Tuesday, April 16, 2024

ਪੱਟੀ-ਫਿਰੋਜ਼ਪੁਰ ਰੇਲ ਲਾਈਨ ਪੂਰੀ ਕਰਨ ਲਈ ਸਰਕਾਰ ਨੂੰ ਭੇਜਾਂਗੇ ਕੇਸ – ਸੰਘਾ

ਬਿਜਨੈਸ ਫਸਟ ਪੋਰਟਲ ਬਾਬਤ ਸਨਅਤਕਾਰਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) -‘ਪੰਜਾਬ ਸਰਕਾਰ ਰਾਜ ਦੀ ਖੁਸ਼ਹਾਲੀ ਅਤੇ ਰੋਜ਼ਗਾਰ ਦੇ ਵਾਧੇ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ PUNJ0612201803ਸਾਡੀ ਕੋਸ਼ਿਸ ਹੈ ਕਿ ਕਿਸੇ ਵੀ ਸਨਅਤਕਾਰ ਨੂੰ ਆਪਣਾ ਕਾਰੋਬਾਰ ਵਧਾਉਣ ਜਾਂ ਚਲਾਉਣ ਵਿਚ ਕੋਈ ਮੁਸ਼ਿਕਲ ਨਾ ਆਵੇ।ਇਸ ਸਬੰਧ ਵਿਚ ਆਉਂਦੀ ਹਰ ਰੁਕਾਵਟ ਦੂਰ ਕਰਨਾ ਸਾਡਾ ਫਰਜ਼ ਹੈ ਅਤੇ ਮੈਂ ਇਸ ਲਈ ਹਰ ਵੇਲੇ ਸਨਅਤ ਦਾ ਸਾਥ ਦੇਣ ਲਈ ਤਿਆਰ ਹਾਂ।’ ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ.  ਕਮਲਦੀਪ ਸਿੰਘ ਸੰਘਾ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਲਾਂਚ ਕੀਤੇ ਗਏ ‘ਬਿਜਨੈਸ ਫਸਟ ਪੋਰਟਲ’ ਸਬੰਧੀ ਜਿਲ੍ਹੇ ਦੇ ਸਨਅਤਕਾਰਾਂ ਨੂੰ ਜਾਣੂੰ ਕਰਵਾਉਣ ਲਈ ਕਰਵਾਈ ਗਈ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ।
       ਸੰਘਾ ਨੇ ਕਿਹਾ ਕਿ ਸਨਅਤਕਾਰਾਂ ਨੂੰ ਕਿਸੇ ਵੇਲੇ ਵੀ ਮਿਲਣ ਦਾ ਸੱਦਾ ਦਿੰਦੇ ਕਿਹਾ ਕਿ ਉਹ ਆਪਣੀ ਇੱਛਾ ਅਤੇ ਸਮੇਂ ਅਨੁਸਾਰ ਮੈਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਬਾਬਤ ਮਿਲ ਸਕਦੇ ਹੋ। ਉਨਾਂ ਇਸ ਤੋਂ ਇਲਾਵਾ ਜਨਰਲ ਮੈਨਜਰ ਸਨਅਤ ਨੂੰ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਸਨਅਤਕਾਰਾਂ ਨਾਲ ਮੀਟਿੰਗ ਕਰਨੀ ਯਕੀਨੀ ਬਨਾਉਣ ਅਤੇ ਉਹ ਖ਼ੁਦ ਮੀਟਿੰਗ ਵਿਚ ਆ ਕੇ ਇਨਾਂ ਦੇ ਮਸਲੇ ਹੱਲ੍ਹ ਕਰਵਾਉਣ ਦਾ ਯਤਨ ਕਰਨਗੇ।ਉਨਾਂ ਕਿਹਾ ਕਿ ਸਨਅਤ ਨੂੰ ਹੁਨਰਮੰਦ ਕਾਮੇ ਦੇਣ ਲਈ ਜਿਲ੍ਹੇ ਵਿਚ ਰੋਜ਼ਗਾਰ ਉਤਪਤੀ ਬਿਊਰੋ ਖੋਲ੍ਹ ਦਿੱਤਾ ਗਿਆ ਹੈ ਅਤੇ ਉਹ ਕਿਸੇ ਵੀ ਤਰਾਂ ਦੇ ਹੁਨਰਮੰਦ ਕਾਮਿਆਂ ਦੀ ਲੋੜ ਲਈ ਉਥੋਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
       ਜਨਰਲ ਮੈਨੇਜਰ ਸਨਅਤ ਬਲਵਿੰਦਰਪਾਲ ਸਿੰਘ ਵਾਲੀਆ ਨੇ ਪੋਰਟਲ ਬਾਬਤ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਕਿਸੇ ਵੀ ਸਰਕਾਰੀ ਵਿਭਾਗ ਕੋਲੋਂ ਕੋਈ ਕਲੀਅਰੈਂਸ ਲੈਣ ਲਈ ਉਸ ਦੇ ਦਫਤਰ ਜਾਣ ਦੀ ਲੋੜ ਨਹੀਂ, ਸਨਅਤਕਾਰ ਇਹ ਕੰਮ ਆਪਣੇ ਦਫਤਰ ਬੈਠ ਕੇ ਕੰਪਿਊਟਰ ਤੋਂ ਕਰ ਸਕੇਗਾ।ਇਸ ਨਾਲ ਜਿੱਥੇ ਸਮੇਂ ਦੀ ਬਚਤ ਹੋਵੇਗੀ, ਉਥੇ ਕੰਮ ਪਾਰਦਰਸ਼ੀ ਅਤੇ ਅਸਾਨ ਹੋ ਗਿਆ ਹੈ।ਉਨਾਂ ਦੱਸਿਆ ਕਿ ਸਨਅਤਕਾਰ ਨੂੰ ਇਸ ਪੋਰਟਲ ਬਾਬਤ ਵਧੇਰੇ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਵਿਸੇਸ਼ ਕਰਮਚਾਰੀ ਵੀ ਦਫਤਰ ਵਿਚ ਤਾਇਨਾਤ ਕੀਤਾ ਗਿਆ ਹੈ।
      ਇਸ ਮੌਕੇ ਸੰਬੋਧਨ ਕਰਦੇ ਪਿਆਰੇ ਲਾਲ ਸੇਠ ਨੇ ਅੰਮ੍ਰਿਤਸਰ ਤੋਂ ਪੱਟੀ ਰਸਤੇ ਫਿਰੋਜ਼ਪੁਰ ਨਾਲ ਜੋੜਨ ਵਾਲੀ ਰੇਲਵੇ ਲਾਈਨ ਪੂਰੀ ਕਰਨ ਦਾ ਮੁੱਦਾ ਉਠਾਇਆ ਤਾਂ ਸੰਘਾ ਨੇ ਭਰੋਸਾ ਦਿੱਤਾ ਕਿ ਉਹ ਇਸ ਬਾਬਤ ਮੁੱਖ ਸਕੱਤਰ ਵਿੱਤ, ਪੰਜਾਬ ਸਰਕਾਰ ਨਾਲ ਗੱਲ ਕਰਕੇ ਜ਼ਮੀਨ ਐਕਵਾਇਰ ਕਰਨ ਲਈ ਰਾਸ਼ੀ ਜਾਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਸ਼ਹਿਰ ਦੀ ਸੈਰ ਸਪਾਟਾ ਅਤੇ ਦੂਸਰੀ ਸਨਅਤ ਨੂੰ ਇਸ ਰੇਲ ਲਾਇਨ ਦਾ ਫਾਇਦਾ ਮਿਲ ਸਕੇ। ਸਨਅਤਕਾਰਾਂ ਨੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਇਸ ਪੇਸ਼ਕਸ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਰੰਜਨ ਅਗਰਵਾਲ, ਕਰਨ ਪੁਰੀ, ਬੱਲ ਕਲਾਂ ਉਦਯੋਗਿਕ ਐਸੋਸੀਏਸ਼ਨ, ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ, ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਤੀਨਿਧੀ ਅਤੇ ਕਈ ਸਨਅਤਕਾਰ ਹਾਜ਼ਰ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply