Thursday, March 28, 2024

ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਮਹੀਨਵਾਰ ਮੀਟਿੰਗ ਦੌਰਾਨ ਮੁਫ਼ਤ ਮੈਡੀਕਲ ਕੈਂਪ

PPN0312201809ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਣਮੀਆਂ) – ਸਵਿਸ ਸਿਟੀ ਵੈਲਫੇਅਰ ਐਸੋਸੀਏਸ਼ਨ ਐਸ.ਸੀ.ਡਬਲਊ.ਏ ਵਲੋਂ ਸਵਿਸ ਸਿਟੀ ਵਿਖੇ ਆਪਣੀ ਮਹੀਨਾਵਾਰੀ ਮੀਟਿੰਗ ਦੌਰਾਨ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ’ਚ ਸਵਿਸ ਸਿਟੀ, ਸਵਿਸ ਗਰੀਨ ਅਤੇ ਰੋਸਲੈਂਡ ਕਲੋਨੀ ਦੇ 30 ਤੋਂ ਵਧੇਰੇ ਇਲਾਕਾ ਨਿਵਾਸੀਆਂ ਦੀ ਡਾਕਟਰੀ ਜਾਂਚ ਕੀਤੀ ਗਈ।ਡਾਕਟਰਾਂ ਦੀ ਟੀਮ ਵਲੋਂ ਸ਼ੂਗਰ ਸਮੇਤ ਹੋਰ ਕਈ ਟੈਸਟ ਕੀਤੇ ਗਏ ਸਨ, ਜੋ ਕਿ ਮੈਡੀਕਲ ਜਾਂਚ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਦੀ ਟੀਮ ਦੁਆਰਾ ਕੀਤੀ ਗਈ, ਜਿਸ ਦੀ ਅਗਵਾਈ ਡਾ. ਵਿਨੇ ਸੁਖੀਜ਼ਾ ਨੇ ਕੀਤੀ ਸੀ ਜੋ ਕਿ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਇਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਡਾ. ਨਵਨੀਤ ਮੈਣੀ ਨੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀਆਂ।
 ਮੌਕੇ ਡਾ. ਮੈਣੀ ਨੇ ਸ਼ੂਗਰ ਦੀ ਬਿਮਾਰੀ ਸਬੰਧੀ ਸਾਵਧਾਨੀਆਂ ਅਤੇ ਇਲਾਜ ’ਤੇ ਭਰਪੂਰ ਚਾਨਣਾ ਪਾਇਆ। ਡਾ. ਮੈਣੀ ਨੇ ਕਿਹਾ ਕਿ ਭਾਰਤ ਦੁਨੀਆ ਦੀ ‘ਡਾਇਬਟੀਜ਼ ਰਾਜਧਾਨੀ’ ਬਣ ਰਿਹਾ ਹੈ ਅਤੇ ਸਿਰਫ ਰੋਕਥਾਮ ਅਤੇ ਰੋਜ਼ਾਨਾ ਕਸਰਤ ਕਰਨ ਨਾਲ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਿਆ ਹੈ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀਆਂ ਕਈ ਕਿਸਮਾਂ ਹਨ ਅਤੇ ਇਕ ਮਹਾਮਾਰੀ ਵਾਂਗੂੰ ਪੂਰੇ ਦੇਸ਼ ’ਚ ਫ਼ੈਲ ਰਹੀ ਹੈ।
ਇਸ ਮੌਕੇ ਪ੍ਰਧਾਨ ਡਾ. ਵਿਨੈ ਨੇ ਕਿਹਾ ਕਿ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਦੌਰਾਨ ਸਿਹਤ ਮੁੱਦਿਆਂ ਅਤੇ ਸਿਹਤ ਸਬੰਧੀ ਜਾਣਕਾਰੀਆਂ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਵਿਸ ਸਿਟੀ, ਸਵਿਸ ਗਰੀਨ ਅਤੇ ਰੋਸਲੈਂਡ ਕਲੋਨੀਜ਼ ਦੇ ਨਿਵਾਸੀਆਂ ਦੁਆਰਾ ਕਾਲੋਨੀਆਂ ’ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਸਵੈ-ਸਹਾਇਤਾ ਸਮੂਹ ਵਜੋਂ ਇਸ ਐਸੋਸੀਏਸ਼ਨ ਦਾ ਗਠਿਤ ਕੀਤਾ ਗਿਆ ਹੈ। ਇਸ ਮੀਟਿੰਗ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਤੇ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਸ਼ਹਿਰੀ ਪ੍ਰਸ਼ਾਸਨ ਤੋਂ ਇਲਾਵਾ ਕਾਲੋਨੀ ਦੇ ਮਾਲਕਾਂ ਨੂੰ ਸੜਕਾਂ ਦੇ ਨਿਰਮਾਣ, ਸਫ਼ਾਈ, ਬਿਜਲੀ ਸਪਲਾਈ ਅਤੇ ਵਸਨੀਕਾਂ ਦੀ ਸੁਰੱਖਿਆ ਸਬੰਧੀ ਕੰਮਾਂ ਨੂੰ ਨਿਬੇੜਣ ਦੀ ਅਪੀਲ ਵੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਸੰਸਥਾ ਜੋ ਕਿ ਪਿਛਲੇ 10 ਸਾਲਾਂ ਤੋਂ ਬੁਨਿਆਦੀ ਸਹੂਲਤਾਂ ਲਈ ਸਰਕਾਰੀ ਅਦਾਰਿਆਂ ਨਾਲ ਸੁਵਿਧਾਵਾਂ ਲਈ ਲੜਾਈ ਲੜ ਰਿਹਾ ਹੈ ਪਰ ਅਜੇ ਤੱਕ ਕਾਲੋਨੀ ਵਾਸੀਆਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ।ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਡੀ.ਐਸ ਰਟੌਲ, ਜਨਰਲ ਸਕੱਤਰ ਨੇਹਾ ਅਰੋੜਾ, ਅਕਾਸ਼ ਸੋਨੀ, ਅਮਨਦੀਪ, ਐਸ.ਐਸ ਗੁਮਟਾਲਾ, ਗੁਰਚਰਨ ਸਿੰਘ, ਪੀ.ਐਸ ਸਹੋਤਾ ਅਤੇ ਜੇ.ਪੀ ਸਿੰਘ ਤੇ ਹੋਰ ਵੀ ਮੌਜੂਦ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply