Friday, April 19, 2024

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਵੱਸਥ ਭਾਰਤ ਤੰਦਰੁਸਤ ਪੰਜਾਬ ਮਿਸ਼ਨ ਯਾਤਰਾ ਜੋ ਕਿ 6 ਤੋ 8 ਦਸੰਬਰ  ਤੱੱਕ ਅੰਮ੍ਰਿਤਸਰ ਜਿਲ੍ਹੇ PUNJ0612201804ਵਿੱਚ ਆ ਰਹੀ ਹੈ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਅਤੇ ਡਾ. ਲਖਬੀਰ ਸਿੰਘ ਭਾਗੋਵਾਲੀਆ ਵਲੋ ਇਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੀਆ ਡਾ ਭਾਗੋਵਾਲੀਆ ਨੇ ਦੱਸਿਆ ਇਹ ਆਟੋ ਰਿਕਸ਼ਾ ਰਾਮ ਆਸ਼ਰਮ ਸਕੂਲ, ਸਰਕੁਲਰ ਰੋਡ, ਜਾਮਨ ਵਾਲੀ ਗਲੀ, ਮਾਲ ਰੋਡ ਹਾਲ ਗੇਟ, ਘੰਟਾ ਘਰ, ਬਾਬਾ ਸਾਹਿਬ ਚੋਕ, ਤੁੰਡਾ ਤਲਾਬ, ਤਰਨਤਾਰਨ ਰੋਡ ਆਦਿ ਇਲਾਕਿਆ ਵਿੱਚ ਮਾਇਕ ਰਾਹੀ ਲੋਕਾਂ ਨੂੰ ਇਸ ਯਾਤਰਾ ਬਾਰੇ ਜਾਗਰੁਕ ਕਰਨਗੇ।
    ਪੰਜਾਬ ਸਰਕਾਰ ਵਲੋ ਇਸ ਦੇ ਨੋਡਲ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਜਿਲ੍ਹਾ ਸਿਹਤ ਅਫਸਰ ਅੰਮ੍ਰਿਤਸਰ ਨੂੰ ਲਗਾਇਆ ਗਿਆ ਹੈ ਅਤੇ ਡਾ ਏ.ਸੀ ਮਿਸ਼ਰਾ ਸੰਯੁਕਤ ਨਿਰਦੇਸ਼ਕ ਐਫ.ਐਸ.ਐਸ.ਏ.ਆਈ ਇਸ ਯਾਤਰਾ ਦੇ ਇੰਚਾਰਜ ਹੋਣਗੇ।ਇਸ ਯਾਤਰਾ ਵਿੱਚ 8 ਗੱਡੀਆ, 25 ਸਾਇਕਲਿਸਟ ਅਤੇ 25 ਮੈਬਰਾਾਂ ਦਾ ਕਾਫਲਾ ਸ਼ਾਮਲ ਹੈ।ਇਸ ਯਾਤਰਾ ਦਾ ਮੁੱਖ ਮੰਤਵ ਫੂਡ ਬਿਜਨਸ ਆਪਰੇਟਰਾ ਨੂੰ ਟਰੇਂਡ ਕਰ ਕੇ ਆਮ ਨਾਗਰਿਕਾਂ ਨੂੰ ਸਾਫ ਸੁਥਰਾ ਅਤੇ ਸੰਤੁਲਿਤ ਭੋਜਨ ਮੁਹੱਈਆ ਕਰਵਾਉਣਾ ਹੈ।
    ਇਸ ਸਬੰਧੀ ਪਹਿਲਾ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵੱਖ ਵੱਖ ਥਾਵਾ `ਤੇ ਕਂੈਪ ਲਗਾ ਕੇ ਫੂਡ ਸੇਫਟੀ ਐਕਟ ਬਾਰੇ ਫੂਡ ਬਿਜਨਸ ਆਪਰੇਟਰਾਂ ਅਤੇ ਆਮ ਜਣਨਤਾ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ।ਇਸ ਸਾਰੀ ਯਾਤਰਾ ਦੋਰਾਨ ਆਡਿਓ-ਵਿਜੂਅਲ ਰਾਹੀਂ ਫੂਡ ਸੇਫਟੀ ਬਾਰੇ ਫਿਲਮਾਂ ਵੀ ਦਿਖਾਈਆ ਜਾਣਗੀਆ।8 ਦਸੰਬਰ ਨੂੰ ਸਵੇਰੇ 10 ਵਜੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋ ਇਸ ਯਾਤਰਾ ਨੂੰ ਤਰਨ ਤਾਰਨ ਲਈ ਰਵਾਨਾ ਕਰ ਦਿੱਤਾ ਜਾਵੇਗਾ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply