Thursday, April 25, 2024

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਸੰਮਾਣੂ ਵਿਖੇ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

PPN0312201810ਪਠਾਨਕੋਟ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਪਿੰਡ ਸੰਮਾਣੂ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਡਾ. ਵਿਜੇ ਕੁਮਾਰ, ਡਾ. ਗੁਲਸ਼ਨ ਚੰਦ, ਪਵਨ ਸ਼ਰਮਾ ਅਤੇ ਉਤਮ ਚੰਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਡਾ. ਵਿਜੇ ਕੁਮਾਰ ਨੇ ਪਸ਼ੂ ਪਾਲਕਾ ਨੂੰ ਸਾਫ ਸੁਥਰਾ ਦੁੱਧ ਪੀਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਫ ਸੁਥਰਾ ਦੁੱਧ ਆਪਣੇ ਘਰ ਤੋਂ ਹੀ ਪੈਦਾ ਕੀਤਾ ਜਾ ਸਕਦਾ ਹੈ, ਬਜਾਰੀ ਦੁੱਧ ਤੇ ਕਿਸੇ ਵੀ ਕਿਸਮ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਪਣੇ ਬੱਚਿਆਂ ਨੂੰ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਆਪਣੇ ਘਰ ਵਿੱਚ ਦੁਧਾਰੂ ਪਸ਼ੂ ਰੱਖਣ ਨਾਲ ਹੀ ਸਾਨੂੰ ਸਾਫ ਸੁਥਰਾ ਦੁੱਧ ਮਿਲ ਸਕਦਾ ਹੈ।
     ਡਾ. ਗੁਲਸ਼ਨ ਚੰਦ ਨੇ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਪਸ਼ੂ ਪਾਲਕ ਆਪਣੇ ਜਾਨਵਰ ਨੂੰ ਦੁੱਧ ਉਤਾਰਨ ਵਾਲੇ ਟੀਕੇ ਦਾ ਇਸਤੇਮਾਲ ਨਾ ਕਰਨ ਕਿਉਂਕਿ ਇਹ ਟੀਕਾ ਇੱਕ ਆਸੀਟੋਸਿਕ ਹਾਰਮੋਨ ਹੈ।ਜਿਸ ਦੇ ਬਹੁਤ ਜਿਆਦਾ ਨੁਕਸਾਨ ਹਨ।ਜਿਹੜੇ ਜਾਨਵਰਾਂ ਨੂੰ ਪਸ਼ੂ ਪਾਲਕ ਆਪਣੇ ਫਾਅਦੇ ਲਈ ਇਹ ਟੀਕਾ ਲਗਾਉਂਦੇ ਹਨ।ਉਸ ਜਾਨਵਰ ਦਾ ਦੁੱਧ ਪੀਣ ਨਾਲ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ।ਬੱਚਿਆਂ ਵਿੱਚ ਇਸ ਦੇ ਨੁਕਸਾਨ ਜਿਵੇ ਕਿ ਹਾਰਮੋਨ ਲੈਵਲ ਖਰਾਬ ਹੋ ਜਾਂਦਾ ਹੈ ਜਿਆਦਾ ਵਰਤੋਂ ਨਾਲ ਬਲੱਡ ਪ੍ਰੈਸ਼ਰ, ਦਿਮਾਗੀ ਨੁਕਸਾਨ, ਨਸ਼ੇ ਦੀ ਆਦਤ ਆਦਿ ਕਈ ਬਿਮਾਰੀਆਂ ਇਸ ਹਾਰਮੋਨ ਨਾਲ ਹੋ ਜਾਂਦੀਆਂ ਹਨ।ਇਸ ਲਈ ਪਸ਼ੂ ਪਾਲਕਾਂ ਨੂੰ ਡਾ. ਗੁਲਸ਼ਨ ਵੱਲੋਂ ਅਪੀਲ ਕੀਤੀ ਗਈ ਕਿ ਕੋਈ ਵੀ ਪਸ਼ੂ ਪਾਲਕ ਇਸ ਟੀਕੇ ਦਾ ਪ੍ਰਯੋਗ ਦੁੱੱਧ ਉਤਾਰਨ ਲਈ ਨਾ ਕਰੇ।
     ਡਾ. ਵਿਜੇ ਕੁਮਾਰ ਨੇ ਸਰਦੀ ਦੇ ਮੌਸਮ ਅਨੁਸਾਰ ਜਾਨਵਰਾਂ ਨੂੰ ਠੰਢ ਤੋਂ ਬਚਾਉਣ ਲਈ ਵੀ ਕਈ ਨੁਕਤੇ ਲੋਕਾਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਸਰਦੀ ਦੇ ਮੌਸਮ ਦੌਰਾਨ ਜਾਨਵਰਾਂ ਦਾ ਵੀ ਪੂਰਾ ਖਿਆਲ ਰੱਖਣ ਜਿਵੇ ਕੀ ਮਨੁੱਖ ਸਰਦੀ ਵਿੱਚ ਆਪਣਾ ਖਿਆਲ ਰੱਖਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੁਰੂ ਕੀਤੀ ਗਈ ਮਿਸਨ ਤੰਦਰੁਸਤ ਪੰਜਾਬ ਮੁਹਿੰਮ ਦਾ ਮੁੱਖ ਮਕਸਤ ਲੋਕਾਂ ਨੂੰ ਤੰਦਰੁਸਤ ਰੱਖਣਾ ਅਤੇ ਬੀਮਾਰੀਆਂ ਮੁਕਤ ਵਧੀਆ ਦੁੱਧ ਤੇ ਭੋਜਣ ਮੁਹਈਆ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਮਿਲਾਵਟੀ ਦੁੱਧ ਤੋਂ ਪਰਹੇਜ ਕਰਨਾ ਚਾਹੀਦਾ ਹੈ।ਇਸ ਕੈਂਪ ਵਿੱਚ ਬਲਦੇਵ ਸਿੰਘ, ਰਤਨੀ ਦੇਵੀ, ਦਰਸਨਾ ਦੇਵੀ, ਪਿੰਕੀ, ਆਸਾ ਦੇਵੀ, ਰਮਾ ਦੇਵੀ, ਨਿਰਮਲਾ, ਧਿਆਨ ਸਿੰਘ, ਸੱਤਪਾਲ, ਮੇਹਰ ਸਿੰਘ, ਰਚਨਾ ਦੇਵੀ ਆਦਿ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply