Wednesday, April 24, 2024

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ `ਚ ਕਵੀਆਂ ਨੇ ਰੰਗ ਬਖੇਰੇ

PPN05120201813ਰਾਜਪੁਰਾ, 5 ਦਸੰਬਰ (ਪੰਜਾਬ ਪੋਸਟ- ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਚ ਵਿਸ਼ੇਸ਼ ਮਹਿਮਾਨ ਬਲਦੇਵ ਸਿੰਘ ਖੁਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਗੁਰਵਿੰਦਰ ਅਜ਼ਾਦ ਨੇ ਆਪਣੀ ਕਵਿਤਾ ਨਾਲ ਸਭਾ ਦਾ ਆਗਾਜ਼ ਕੀਤਾ, ਉਪਰੰਤ ਅਵਤਾਰ ਪੁਆਰ ਦੀ ਗ਼ਜ਼ਲ ਕਾਬਲੇ ਤਾਰੀਫ ਰਹੀ।ਸੁਰਿੰਦਰ ਸਿੰਘ ਸੋਹਣਾ ਰਾਜੇਮਾਜ਼ਰੀਆ ਨੇ ਸੰਗਮ ਦੀਆਂ ਜੜਾਂ ਲਗਾਉਣ ਵਾਲਿਓ ਕਵਿਤਾ ਸੁਣਾਈ।ਡਾ. ਹਰਜੀਤ ਸਿੰਘ ਸੱਧਰ ਨੇ ਸੁਰੀਲੀ ਆਵਾਜ਼ ਵਿਚ ਟੱਪੇ ਸੁਣਾਏ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਆਪਣੀ ਕਵਿਤਾ ਕਾਰੀ ਨਾਲ ਸਭਾ ਨੂੰ ਭਾਵੁਕ ਕਰ ਦਿਤਾ। ਜਾਨੀ ਜੀਰਕਪੁਰੀਆ ਨੇ ਗੁਡੀ ਕਵਿਤਾ ਸੁਣਾ ਕੇ ਮਾਹੌਲ ਸਿਰਜਿਆ। ਅੰਗਰੇਜ ਕਲੇਰ ਦੀ ਕਵਿਤਾ ਪ੍ਰੋੜਤਾ ਭਰਪੂਰ ਸੀ। ਬਲਬੀਰ ਸਿੰਘ ਫੌਜੀ ਦੀ ਕਵਿਤਾ, ਅਮਰਜੀਤ ਸਿੰਘ ਲੁਬਾਣਾ ਅਤੇ ਬਚਨ ਸਿੰਘ ਬਚਨ ਸੋਢੀ ਦੀ ਕਵਾਲੀ ਦੀ ਸਾਰਿਆਂ ਨੇ ਸ਼ਲਾਘਾ ਕੀਤੀ, ਜਮਨਾ ਪ੍ਰਕਾਸ਼ ਨਾਚੀਜ਼, ਦੇਸ ਰਾਜ ਨਿਰੰਕਾਰੀ ਅਤੇ ਬਲਦੇਵ ਸਿੰਘ ਖੁਰਾਣਾ ਨੇ ਬਹੁਤ ਵਧੀਆ ਸ਼ੇਅਰ ਸੁਣਾਏ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply