Tuesday, April 16, 2024

ਯਾਦਗਾਰੀ ਰਿਹਾ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਕਿੰਡਰਗਰਾਟਨ ਦਾ ਸਾਲਾਨਾ ਸਮਾਗਮ

PPN0312201808ਜੰਡਿਆਲਾ ਗੁਰੂ, 3 ਦਸੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਕਿੰਡਰਗਰਾਟਨ ਦਾ ਸਾਲਾਨਾ ਸਮਾਗਮ ਮਨਾਇਆ ਗਿਆ।ਫੰਕਸ਼ਨ ਵਿੱਚ ਕਿੰਡਰਗਰਾਟਨ ਦੇ ਛੋਟੇ-ਛੋਟੇ ਬੱਚਿਆਂ ਨੇ ਬਹੁਤ ਵਧੀਆ ਪ੍ਰਫੋਰਮਨੈਂਸ ਦੇ ਕੇ ਸਭ ਦਾ ਮਨ ਮੋਹ ਲਿਆ।ਫੰਕਸ਼ਨ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਨਾਲ ਕੀਤੀ ਗਈ।ਛੋਟੇ-ਛੋਟੇ ਬੱਚਿਆਂ ਨੇ “ਸੰਤਾਂ ਕੇ ਕਾਰਜ ਆਪ ਖਲੋਆ” ਸ਼ਬਦ ਬਹੁਤ ਸੁੰਦਰ ਤਰੀਕੇ ਨਾਲ ਗਾ ਕੇ ਸਮਾਗਮ ਦੀ ਸ਼ੁਰਆਤ ਕੀਤੀ।ਉਸ ਤੋ ਬਾਅਦ ਵੈਲਕੰਮ ਗੀਤ “ਵੰਦਨਾ” ਤੇ ਕੀਤੀ ਗਈ ਡਾਂਸ ਪ੍ਰਫੋਰਮੈਂਸ ਨੇ ਸਭ ਦਾ ਮਨ ਮੋਹ ਲਿਆ।ਸਮਾਗਮ  ਵਿੱਚ ਇੱਕ ਤੋ ਇੱਕ ਵੱਧ ਕੇ ਬੱਚਿਆਂ ਨੇ ਵੱਖ-ਵੱਖ ਡਾਂਸ ਆਈਟਮ ਪੇਸ਼ ਕਰਕੇ ਖੂਬ ਰੰਗ ਬੰਨਿਆ। ਪਲੇਅਪੈਨ ਦੇ ਛੋਟੇ-ਛੋਟੇ ਬੱਚਿਆਂ ਨੇ ਕਾਰਟੂਨ ਗਾਣੇ ਤੇ ਅਜਿਹਾ ਡਾਂਸ ਪੇਸ਼ ਕੀਤਾ ਕਿ ਸਾਰਾ ਪੰਡਾਲ ਤਾੜੀਆਂ ਦੀ ਆਵਾਜ ਨਾਲ ਗੂੰਜ ਉਠਿਆ।ਬੱਚਿਆਂ ਨੇ “ਦਿਲ ਗਾਰਟਨ ਗਾਰਟਨ ਹੋ ਗਿਆ”,ਵੈਸਟਨ ਡਾਸ਼,ਜੰਕ ਫੂਡ ਨਾ ਖਾਣ ਦੀ ਪ੍ਰੇਰਣਾ ਦਿੰਦਾ ਡਾਂਸ, ਕੋਰਿਉਗਰਾਫੀ ਅਤੇ ਸਾਰੀਆਂ ਆਈਟਮਾਂ ਵਿੱਚ ਬੱਚਿਆਂ ਨੇ ਬਹੁਤ ਵਧੀਆ ਪ੍ਰਫੋਰਮੈਂਸ ਦਿੱਤੀ।ਬੱਚਿਆਂ ਨੇ ਆਪਣੇ ਡਾਂਸ ਰਾਹੀ ਸਵੱਛ ਭਾਰਤ ਅਭਿਆਨ ਮੁਹਿੰਮ ਨੂੰ ਵੀ ਹੁੰਗਾਰਾ ਦਿੱਤਾ।ਬੱਚਿਆਂ ਨੇ ਆਪਣੇ ਡਾਂਸ ਰਾਹੀ ਭਾਰਤ ਨੂੰ ਸਵੱਛ ਬਣਾਉਣ ਦਾ ਸੁਨੇਹਾ ਦਿੱਤਾ।ਬੱਚਿਆਂ ਵਲੋ ਵਾਤਾਵਰਣ ਨੂੰ ਬਚਾਉਦੀ ਆਈਟਮ “ਮਾਇਮ” ਅਤੇ ਜੰਗਲ ਡਾਂਸ ਵੀ ਬਹੁਤ ਸੋਹਣੀ ਤਸਵੀਰ ਪੇਸ਼ ਕਰ ਗਈ।ਪੰਜਾਬੀ ਮਾਂ ਬੋਲੀ ਨੂੰ ਦਰਸਾਉਦੀ “35 ਅੱਖਰ” ਗੀਤ ਤੇ ਬੱਚਿਆਂ ਨੇ ਬਹੁਤ ਵਧੀਆਂ ਡਾਂਸ ਪੇਸ਼ ਕਰਕੇ ਪੰਜਾਬੀ ਮਾਂ ਬੋਲੀ ਦਾ ਵੀ ਮਾਣ ਵਧਾਇਆ। ਜਿਮਨਾਸਟਕ, ਕਰਾਟੇ, ਸਕੇਟਿੰਗ ਆਦਿ ਆਈਟਮ ਵੀ ਫੰਕਸ਼ਨ ਦੀ ਖਿੱਚ ਦਾ ਕੇਦਰ ਰਹੇ।ਉਸ `ਤੋ ਬਾਅਦ ਛੋਟੀਆਂ-ਛੋਟੀਆਂ ਮੁਟਿਆਰਾ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਦਾ ਪੰਜਾਬ ਦਾ ਲੋਕ ਨਾਂਚ ਗਿੱਧਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ ਅਤੇ ਛੋਟੇ-ਛੋਟੇ ਗੱਭਰੂਆਂ ਨੇ ਭੰਗੜੇ ਵਿੱਚ ਖੂਬ ਧਮਾਲਾ ਪਾਈਆ।ਇਸ ਫੰਕਸ਼ਨ ਵਿੱਚ ਮੁੱਖ ਮਹਿਮਾਨ ਦੇ ਤੋਰ `ਤੇ ਸੰਸਦ ਮੈਂਬਰ ਗੁਰਜੀਤ ਸਿੰਘ ਅੋਜਲਾ ਦੇ ਮਾਤਾ ਸ਼੍ਰੀਮਤੀ ਜਗੀਰ ਕੌਰ ਜੀ ਵਿਸ਼ੇਸ਼ ਤੋਰ ਤੇ ਪੁਹੰਚੇ।ਹਰਭਗਵੰਤ ਸਿੰਘ ਡਿਪਟੀ ਡੀ.ਓ ਵੀ ਵਿਸ਼ੇਸ਼ ਤੋਰ `ਤੇ ਇਸ ਸਮਾਗਮ ਵਿੱਚ ਪਹੁੰਚੇ।ਮੁੱਖ ਮਹਿਮਾਨ ਸ਼੍ਰੀਮਤੀ ਜਗੀਰ ਕੌਰ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਦੀ ਕਾਰਜਗੁਜਾਰੀ ਨੂੰ ਖੂਬ ਸਲਾਹਿਆ। ਫੰਕਸ਼ਨ  ਵਿੱਚ ਪਿੰਦਰਜੀਤ ਸਿੰਘ ਸਰਲੀ, ਬਲਦੇਵ ਸਿੰਘ ਗਾਂਧੀ, ਬਲਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਨਗਰ ਕੋਸਲ ਐਮ.ਸੀ ਜੰਡਿਆਲਾ ਗੁਰੂ, ਸ਼੍ਰੀਮਤੀ ਹਰਜਿੰਦਰਪਾਲ ਕੌਰ ਪ੍ਰਿੰਸੀਪਲ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਮਜੀਠਾ, ਸ਼੍ਰੀਮਤੀ ਅਮਨਦੀਪ ਕੌਰ ਪ੍ਰਿੰਸੀਪਲ ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ, ਚਵਿੰਡਾ ਦੇਵੀ, ਸ਼੍ਰੀਮਤੀ ਤਨਵੀਰ ਕੌਰ ਸੀ.ਈ.ਓ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ।
ਇਸ ਮੌਕੇ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦੇ ਮੈਨਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪਿ੍ਰੰਸੀਪਲ ਅਮਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ `ਜੀ ਆਇਆ` ਕਿਹਾ ਤੇ ਆਧਿਆਪਕਾਂ ਦੀ ਨੂੰ ਖੂਬ ਸਰਾਹਿਆ ਅਤੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਦੇ ਯੋਗਦਾਨ ਦਾ ਧੰਨਵਾਦ ਕੀਤਾ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply