਉਣਾ ਆਦਿ ਭਲਾਈ ਦੇ ਕੰਮ ਕੀਤੇ ਗਏ।ਇਲਾਕਾ ਨਿਵਾਸੀਆਂ ਵਲੋਂ ਇਸ ਭਲਾਈ ਦੇ ਕੰਮ ਲਈ ਐਨ.ਸੀ.ਸੀ ਕੈਡਿਟਾਂ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਸ਼ਲਾਘਾ ਵੀ ਕੀਤੀ ਗਈ।
 ਇਸ ਮੌਕੇ ਕਰਨਲ ਐਸ.ਕੇ ਰਾਏ (ਰਿਟਾ:), ਮੈਡੀਕਲ ਅਫ਼ਸਰ ਡਾ. ਏ.ਕੇ ਹਾਂਡਾ, ਡਾ. ਕਵਿਤਾ ਸ਼ਰਮਾ, ਡਾ. ਮਹਿਕ ਅਗਰਵਾਲ, ਸੂਬੇਦਾਰ ਮੇਜਰ ਆਰ.ਕੇ ਸ਼ਰਮਾ (ਰਿਟਾ:), ਫਾਰਮਾਸਿਸਟ ਰਜਨੀ ਚੋਪੜਾ, ਨਵਜੀਤ ਕੌਰ, ਨਾਇਕ ਰੂਪ ਚੰਦ (ਰਿਟਾ:), ਅਨੁਰਾਧਾ ਕੁਮਾਰੀ ਠਾਕੁਰ, ਸੁਖਵਿੰਦਰ ਕੌਰ, ਹੌਲਦਾਰ ਜੋਰਾ ਸਿੰਘ (ਰਿਟਾ:), ਨਾਇਕ ਜਗਰੂਪ ਸਿੰਘ (ਰਿਟਾ:), ਅਤੇ ਹਰਜੀਤ ਕੌਰ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply