Tuesday, April 16, 2024

ਕ੍ਰਿਕੇਟ, ਕੁਮੈਂਟਰੀ, ਕਾਮੇਡੀ ਦੇ ਬਾਅਦ ਹੁਣ ਕੈਬਨਿਟ ਤੋਂ ਬਾਹਰ ਹੋਣੇ ਚਾਹੀਦੇ ਹਨ ਨਵਜੋਤ ਸਿੱਧੂ – ਤਰੁਣ ਚੁਘ

ਅੰਮ੍ਰਿਤਸਰ, 4 ਦਸੰਬਰ  (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁਘ ਨੇ ਜਾਰੀ ਬਿਆਨ `ਚ ਕਿਹਾ ਹੈ ਕਿ ਪੰਜਾਬ ਦੇ Tarun Chughਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਜੈਪੁਰ `ਚ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰਾਂ ਨਾਲ ਲੜਾਈ ਕਰਨਾ ਨਿੰਦਣਯੋਗ ਹੈ।ਚੁਘ ਨੇ ਕਿਹਾ ਕਿ ਨਵਜੋਤ ਸਿੱਧੂ ਪਕਿਸਤਾਨ ਜਾ ਕੇ ਪੱਤਰਕਾਰਾਂ ਦੇ ਨਾਲ ਲੜਾਈ ਕਰਦੇ ਹਨ।ਉਨਾਂ ਕਿਹਾ ਕਿ ਸਿੱਧੂ ਕਾਂਗਰਸ ਦੇ ਮੁਸਲਮਾਨ ਵੋਟ ਬੈਂਕ ਨੂੰ ਪੱਕਾ ਕਰਨ ਲਈ ਰਾਹੁਲ ਗਾਂਧੀ ਦੇ ਇਸ਼ਾਰੇ `ਤੇ ਪਕਿਸਤਾਨ ਨਾਲ ਪਿਆਰ ਦੀਆਂ ਪੀਂਘਾਂ ਪਾ ਰਹੇ ਹਨ।
    ਭਾਜਪਾ ਆਗੂ ਚੁਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੁਦਵਾਰਾ ਸਾਹਿਬ ਦਾ ਪਿੰਡ 1947  ਨੂੰ ਦੇਸ਼ ਦੀ ਵੰਡ ਸਮੇਂ ਪਕਿਸਤਾਨ ਵਿੱਚ ਰਹਿ ਗਿਆ ਸੀ, ਉਸ ਨੂੰ ਕਾਂਗਰਸ ਵਾਲੇ ਭਾਰਤ ਵਿੱਚ ਸ਼ਾਮਿਲ ਕਰਵਾਉਣ `ਚ ਅਸਫਲ ਹੋ ਗਏ ਸਨ।ਚੁਘ ਨੇ ਕਿਹਾ ਕਿ ਕ੍ਰਿਕੇਟ, ਕਮੇਂਟਰੀ, ਕਾਮੇਡੀ ਦੇ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ  ਨਵਜੋਤ ਸਿੰਘ ਸਿੱਧੁ ਨੂੰ ਆਪਣੀ ਕਬਿਨੇਟ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। 

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply