Friday, March 29, 2024

`ਸਵੱਸਥ ਭਾਰਤ ਤੰਦਰੁਸਤ ਪੰਜਾਬ` ਯਾਤਰਾ ਦਾ ਅੰਮ੍ਰਿਤਸਰ ਪੁੱਜਣ `ਤੇ ਵਿਧਾਇਕ ਦੱਤੀ ਨੇ ਕੀਤਾ ਸਵਾਗਤ

PUNJ0612201817 ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਰਤ ਸਰਕਾਰ ਵਲੋ ਚਲਾਈ ਜਾ ਰਹੀ ਸਵੱਸਥ ਭਾਰਤ ਤੰਦਰੁਸਤ ਪੰਜਾਬ ਯਾਤਰਾ ਦਾ ਅੰਮ੍ਰਿਤਸਰ ਪੁੱਜਣ `ਤੇ ਭਰਵਾਂ ਸਵਾਗਤ ਕੀਤਾ ਗਿਆ।ਸ੍ਰੀ ਰਾਮ ਆਸ਼ਰਮ ਸਕੂਲ ਮਾਲ ਰੋਡ ਵਿਖੇ ਇਕ ਵਿਸ਼ੇਸ਼ ਸਵਾਗਤੀ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਵਿਧਾਇਕ ਸੁਨੀਲ ਦੱਤੀ ਵਲੋ ਕੀਤੀ ਗਈ। ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਅਤੇ ਜਿਲ੍ਹਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮੰਤਵ ਫੂਡ ਬਿਜਨਸ ਓਪਰੇਟਰਾਂ ਨੂੰ ਟਰੇਂਡ ਕਰ ਕੇ ਆਮ ਨਾਗਰਿਕਾ ਨੂੰ ਸਾਫ ਸੁਥਰਾ ਅਤੇ ਸੰਤੁਲਿਤ ਭੋਜਨ ਮੁਹੱਈਆ ਕਰਵਾਉਣਾ ਹੈ।ਇਸ ਯਾਤਰਾ ਵਿੱਚ 8 ਗੱਡੀਆਂ, 25 ਸਾਇਕਲਿਸਟ ਅਤੇ 25 ਮੈਬਰਾ ਦਾ ਕਾਫਲਾ ਸ਼ਾਮਲ ਹੈ ਅਤੇ ਇਸ ਕਾਫਲੇ ਦੇ ਨਾਲ-ਨਾਲ ਇੱਕ ਫੂਡ ਟੈਸਟਿੰਗ ਵੈਨ ਵੀ ਜਾਵੇਗੀ।ਜਿਸ ਰਾਹੀ ਲੋਕ ਆਪਣੇ ਘਰਾਂ ਵਿੱਚ ਵਰਤੇ ਜਾਣ ਵਲੇ ਖਾਧ ਉਤਪਾਦਾਂ ਦੀ ਗੁਣਵਤਾ ਦੀ ਮੁਫਤ ਜਾਂਚ ਕਰਵਾ ਕੇ ਰਿਪੋਰਟਾਂ ਮੋਕੇ `ਤੇ ਹੀ ਪ੍ਰਾਪਤ ਕਰ ਸਕਦੇ ਹਨ। PUNJ06122018188 ਦਸੰਬਰ 2018 ਨੂੰ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਸਵੇਰੇ 9 ਵਜੇ ਇਕ ਪ੍ਰਭਾਤ ਫੇਰੀ ਕਢੀ ਜਾਵੇਗੀ, ਇਸ ਉਪਰੰਤ ਇਹ ਯਾਤਰਾ ਟਾਉਨ ਹਾਲ ਨੇੜੇ ਭਰਾਵਾਂ ਦੇ ਢਾਬੇ ਵਿਖੇ ਪਹੁੰਚ ਕੇ ਆਮ ਲੋਕਾ ਨੂੰ ਸ਼ੁੱਧ ਅਤੇ ਸਤੰੁਲਿਤ ਭੋਜਣ ਖਾਣ ਲਈ ਪ੍ਰੇਰਿਤ ਕਰੇਗੀ ਅਤੇ ਫੂਡ ਬਿਜਨਸ ਓਪਰੇਟਰਾਂ, ਡੇਅਰੀ ਮਾਲਕਾਂ ਆਦਿ ਨੂੰ ਟਰੇਨਿੰਗ ਦਿੱਤੀ ਜਾਵੇਗੀ।ਦੁਪਹਿਰ ਤੋਂ ਬਾਅਦ ਇਹ ਕਾਫਲਾ ਕਬੀਰ ਪਾਰਕ ਵਿਖੇ ਪਹੁੰਚ ਕੇ ਲੋਕਾਂ ਨੂੰ ਮਿਲਾਵਟਖੋਰੀ ਬਾਰੇ ਸੰਦੇਸ਼ ਦੇਵੇਗਾ। ਇਸ ਤੋ ਬਾਅਦ ਸ਼ਾਮ 5.00 ਤੋਂ 6.00 ਵਜੇ ਤੱਕ ਰਣਜੀਤ ਐਵਿਨਿਉ ਵਿਸ਼ਾਲ ਮੈਗਾ ਮਾਰਟ ਦੇ ਸਾਹਮਣੇ ਪਹੁੰਚ ਕੇ ਲੋਕਾਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਸਾਰੀ ਯਾਤਰਾ ਦੋਰਾਨ ਫੂਡ ਸੇਫਟੀ ਬਾਰੇ ਫਿਲਮਾਂ ਵੀ ਦਿਖਾਈਆਂ ਜਾਣਗੀਆਂ।
ਇਸ ਮੋਕੇ ਡਾ. ਮਦਨ, ਸ਼੍ਰੀਮਤੀ ਰਾਜ ਕੋਰ ਮਾਸ ਮੀਡੀਆ ਅਫਸਰ, ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਗਗਨਦੀਪ ਕੌਰ ਫੂਡ ਇੰਸਪੈਕਟਰ, ਸਿਮਰਨ ਜੀਤ ਸਿੰਘ ਤੇ ਨਿਰਮਲ ਆਦਿ ਹਾਜਰ ਸਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply