Thursday, April 25, 2024

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ) –
·    ਕਰਤਾਰਪੁਰ ਲਾਂਘੇ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਲੋਕਾਂ ਦੀ ਵੋਟ ਦੀ ਤਾਕਤ- ਕਿਹਾ 1947 ਦੀ ਵੰਡ ਸਮੇਂ ਕਾਂਗਰਸੀ ਸੱਤਾ ਦੀ ਲਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨਾਂ ਤੋਂ ਕੀਤਾ ਮਹਿਰੂਮ।
·    ਮੋਦੀ ਦੇ ਬਿਆਨ ਦੀ ਨਿੰਦਾ ਕਰਦਿਆਂ ਕੈਬਨਿਟ ਮੰਤਰੀ ਸੋਨੀ ਨੇ ਕਿਹਾ ਦੇਸ਼ ਦੇ ਵਿਕਾਸ ਲਈ ਕਾਂਗਰਸ ਨੇ ਕੀਤਾ ਸਭ ਕੁੱਝ।
·    ਆਪ ਨੇ ਮੁੜ ਸਿੱਧੂ ਸਿਰ ਬੰਨਿਆ ਲਾਂਘੇ ਦਾ ਸਿਹਰਾ, ਕਿਹਾ ਸਿਆਸਤ ਨਾ ਕਰਨ ਮੋਦੀ।
·    ਲ਼ੋਕ ਇਨਸਾਫ ਪਾਰਟੀ ਪ੍ਰਧਾਨ ਬੈਂਸ ਨੇ ਕਿਹਾ ਬਿਆਨਬਾਜ਼ੀ ਨਾ ਕਰ ਕੇ ਲਾਂਘੇ ਦਾ ਕਰਵਾਇਆ ਜਾਵੇ ਕੰਮ ।
·    ਵੰਡ ਸਮੇਂ ਕੌਮੀ ਲੀਡਰਸ਼ਿਪ ਦੀ ਨਲਾਇਕੀ ਨਾਲ ਕਰਤਾਰਪੁਰ ਸਮੇਤ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰ ਅਸਥਾਨਾਂ ਤੋਂ ਸਿੱਖ ਹੋਏ ਦੂਰ- ਚੰਦੂਮਾਜ਼ਰਾ
·    ਸਾਂਝਾ ਅਧਿਆਪਕ ਮੋਰਚਾ ਆਗੂ ਸਿਖਿਆ ਮੰਤਰੀ ਸੋਨੂੰ ਨੂੰ ਮਿਲੇ, ਮੁੱਖ ਮੰਤਰੀ ਨਾਲ ਮਿਲਾਉਣ ਦਾ ਮਿਲ਼ਿਆ ਭਰੋਸਾ।
·    ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ `ਚ ਡਿਪਟੀ ਮੇਅਰ ਤੇ ਕੌਂਸਲਰਾਂ ਨੇ ਲਗਾਏ  ਕੈਪਟਨ ਦੀ ਹਮਾਇਤ `ਚ ਹੋਰਡਿੰਗ।
·    ਬਰਗਾੜੀ `ਚ ਲੱਗੇ ਇਨਸਾਫ ਮੋਰਚੇ ਨੂੰ ਗੰਭੀਰਤਾ ਨਾਲ ਲਵੇ ਪੰਜਾਬ ਸਰਕਾਰ- ਆਪ ਕੋਰ ਕਮੇਟੀ
·    ਆਪ ਨੇ ਪਾਰਟੀ ਨਿਸ਼ਾਨ ਤੋਂ ਬਿਨਾਂ ਪੰਚਾਇਤ ਚੋਣਾਂ ਲੜਣ ਦਾ ਕੀਤਾ ਐਲਾਨ, ਕਿਹਾ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਹਰ ਸਾਲ ਦਿੱਤੀ ਜਾਵੇਗੀ ਪੰਜ ਲੱਖ ਦੀ ਰਾਸ਼ੀ
·    ਪੰਜਾਬ ਵਿਧਾਨ ਸਭਾ ਇਜਲਾਸ- ਵਿਰੋਧੀਆਂ ਨੇ ਸਮਾਂ ਵਧਾਉਣ ਤੇ ਸਿੱਧੇ ਪ੍ਰਸਾਰਨ ਦੀ ਕੀਤੀ ਮੰਗ।
·    2012 ਦੈ ਹਰਪ੍ਰੀਤ ਮਾਮਲੇ `ਚ ਹੋਰਨਾਂ ਸਮੇਤ ਜਗੀਰ ਕੌਰ ਨੂੰ ਹਾਈਕੋਰਟ ਨੇ ਕੀਤਾ ਬਰੀ- ਬੇਟੀ ਦੀ ਹੱਤਿਆ ਦੇ ਦੋਸ਼ `ਚ ਸੀ.ਬੀ.ਆਈ ਨੇ ਸੁਣਾਈ ਸੀ 5      ਸਾਲ ਦੀ ਸਜ਼ਾ।
·    ਸੀਚੇਵਾਲ ਪੰਜਾਬ ਦੇ ਸ਼ਹਿਰਾਂ ਦਾ ਕਰਨਗੇ ਦੌਰਾ- ਐਨ.ਜੀ.ਟੀ ਨੂੰ ਸੌਂਪਣਗੇ ਪ੍ਰਦੂਸ਼ਿਤ ਹੋ ਰਹੇ ਦਰਿਆਈ ਪਾਣੀਆਂ ਸਬੰਧੀ ਰਿਪੋਰਟ।
·    ਰਿਟਾ. ਜਸਟਿਸ ਦਰਸ਼ਨ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ `ਚ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਣ ਤੋਂ ਇਨਕਾਰ ਕਰਨ `ਤੇ ਕੇਂਦਰ ਨੇ ਹਾਈਕੋਰਟ ਤੋਂ ਰਿਟਾ: ਜੱਜਾਂ ਦੇ ਪੈਨਲ ਦੀ ਕੀਤੀ ਮੰਗ।
·    ਸਿਟ ((SIT) ਦੇ 2 ਮੈਂਬਰ ਹੀ ਕਰਨਗੇ 1984 ਸਿੱਖ ਕਤਲੇਆਮ ਸਬੰਧੀ ਮਾਮਲਿਆਂ ਦੀ ਜਾਂਚ- ਸੁਪਰੀਮ ਕੋਰਟ।
·    ਹਿੰਦੀ ਫਿਲਮ `ਸ਼ੂਦਰ ਸੇ ਖਾਲਸਾ` ਤੱਕ `ਤੇ ਭਾਰਤ `ਚ ਲਾਈ ਪਾਬੰਦੀ।
·   ਬਰਨਾਲਾ ਦੇ ਪਿੰਡ ਉਗੋਕੇ`ਚ ਫੋਮ ਫੈਕਟਰੀ `ਚ ਲੱਗੀ ਭਿਆਨਕ ਅੱਗ ਨਾਲ ਤਿੰਨ ਦੀ ਮੌਤ।
·    ਮਾਨਸਾ- 2014 ਦੇ ਕੇਸ `ਚ ਬਲਜੀਤ ਸਿੰਘ ਦਾਦੂਵਾਲ ਬਰੀ, ਏ.ਕੇ 47 ਦੇ ਕਾਰਤੂਸ ਮਿਲਣ `ਤੇ ਦਰਜ਼ ਹੋਇਆ ਸੀ ਮਾਮਲਾ।
·    ਪਾਕਿਸਤਾਨ ਨੇ ਕਰਤਾਰਪੁਰ (ਨਾਰੋਵਾਲ) ਵਿਖੇ ਖੋਲਿਆ ਇਮੀਗਰੇਸ਼ਨ ਕੇਂਦਰ।
·    ਫੂਡ ਸੇਫਟੀ ਕਮਿਸ਼ਨ ਨੇ ਫਲਾਂ ਅਤੇ ਸਬਜ਼ੀਆਂ `ਤੇ ਸਟਿਕਰ ਲਾਉਣ `ਤੇ ਲਾਈ ਰੋਕ- ਗੂੰਦ `ਚ ਦੱਸਿਆ ਜਹਿਰੀਲਾ ਮਾਦਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply